ਏਐਸਆਈ ਬਲਵਿੰਦਰ ਸਿੰਘ ਤਰੱਕੀਯਾਬ ਹੋ ਕੇ ਬਣੇ ਸਬ ਇੰਸਪੈਕਟਰ
ਸੰਜੀਵ ਗਰਗ ਕਾਲੀ
ਧਨੌਲਾ ਮੰਡੀ, 21 ਜੁਲਾਈ :-- ਡੀਜੀਪੀ ਪੰਜਾਬ ਸ੍ਰੀ ਗੌਰਵ ਯਾਦਵ ਜੀ ਅਤੇ ਐਸਐਸਪੀ ਬਰਨਾਲਾ ਮੁਹੰਮਦ ਸਰਫਰਾਜ਼ ਆਲਮ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਪੰਜਾਬ ਪੁਲਿਸ ਵਿੱਚ ਵਧੀਆ ਸੇਵਾਵਾਂ ਨਿਭਾਉਣ ਕਰਕੇ ਏ ਐਸ ਆਈ ਬਲਵਿੰਦਰ ਸਿੰਘ ਨੂੰ ਤਰੱਕੀ ਦੇ ਕੇ ਸਬ ਇੰਸਪੈਕਟਰ ਬਣਾਇਆ ਗਿਆ। ਇਸ ਮੌਕੇ ਤੇ ਐਸਪੀ ( ਐਚ) ਬਰਨਾਲਾ ਸ੍ਰੀ ਰਜੇਸ਼ ਕੁਮਾਰ ਛਿੱਬਰ ਅਤੇ ਡੀਐਸਪੀ ਸ ਬਲਜੀਤ ਸਿੰਘ ਢਿੱਲੋ ਵੱਲੋਂ ਬਲਵਿੰਦਰ ਸਿੰਘ ਦੇ ਸਟਾਰ ਲਾ ਕੇ ਪਿਪਿੰਗ ਦੀ ਰਸਮ ਅਦਾ ਕੀਤੀ ਅਤੇ ਉਹਨਾਂ ਨੂੰ ਵਧਾਈ ਦੇ ਕੇ ਭਵਿੱਖ ਵਿੱਚ ਹੋਰ ਵੀ ਲਗਨ ਅਤੇ ਮਿਹਨਤ ਨਾਲ ਡਿਊਟੀ ਕਰਨ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਤੇ ਐਸਪੀ (ਡੀ) ਅਸ਼ੋਕ ਕੁਮਾਰ ਸ਼ਰਮਾ, ਡੀਐਸਪੀ ਸ. ਰਾਜਿੰਦਰਪਾਲ ਸਿੰਘ, ਡੀਐਸਪੀ ਸ . ਸਤਬੀਰ ਸਿੰਘ ਬੈਂਸ, ਡੀਐਸਪੀ ਸ.ਕਮਲਜੀਤ ਸਿੰਘ ,ਡੀਐਸਪੀ ਸ. ਪਰਮਜੀਤ ਸਿੰਘ, ਡੀਐਸਪੀ ਸ. ਕੁਲਵੰਤ ਸਿੰਘ, ਇੰਚਾਰਜ ਸੀਆਈਏ ਇੰਚਾਰਜ ਇੰਸਪੈਕਟਰ ਸ.ਬਲਜੀਤ ਸਿੰਘ , ਇੰਸਪੈਕਟਰ ਕੁਲਦੀਪ ਸਿੰਘ, ਰੀਡਰ ਐਸ਼ਐਸਪੀ ਸ. ਮਹਿਲ ਸਿੰਘ , ਅਨਾਇਤ ਖਾਨ , ਹਰਮਨ ਸ਼ਰਮਾ ਧਨੌਲਾ, ਐਸ ਐਚ ਓ ਭਦੌੜ ਸ, ਗੁਰਵਿੰਦਰ ਸਿੰਘ, ਮੁੱਖ ਮੁਨਸ਼ੀ ਭਦੌੜ ਹਰਦੀਪ ਸਿੰਘ, ਐਸਐਚ ਓ ਸਦਰ ਇੰਸਪੈਕਟਰ ਸ. ਲਖਬੀਰ ਸਿੰਘ, ਐਸ ਐਚਓ ਸਿਟੀ -1ਬਰਨਾਲਾ ਇੰਸ .ਸ.ਲਖਵਿੰਦਰ ਸਿੰਘ , ਐਸਐਚਓ ਸਿਟੀ -2 ਸ. ਚਰਨਜੀਤ ਸਿੰਘ,ਐਸਐਚਓ ਥਾਣਾ ਧਨੌਲਾ ਇੰਸ .ਸ. ਜਗਜੀਤ ਸਿੰਘ ਘੁਮਾਣ , ਮੁੱਖ ਮੁਨਸ਼ੀ ਧਨੌਲਾ ਪਰਮਦੀਪ ਸਿੰਘ ਪੰਮਾ, ਹੌਲਦਾਰ ਜਸਪਾਲ ਸਿੰਘ, ਹੌਲਦਾਰ ਗੁਰਦੀਪ ਸਿੰਘ, ਹੌਲਦਾਰ ਰਣਜੀਤ ਸਿੰਘ, ਅਨਮੋਲ ਸਿੰਘ ਧਨੌਲਾ,ਐਸਐਚਓ ਤਪਾ ਸਬ ਇੰਸਪੈਕਟਰ ਸਰੀਫ ਖਾਨ , ਐਸਐਚ ਓ ਸਹਿਣਾ ਸਬ ਇੰਸਪੈਕਟਰ ਗੁਰਮੰਦਰ ਸਿੰਘ, ਮੁੱਖ ਮੁਨਸ਼ੀ ਸਹਿਣਾ ਕਮਲ ਸ਼ਰਮਾ, ਐਸਐਚਓ ਠੁੱਲੀਵਾਲ ਸਬ ਇੰਸਪੈਕਟਰ ਸ. ਗੁਰਮੇਲ ਸਿੰਘ, ਮੁੱਖ ਮੁਨਸ਼ੀ ਠੁੱਲੀਵਾਲ ਗੁਰਦੀਪ ਸਿੰਘ, ਹੈਡ ਕਾਂਸਟੇਬਲ ਰਾਜਵਿੰਦਰ ਸਿੰਘ (ਦਫਤਰ) ਹੈਡ ਕਾਂਸਟੇਬਲ ਹਰਜਿੰਦਰ ਸਿੰਘ ਭੱਠਲ ( ਦਫਤਰ) ਤੇ ਹੋਰਨਾ ਪੁਲਿਸ ਮੁਲਾਜ਼ਮਾਂ ਵੱਲੋਂ ਏਐਸਆਈ ਬਲਵਿੰਦਰ ਸਿੰਘ ਨੂੰ ਸਬ ਇੰਸਪੈਕਟਰ ਬਣਨ ਦੀ ਖੁਸ਼ੀ ਵਿੱਚ ਉਹਨਾ ਦੇ ਵਧੀਆ ਭਵਿੱਖ ਦੀ ਕਾਮਨਾ ਕਰਦਿਆਂ ਹੋਇਆਂ ਵਧਾਈਆਂ ਦਿੱਤੀਆਂ । ਸਬ ਇੰਸਪੈਕਟਰ ਬਲਵਿੰਦਰ ਸਿੰਘ ਨੂੰ ਸਮੂਹ ਪ੍ਰੈੱਸ ਕਲੱਬ ਧਨੌਲਾ ਤੋਂ ਚਮਕੌਰ ਸਿੰਘ ਗੱਗੀ, ਸੰਜੀਵ ਕੁਮਾਰ ਕਾਲੀ , ਡਾਕਟਰ ਸਨੀ ਸਦਿਓੜਾ , ਕਰਮਜੀਤ ਸਾਗਰ, ਤੇ ਸਮੂਹ ਪੱਤਰਕਾਰ ਭਰਾਵਾਂ ਨੇ ਵੀ ਵਧਾਈਆਂ ਦਿੱਤੀਆਂ। ਸਬ ਇੰਸਪੈਕਟਰ ਸ. ਬਲਵਿੰਦਰ ਸਿੰਘ ਨੇ ਸਮੂਹ ਪੁਲਿਸ ਅਧਿਕਾਰੀਆਂ ਤੇ ਹੋਰਨਾਂ ਦਾ ਧੰਨਵਾਦ ਕੀਤਾ।
0 comments:
एक टिप्पणी भेजें