Contact for Advertising

Contact for Advertising

Latest News

शनिवार, 5 जुलाई 2025

ਥਾਣਾ ਧਨੌਲਾ ਵਿੱਚ ਡੀਐਸਪੀ(ਡੀ) ਸ. ਰਜਿੰਦਰਪਾਲ ਸਿੰਘ ਨੇ ਕੀਤੀ ਲੋਕ ਸੰਪਰਕ ਮੀਟਿੰਗ

 ਥਾਣਾ ਧਨੌਲਾ ਵਿੱਚ ਡੀਐਸਪੀ(ਡੀ)  ਸ. ਰਜਿੰਦਰਪਾਲ ਸਿੰਘ ਨੇ ਕੀਤੀ ਲੋਕ ਸੰਪਰਕ ਮੀਟਿੰਗ 



ਨਸ਼ਾ ਖਤਮ ਕਰਨ ਲਈ ਪੁਲਿਸ ਪ੍ਰਸ਼ਾਸਨ ਨੂੰ ਲੋਕਾਂ ਦਾ ਮਿਲ ਰਿਹਾ ਹੈ ਪੂਰਾ ਸਹਿਯੋਗ


ਸੰਜੀਵ ਗਰਗ ਕਾਲੀ 

 ਧਨੌਲਾ ਮੰਡੀ , 5 ਜੁਲਾਈ :--ਪੰਜਾਬ ਸਰਕਾਰ ਵੱਲੋਂ ਚਲਾਈ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ  ਤਹਿਤ ਡੀਜੀਪੀ ਪੰਜਾਬ ਸ੍ਰੀ ਗੌਰਵ ਯਾਦਵ ਅਤੇ ਐਸਐਸਪੀ ਬਰਨਾਲਾ ਮੁਹੰਮਦ ਸਰਫਰਾਜ ਆਲਮ ਦੇ ਦਿਸ਼ਾ ਨਿਰਦੇਸ਼ਾਂ ਹੇਠ ਡੀਐਸਪੀ ਸ. ਰਜਿੰਦਰਪਾਲ ਸਿੰਘ  ਨੇ ਧਨੌਲਾ ਵਿਖੇ  ਪਿੰਡਾਂ ਦੇ ਪੰਚਾਂ ਸਰਪੰਚਾਂ ਅਤੇ ਮੋਹਤਬਾਰ ਬੰਦਿਆਂ ਨਾਲ ਸੰਪਰਕ ਮੀਟਿੰਗ ਕੀਤੀ ਅਤੇ ਉਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਪਿੰਡਾਂ ਵਿੱਚ ਨਸ਼ਿਆਂ ਸੰਬੰਧੀ ਜਾਣਕਾਰੀ ਲੈਤੀ ਕਿ ਪਿੰਡਾਂ ਵਿੱਚ ਕਿੰਨਾ ਕੁ ਨਸ਼ਾ ਰਹਿ ਗਿਆ ਉਹਨਾਂ ਪਿੰਡਾਂ ਵਾਸੀਆਂ ਤੋਂ ਪਿੰਡਾਂ ਦੀਆਂ ਸਮੱਸਿਆਵਾਂ ਬਾਰੇ ਵੀ ਜਾਣਕਾਰੀ ਲੈ ਕੇ ਉਹਨਾਂ ਦੀਆਂ ਸਮੱਸਿਆਵਾਂ ਹੱਲ ਕਰਨ ਦਾ ਭਰੋਸਾ ਦਿੱਤਾ। ਇਲਾਕੇ ਦੇ ਪਿੰਡਾਂ ਤੋਂ ਪਹੁੰਚੇ ਮੋਹਤਵਾਰ ਵਿਅਕਤੀਆਂ ਨੇ ਦੱਸਿਆ ਕਿ ਤਕਰੀਬਨ ਸਾਡੇ ਪਿੰਡਾਂ ਵਿੱਚ ਨਸ਼ਾ ਖਤਮ ਹੋ ਚੁੱਕਿਆ ਹੈ ਅਤੇ ਪੁਲਿਸ ਦਾ ਅਸੀਂ ਪੂਰਾ ਸਹਿਯੋਗ ਕਰ ਰਹੇ ਹਾਂ ਕਿਸੇ ਵੀ ਵਿਅਕਤੀ ਨੂੰ ਅਸੀਂ ਪਿੰਡ ਵਿੱਚ ਨਸ਼ਾ ਨਹੀਂ ਵੇਚਣ ਦੇਵਾਂਗੇ ਜੇ ਕੋਈ ਨਸ਼ਾ ਛੱਡਣਾ ਚਾਹੁੰਦਾ ਹੋਵੇ ਤਾਂ ਉਹ ਪੁਲਿਸ ਦੇ ਸਹਿਯੋਗ ਨਾਲ ਉਸ ਨੂੰ ਨਸ਼ਾ ਛੜਾਊ ਕੇਂਦਰਾਂ ਵਿੱਚ ਭਰਤੀ ਕਰਵਾਵਾਂਗੇ।  ਉਹਨਾਂ ਕਿਹਾ ਕਿ ਪਿੰਡਾਂ ਦੇ ਲੋਕ ਨਸ਼ਾ ਖਤਮ ਕਰ ਲਈ ਪ੍ਰਸ਼ਾਸਨ ਅਤੇ ਪੁਲਿਸ ਦਾ ਬਹੁਤ ਸਹਿਯੋਗ ਕਰ ਰਹੇ ਹਨ। ਇਸ ਸਮੇਂ ਸਰਪੰਚ ਜੱਗਾ, ਸਿੰਘ ਸਰਪੰਚ ਕ੍ਰਿਸ਼ਨ ਸਿੰਘ, ਬਲਵੀਰ ਸਿੰਘ ਅਸਪਾਲ ਕਲਾਂ, ਭੈਣੀ ਮਹਿਰਾਜ ਬੁੱਗਰਾ ,ਕਾਲੇਕੇ , ਹਰੀਗੜ, ਜਸਪਾਲ ਖੁਰਦ, ਬਡਬਰ ,ਬਾਜੀਗਰ ਬਸਤੀ ਦੇ ਮੋਹਤਬਾਰ ਵਿਅਕਤੀਆਂ ਤੋਂ ਇਲਾਵਾ ਵਪਾਰ ਮੰਡਲ ਧਨੌਲਾ ਦੇ ਪ੍ਰਧਾਨ ਰਮਨ ਵਰਮਾ ਗਊਸ਼ਾਲਾ ਕਮੇਟੀ ਦੇ ਪ੍ਰਧਾਨ ਜੀਵਨ ਕੁਮਾਰ ਬਾਂਸਲ ਅਗਰਵਾਲ ਸਭਾ ਦੇ ਪ੍ਰਧਾਨ ਅਰੁਣ ਕੁਮਾਰ ਰਾਜੂ, ਵਿਜੇ ਕੁਮਾਰ ਬੱਬੂ, ਗੁਰਜੰਟ ਸਿੰਘ ਭਾਊ ,ਹਰਿੰਦਰ ਸਿੰਘ ਢੀਂਡਸਾ ਆਪ ਜੀ ਤੋਂ ਇਲਾਵਾ ਭਰ ਵੀ ਤਾਦਾਦ ਵਿੱਚ ਇਲਾਕਾ ਵਾਸੀ ਮੌਜੂਦ ਸਨ । ਇਸ ਮੌਕੇ ਤੇ ਉਨਾਂ ਦੇ ਨਾਲ ਥਾਣਾ ਧਨੌਲਾ ਦੇ ਐਸਐਚ ਓ ਇੰਸਪੈਕਟਰ ਜਗਜੀਤ ਸਿੰਘ ਘੁਮਾਣ , ਏਐਸਆਈ ਰੀਡਰ ਸ . ਬਲਜਿੰਦਰ ਸਿੰਘ , ਡੀਐਸਪੀ ਮੁੱਖ ਮੁਨਸ਼ੀ ਧਨੌਲਾ ਪਰਮਦੀਪ ਸਿੰਘ ਪੰਮਾ, ਏਐਸਆਈ ਸੁਖਦੇਵ ਸਿੰਘ ,ਏਐਸਆਈ ਜਗਦੇਵ ਸਿੰਘ ,ਏਐਸਆਈ ਬਲਵਿੰਦਰ ਕੁਮਾਰ, ਏਐਸਆਈ ਸੇਵਾ ਸਿੰਘ,ਹੈਡ ਕਾਂਸਟੇਬਲ ਜਸਪਾਲ ਸਿੰਘ ,ਹੈਡ ਕਾਂਸਟੇਬਲ ਰਣਜੀਤ ਸਿੰਘ,  ਕਾਂਸਟੇਬਲ ਕਮਲਦੀਪ ਸ਼ਰਮਾ, ਕਾਂਸਟੇਬਲ ਗੁਰਦੀਪ ਸਿੰਘ , ਕਾਂਸਟੇਬਲ ਅਨਮੋਲ ਸਿੰਘ, ਕਾਂਸਟੇਬਲ ਮਲਕੀਤ ਸਿੰਘ  ਪ੍ਰਗਟ ਸਿੰਘ, ਬਲਜੀਤ ਸਿੰਘ ਆਦਿ ਮੌਜੂਦ ਸਨ।

ਥਾਣਾ ਧਨੌਲਾ ਵਿੱਚ ਡੀਐਸਪੀ(ਡੀ)  ਸ. ਰਜਿੰਦਰਪਾਲ ਸਿੰਘ ਨੇ ਕੀਤੀ ਲੋਕ ਸੰਪਰਕ ਮੀਟਿੰਗ
  • Title : ਥਾਣਾ ਧਨੌਲਾ ਵਿੱਚ ਡੀਐਸਪੀ(ਡੀ) ਸ. ਰਜਿੰਦਰਪਾਲ ਸਿੰਘ ਨੇ ਕੀਤੀ ਲੋਕ ਸੰਪਰਕ ਮੀਟਿੰਗ
  • Posted by :
  • Date : जुलाई 05, 2025
  • Labels :
  • Blogger Comments
  • Facebook Comments

0 comments:

एक टिप्पणी भेजें

Top