Contact for Advertising

Contact for Advertising

Latest News

बुधवार, 4 जून 2025

ਸਾਬਕਾ ਫੌਜੀ ਰਣਧੀਰ ਸਿੰਘ ਦੀ ਕੁੱਟ ਮਾਰ ਮਾਮਲੇ ਵਿੱਚ ਸਾਬਕਾ ਫੌਜੀਆ ਵਿੱਚ ਭਾਰੀ ਰੋਸ ਐਸ ਐਸ ਪੀ ਬਠਿੰਡਾ ਨਾਲ ਫੋਨ ਕਰਕੇ ਉਠਾਇਆ ਮੁੱਦਾ - ਸਿੱਧੂ

 ਸਾਬਕਾ ਫੌਜੀ ਰਣਧੀਰ ਸਿੰਘ ਦੀ ਕੁੱਟ ਮਾਰ ਮਾਮਲੇ ਵਿੱਚ ਸਾਬਕਾ ਫੌਜੀਆ ਵਿੱਚ ਭਾਰੀ ਰੋਸ ਐਸ ਐਸ ਪੀ ਬਠਿੰਡਾ ਨਾਲ ਫੋਨ ਕਰਕੇ ਉਠਾਇਆ ਮੁੱਦਾ - ਸਿੱਧੂ



ਬਰਨਾਲਾ  4 ਜੂਨ  ਐਸ ਐਸ ਪੀ ਬਠਿੰਡਾ ਮੈਡਮ ਨਵਨੀਤ ਕੌਂਡਲ ਨਾਲ ਪਿੰਡ ਭਾਈ ਬਖਤੌਰ ਦੇ ਇਕ ਸਾਬਕਾ ਫੋਜੀ ਰਣਧੀਰ ਸਿੰਘ ਨੂੰ ਨਸ਼ਾ ਤਸਕਰਾਂ ਵੱਲੋ ਨਸ਼ਿਆ ਦਾ ਵਿਰੌਧ ਕਰਨ ਕਰਕੇ ਬੇਰਹਿਮੀ ਨਾਲ ਕੁੱਟ ਮਾਰ ਕਰਕੇ ਲਤਾ ਤੋੜਨ ਦੇ ਮਾਮਲੇ ਨੂੰ ਉਠਾਇਆ ਉਹਨਾਂ ਤੋਂ ਪੁਰਜੋਰ ਮੰਗ ਕੀਤੀ ਕੇ ਬਿਨਾ ਦੇਰੀ ਕੀਤੇ ਇਹਨਾਂ ਨਸ਼ਾ ਤਸਕਰਾਂ ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਉਹਨਾਂ ਖਿਲਾਫ ਇਰਾਦਾ ਕਤਲ ਦਾ ਮੁੱਕਦਮਾ ਦਰਜ ਕੀਤਾ ਜਾਵੇ ਇਹ ਜਾਣਕਾਰੀ ਪ੍ਰੈਸ ਦੇ ਨਾ ਜਾਰੀ ਕਰਦਿਆ ਭਾਜਪਾ ਹਲਕਾ ਭਦੌੜ ਦੇ ਇੰਚਾਰਜ਼ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਐਸ ਐਸ ਪੀ ਮੈਡਮ ਨੇ ਦੱਸਿਆ ਕਿ ਸਾਬਕਾ ਫੋਜੀ ਤੇ ਹਮਲਾ ਕਰਨ ਵਾਲੇ ਦੋ ਨਸ਼ਾ ਤਸਕਰਾਂ ਨੂੰ ਗਿਰਫ਼ਤਾਰ ਕਰ ਲਿਆ ਗਿਆ ਹੈ ਅਤੇ ਤੀਸਰੇ ਨੂੰ ਫੜਨ ਲਈ ਅਸੀਂ ਬਹੁਤ ਨਜ਼ਦੀਕ ਹਾਂ ਜਲਦੀ ਹੀ ਉਸ ਨੂੰ ਫੜ ਲਿਆ ਜਾਵੇਗਾ ਅਤੇ ਐਸ ਐੱਚ ਓ ਨੂੰ ਲਾਈਨ ਹਾਜ਼ਰ ਕਰਕੇ ਭਿਵਾਗੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਸਿੱਧੂ ਨੇ ਕਿਹਾ ਕਿ ਸਰਕਾਰ ਦੇ ਨਸ਼ੇ ਨੂੰ ਜੜ੍ਹੋਂ ਖ਼ਤਮ ਕਰਨ ਦੇ ਦਾਅਵੇ ਬੇਬੁਨਿਆਦ ਅਤੇ ਫੋਕੇ ਸਾਬਤ ਹੋਏ ਹਨ ਪਿੰਡਾਂ ਵਿੱਚ ਨਸ਼ੇ ਧੜੱਲੇ ਨਾਲ ਵਿਕ ਰਹੇ ਹਨ ਖਾਸ ਕਰ ਬਾਰਡਰ ਵਾਲੇ ਪਿੰਡਾ ਵਿੱਚ ਹਰ ਰੋਜ ਨੌਜਵਾਨ ਨਸ਼ੇ ਦੀ ਭੇਟ ਚੜ੍ਹ ਰਹੇ ਹਨ ਕੀ ਸਰਕਾਰ ਲੋਕਾ ਨੂੰ ਝੂਠੇ ਵਾਹਦੇ ਕਰਕੇ ਗੁੰਮਰਾਹ ਕਰ ਰਹੀਂ ਹੈ ਕਾਨੂੰਨ ਵਿਵਸਥਾ ਦੀ ਹਾਲਤ ਬਹੁਤ ਮਾੜੀ ਹੈ ਸਰਕਾਰ ਨੂੰ ਚਾਹੀਦਾ ਹੈ ਕੇ ਰਹਿੰਦਾ ਸਮਾ  ਉਹ ਸਹੀ। ਅਰਥਾਂ ਵਿੱਚ ਪੰਜਾਬ ਦੇ ਵਿਕਾਸ ਅਤੇ ਖੁਸ਼ਹਾਲੀ ਤੇ ਕੰਮ ਕਰੇ ਨਹੀਂ ਤਾਂ ਪੰਜਾਬ ਦੇ ਵੋਟਰ 2027 ਵਿੱਚ ਇਹਨਾਂ ਨੂੰ ਚਲਦਾ ਕਰਕੇ ਝੂਠੇ ਵਾਅਦਿਆਂ ਦਾ ਜਬਾਬ ਦੇਣਗੇ।

ਸਾਬਕਾ ਫੌਜੀ ਰਣਧੀਰ ਸਿੰਘ ਦੀ ਕੁੱਟ ਮਾਰ ਮਾਮਲੇ ਵਿੱਚ ਸਾਬਕਾ ਫੌਜੀਆ ਵਿੱਚ ਭਾਰੀ ਰੋਸ ਐਸ ਐਸ ਪੀ ਬਠਿੰਡਾ ਨਾਲ ਫੋਨ ਕਰਕੇ ਉਠਾਇਆ ਮੁੱਦਾ - ਸਿੱਧੂ
  • Title : ਸਾਬਕਾ ਫੌਜੀ ਰਣਧੀਰ ਸਿੰਘ ਦੀ ਕੁੱਟ ਮਾਰ ਮਾਮਲੇ ਵਿੱਚ ਸਾਬਕਾ ਫੌਜੀਆ ਵਿੱਚ ਭਾਰੀ ਰੋਸ ਐਸ ਐਸ ਪੀ ਬਠਿੰਡਾ ਨਾਲ ਫੋਨ ਕਰਕੇ ਉਠਾਇਆ ਮੁੱਦਾ - ਸਿੱਧੂ
  • Posted by :
  • Date : जून 04, 2025
  • Labels :
  • Blogger Comments
  • Facebook Comments

0 comments:

एक टिप्पणी भेजें

Top