Contact for Advertising

Contact for Advertising

Latest News

शुक्रवार, 13 जून 2025

ਥਾਣਾ ਧਨੌਲਾ ਦੇ ਪੈਂਦੇ ਪਿੰਡਾਂ ਵਿੱਚ ਯੁੱਧ ਨਸ਼ਿਆਂ ਵਿਰੁੱਧ ਦੀ ਕਾਰਗੁਜ਼ਾਰੀ ਸਬੰਧੀ ਡੀਐਸਪੀ ਬਰਨਾਲਾ ਸ. ਸਤਵੀਰ ਸਿੰਘ ਬੈਂਸ ਨੇ ਕੀਤੀ ਇਲਾਕੇ ਦੇ ਪੰਚਾਂ ਸਰਪੰਚਾਂ ਨਾਲ ਮੀਟਿੰਗ

 ਥਾਣਾ  ਧਨੌਲਾ ਦੇ ਪੈਂਦੇ ਪਿੰਡਾਂ ਵਿੱਚ ਯੁੱਧ ਨਸ਼ਿਆਂ ਵਿਰੁੱਧ ਦੀ ਕਾਰਗੁਜ਼ਾਰੀ ਸਬੰਧੀ ਡੀਐਸਪੀ ਬਰਨਾਲਾ ਸ. ਸਤਵੀਰ ਸਿੰਘ ਬੈਂਸ ਨੇ ਕੀਤੀ ਇਲਾਕੇ ਦੇ ਪੰਚਾਂ ਸਰਪੰਚਾਂ ਨਾਲ ਮੀਟਿੰਗ


ਸੰਜੀਵ ਗਰਗ ਕਾਲੀ


ਧਨੌਲਾ ਮੰਡੀ / 13 ਜੂਨ  :--

ਥਾਣਾ ਧਨੌਲਾ ਦੇ ਮੁੱਖ ਅਫਸਰ ਇੰਸਪੈਕਟਰ ਸ.  ਲਖਵੀਰ ਸਿੰਘ ਦੀ ਅਗਵਾਈ ਹੇਠ ਰੱਖੇ ਪ੍ਰੋਗਰਾਮ ਵਿੱਚ ਡੀਐਸਪੀ ਸ. ਸਤਵੀਰ ਸਿੰਘ ਬੈਂਸ ਨੇ ਥਾਣਾ ਧਨੋਲਾ ਅਧੀਨ ਆਉਂਦੇ ਪਿੰਡਾਂ ਵਿੱਚ ਯੁੱਧ ਨਸ਼ਿਆਂ ਵਿਰੁੱਧ ਦੀ ਚੱਲ ਰਹੀ ਵਧੀਆ ਕਾਰਜਕਾਰੀ ਸੰਬੰਧੀ ਪਿੰਡਾਂ ਦੇ ਪੰਚਾਂ ਸਰਪੰਚਾਂ ਅਤੇ ਮੌਹਤਹਰ ਬੰਦਿਆਂ ਨਾਲ ਮੀਟਿੰਗ ਕੀਤੀ। ਉਹਨਾਂ ਪੰਚਾਂ, ਸਰਪੰਚਾਂ ਤੇ ਮੋਹਤਵਾਰ ਬੰਦਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਤੁਹਾਡੇ ਪਿੰਡ ਵਿੱਚ ਜੇਕਰ ਕੋਈ ਨਸ਼ਾ ਵੇਚਦਾ ਹੈ ਤਾਂ  ਊਸ ਦੀ ਜਾਣਕਾਰੀ ਥਾਣਾ ਧਨੌਲਾ ਵਿਖੇ ਦਿੱਤੀ ਜਾਵੇ , ਜਾਂ ਫਿਰ ਖੁਦ ਉਹਨਾਂ ਨੂੰ ਦਿੱਤੀ ਜਾਵੇ, ਜਾਣਕਾਰੀ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ। ਉਹਨਾਂ ਕਿਹਾ ਕਿ ਪੰਜਾਬ ਵਿੱਚ ਬਰਨਾਲੇ ਜ਼ਿਲ੍ਹੇ ਵਿੱਚੋਂ ਨਸ਼ਾ ਬਹੁਤ ਘੱਟ ਮਾਤਰਾ ਵਿੱਚ ਬਾਕੀ ਰਹਿ ਗਿਆ ਹੈ। ਅਤੇ ਬਹੁਤ ਹੀ ਗਿਣਤੀ ਵਿੱਚ ਨਸ਼ਾ ਵੇਚਣ ਵਾਲੇ ਜੇਲਾਂ ਵਿੱਚ ਭੇਜ ਦਿੱਤੇ ਗਏ ਹਨ। ਇੱਥੇ ਪਿੰਡ ਬੜਬਰ ਦਾ ਇੱਕ ਨੌਜਵਾਨ  ਮਨਜੀਤ ਸਿੰਘ ਪੁੱਤਰ ਮੇਵਾ ਸਿੰਘ ਬਾਸੀ ਬਡਬਰ ਜੋ ਕਿ ਪਿੰਡ ਵਾਸੀਆਂ ਅਤੇ ਪ੍ਰਸ਼ਾਸਨ ਦੀ ਸਹਾਇਤਾ ਨਾਲ ਨਸ਼ਾ ਬਿਲਕੁਲ ਛੱਡ ਚੁੱਕਾ ਹੈ ਉਸ ਦਾ ਮਾਨ ਸਨਮਾਨ ਕਾਜੂ, ਬਦਾਮ, ਦੇਸੀ ਘੀ ਅਤੇ ਸਰੋਪਾ ਪਾ ਕੇ ਕੀਤਾ ਗਿਆ। ਉਹਨਾ ਇਲਾਕੇ ਦੇ ਪੰਚਾ ਸਰਪੰਚਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੁਲਿਸ ਤੁਹਾਡੇ ਸਹਿਯੋਗ ਨਾਲ ਹੀ ਸਾਰਾ ਕੁਝ ਕਰ ਸਕਦੀ ਹੈ। ਇੰਸਪੈਕਟਰ ਲਖਬੀਰ ਸਿੰਘ ਨੇ ਕਿਹਾ ਕਿ ਅਸੀਂ ਹਰ ਵਕਤ ਤੁਹਾਡੀ ਸਹਾਇਤਾ ਲਈ ਤਿਆਰ ਹਾਂ ਜੇਕਰ ਕੋਈ ਵੀ ਵਿਅਕਤੀ ਨਸ਼ਾ ਵੇਚਦਾ ਹੈ ਉਸ ਦੀ ਸੂਚਨਾ ਤੁਰੰਤ ਥਾਣਾ ਧਨੌਲਾ ਵਿਖੇ ਦਿੱਤੀ ਜਾਵੇ ਜੇ ਕੋਈ ਨੌਜਵਾਨ ਨਸ਼ਾ ਕਰਦਾ ਹੈ ਉਸਨੂੰ ਛਡਾਉਣਾ ਹੈ ਤਾਂ ਉਸਨੂੰ ਤੁਰੰਤ ਨਸ਼ਾ ਛਡਾਊ ਕੇਂਦਰ ਵਿੱਚ ਦਾਖਲ ਕਰਵਾ ਕੇ ਸਾਰਿਆਂ ਸਹੂਲਤਾਂ ਦਿੱਤੀਆਂ ਜਾਣਗੀਆਂ ਤਾਂ ਕਿ ਉਹ ਹਮੇਸ਼ਾ ਲਈ ਨਸ਼ਾ ਛੱਡ ਸਕਣ। ਇਸ ਮੌਕੇ ਤੇ ਚੇਅਰਮੈਨ ਮਾਰਕੀਟ ਕਮੇਟੀ ਧਨੌਲਾ ਗੁਰਜੋਤ ਸਿੰਘ ਢਿੱਲੋਂ ਭੱਠਲ, ਹੌਲਦਾਰ ਜਸਪਾਲ ਸਿੰਘ, ਸਰਪੰਚ ਜਸਵੰਤ ਸਿੰਘ ਕਾਹਲੋਂ, ਸਰਪੰਚ ਜੱਗਾ ਸਿੰਘ ਬਡਬਰ, ਸਰਪੰਚ ਕਿਸ਼ਨ ਸਿੰਘ ਬਾਜੀਗਰ ਬਸਤੀ  ਬਡਬਰ, ਸਰਪੰਚ ਗੁਰਦੀਪ ਸਿੰਘ ਚੰਬਾ ਭੂਰੇ, ਬਲਵੰਤ ਸਿੰਘ ਨੰਬਰਦਾਰ ਭੂਰੇ, ਪੰਚ ਅਵਤਾਰ ਸਿੰਘ ਜਸਵਿੰਦਰ ਸਿੰਘ ਨੰਬਰਦਾਰ ਵਕੀਲ ਚੰਦ ਪ੍ਰਧਾਨ ਐਸਸੀ ਵਿੰਗ ਬਡਬਰ , ਗੁਰਮੁਖ ਸਿੰਘ ਧਨੌਲਾ ਜਸਵੀਰ ਸਿੰਘ ਜਵੰਦਾ ਪਿੰਡੀ, ਗੁਰਦੀਪ ਸਿੰਘ ,ਜਸਵੰਤ ਸਿੰਘ, ਸੁਖਬੀਰ ਸਿੰਘ ਸਰਪੰਚ ਗੁਰਜੀਤ ਸਿੰਘ ਮੈਂਬਰ ਮਾਨਾ ਪਿੰਡੀ,ਬਲਜੀਤ ਸਿੰਘ ,ਰਿੰਪੀ, ਬਾਬੂ ਸਿੰਘ ਭੂਰੇ, ਨਵਦੀਪ ਸਿੰਘ ਭਾਈਕਾ ,ਲਵਦੀਪ ਸਿੰਘ ਭਾਈਕਾ, ਗੁਰਪ੍ਰੀਤ ਸਿੰਘ ,ਬਾਵਾ ਸਿੰਘ, ਗਗਨਦੀਪ ਸਿੰਘ ਆਦਿ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਪੰਚ ਸਰਪੰਚ ਅਤੇ ਇਲਾਕੇ ਦੇ ਮੋਹਤਵਾਰ ਵਿਅਕਤੀ ਮੌਜੂਦ ਸਨ ਜਿਨ੍ਹਾਂ ਨੇ ਪੁਲਿਸ ਅਧਿਕਾਰੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਕੋਈ ਵੀ ਨਸ਼ਾ ਵੇਚਣ ਵਾਲਾ ਹੋਵੇ ਤਾਂ ਅਸੀਂ ਆਪ ਜੀ ਉਸ ਦੀ ਇਤਲਾਹ ਜਰੂਰ ਦੇਵਾਂਗੇ। ਅਤੇ ਪੁਲਿਸ ਪ੍ਰਸ਼ਾਸਨ ਦੇ ਮੋਢੇ ਨਾਲ ਮੋਢਾ ਲਾ ਕੇ ਸਹਿਯੋਗ ਦੇਵਾਂਗੇ।

ਥਾਣਾ  ਧਨੌਲਾ ਦੇ ਪੈਂਦੇ ਪਿੰਡਾਂ ਵਿੱਚ ਯੁੱਧ ਨਸ਼ਿਆਂ ਵਿਰੁੱਧ ਦੀ ਕਾਰਗੁਜ਼ਾਰੀ ਸਬੰਧੀ ਡੀਐਸਪੀ ਬਰਨਾਲਾ ਸ. ਸਤਵੀਰ ਸਿੰਘ ਬੈਂਸ ਨੇ ਕੀਤੀ ਇਲਾਕੇ ਦੇ ਪੰਚਾਂ ਸਰਪੰਚਾਂ ਨਾਲ ਮੀਟਿੰਗ
  • Title : ਥਾਣਾ ਧਨੌਲਾ ਦੇ ਪੈਂਦੇ ਪਿੰਡਾਂ ਵਿੱਚ ਯੁੱਧ ਨਸ਼ਿਆਂ ਵਿਰੁੱਧ ਦੀ ਕਾਰਗੁਜ਼ਾਰੀ ਸਬੰਧੀ ਡੀਐਸਪੀ ਬਰਨਾਲਾ ਸ. ਸਤਵੀਰ ਸਿੰਘ ਬੈਂਸ ਨੇ ਕੀਤੀ ਇਲਾਕੇ ਦੇ ਪੰਚਾਂ ਸਰਪੰਚਾਂ ਨਾਲ ਮੀਟਿੰਗ
  • Posted by :
  • Date : जून 13, 2025
  • Labels :
  • Blogger Comments
  • Facebook Comments

0 comments:

एक टिप्पणी भेजें

Top