Contact for Advertising

Contact for Advertising

Latest News

शुक्रवार, 13 जून 2025

ਐਕਸੀਡੈਂਟ ਕਲੇਮ ਕੇਸ ਵਿੱਚ ਬੀਮਾ ਕੰਪਨੀ ਨੂੰ 53,59,970/- ਰੁਪਏ ਮੁਆਵਜ਼ਾ ਸਮੇਤ 7% ਵਿਆਜ਼ ਅਦਾ ਕਰਨ ਦਾ ਹੁਕਮ

 ਐਕਸੀਡੈਂਟ ਕਲੇਮ ਕੇਸ ਵਿੱਚ ਬੀਮਾ ਕੰਪਨੀ ਨੂੰ 53,59,970/- ਰੁਪਏ ਮੁਆਵਜ਼ਾ ਸਮੇਤ 7% ਵਿਆਜ਼ ਅਦਾ ਕਰਨ ਦਾ ਹੁਕਮ

ਸੰਜੀਵ ਗਰਗ ਕਾਲੀ 

 ਧਨੌਲਾ ਮੰਡੀ /  ਬਰਨਾਲਾ  :--ਮਾਨਯੋਗ ਮੋਟਰ ਐਕਸੀਡੈਂਟ ਕਲੇਮਜ਼ ਟ੍ਰਿਬਿਊਨਲ ਬਰਨਾਲਾ ਸ੍ਰੀ ਬੀ.ਬੀ.ਐਸ. ਤੇਜੀ ਵੱਲੋਂ ਐਕਸੀਡੈਂਟ ਕਰਨ ਵਾਲੀ ,(ਆਈ 10 ) ਮੈਗਨਾ ਕਾਰ ਦੀ ਬੀਮਾ ਕੰਪਨੀ ਰਿਲਾਇੰਸ ਜਨਰਲ ਇੰਸ਼ੋਰੈਂਸ ਨੂੰ 53,59,970/- ਰੁਪਏ ਮੁਆਵਜ਼ਾ ਸਮੇਤ 7% ਵਿਆਜ਼ ਸਾਲਾਨਾ ਵਾ ਸਮੇਤ ਖਰਚ ਮੁਕੱਦਮਾ ਮ੍ਰਿਤਕ ਭਾਗ ਰਾਮ ਪੁੱਤਰ ਮਾਂਗੇ ਰਾਮ ਵਾਸੀ ਦਾਨਾ ਮੰਡੀ ਧਨੌਲਾ ਦੇ ਕਾਨੂੰਨੀ ਵਾਰਸਾਨ ਵੀਨਾ ਰਾਣੀ ਵਗੈਰਾ ਨੂੰ ਅਦਾ ਕਰਨ ਦਾ ਹੁਕਮ ਸਾਦਰ ਫਰਮਾਇਆ ਗਿਆ ਹੈ। ਚੰਦਰ ਬਾਂਸਲ ਐਡਵੋਕੇਟ ਧਨੌਲਾ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਮੋਹਿਤ ਕੁਮਾਰ ਪੁੱਤਰ ਭਾਗ ਰਾਮ ਵਾਸੀ ਦਾਨਾ ਮੰਡੀ ਧਨੋਲਾ ਨੇ ਪੁਲਿਸ ਪਾਸ ਆਪਣਾ ਬਿਆਨ ਦਰਜ਼ ਕਰਵਾਇਆ ਸੀ ਕਿ ਉਸਦੇ ਪਿਤਾ ਭਾਗ ਰਾਮ ਜੋ ਕਿ ਨਗਰ ਕੌਂਸਲ ਧਨੌਲਾ ਵਿਖੇ ਸਫਾਈ ਕਰਮਚਾਰੀ ਦੇ ਤੌਰ ਤੇ ਨੌਕਰੀ ਕਰਦੇ ਸਨ, ਆਪਣੀ ਡਿਊਟੀ ਦੌਰਾਨ ਮੋਟਰਸਾਇਕਲ ਨੰਬਰ PB-13-BJ/8101 ਪਰ ਸਵਾਰ ਹੋ ਕੇ ਅਨਾਜ ਮੰਡੀ ਵਾਲੀ ਸਾਈਡ ਜਾ ਰਹੇ ਸਨ ਜਿੰਨ੍ਹਾਂ ਦੇ ਪਿੱਛੋਂ ਇੱਕ ਤੇਜ਼ ਤਰਾਰ ਵਹੀਕਲ ਨੇ ਲਾਪਰਵਾਹੀ ਅਤੇ ਅਣਗਹਿਲੀ ਨਾਲ ਟੱਕਰ ਮਾਰੀ ਜਿਸ ਕਾਰਨ ਉਸਦੇ ਪਿਤਾ ਦੀ ਮੌਕਾ ਪਰ ਹੀ ਮੌਤ ਹੋ ਗਈ।ਜਿਸ ਪਰ ਮੋਹਿਤ ਕੁਮਾਰ ਦੇ ਬਿਆਨ ਪਰ ਮੁਕੱਦਮਾ ਨੰਬਰ 150 ਮਿਤੀ 20-09-2023, ਜੇਰ ਧਾਰਾ 304-ਏ/279/427 ਆਈ.ਪੀ.ਸੀ., ਥਾਣਾ ਧਨੌਲਾ ਵਿਖੇ ਦਰਜ਼ ਹੋਇਆ। ਕੇਸ ਦੀ ਤਫਤੀਸ਼ ਦੌਰਾਨ ਪਤਾ ਲੱਗਾ ਕਿ ਉਕਤ ਐਕਸੀਡੈਂਟ ਆਈ 10 ਮੈਗਨਾ ਕਾਰ ਨੰਬਰੀ PB-11CS/8822 ਦੇ ਡਰਾਇਵਰ ਕਰਮਜੀਤ ਰਾਮ ਪੁੱਤਰ ਭੂਰਾ ਰਾਮ ਵਾਸੀ ਧਨੌਲਾ ਦੁਆਰਾ ਕੀਤਾ ਗਿਆ ਸੀ ਜੋ ਉਕਤ ਵਹੀਕਲ ਵਾ ਕਰਮਜੀਤ ਰਾਮ ਨੂੰ ਉਕਤ ਕੇਸ ਵਿੱਚ ਨਾਮਜ਼ਦ ਕੀਤਾ ਗਿਆ। ਉਕਤ ਵਹੀਕਲ ਰਿਲਾਇੰਸ ਜਨਰਲ ਇੰਸ਼ੋਰੈਂਸ ਪਾਸ ਇੰਸ਼ੋਰਡ ਸੀ।ਜਿਸ ਕਾਰਨ ਬੀਮਾ ਕੰਪਨੀ ਅਤੇ ਕਰਮਜੀਤ ਰਾਮ ਖਿਲਾਫ ਕਲੇਮ ਕੇਸ ਮਾਨਯੋਗ ਅਦਾਲਤ ਐਮ.ਏ.ਸੀ.ਟੀ. ਬਰਨਾਲਾ ਵਿਖੇ ਦਾਇਰ ਕੀਤਾ ਗਿਆ। ਜੋ ਮਾਨਯੋਗ ਅਦਾਲਤ ਵੱਲੋਂ ਚੰਦਰ ਬਾਂਸਲ ਐਡਵੋਕੇਟ ਧਨੌਲਾ ਨਾਲ ਸਹਿਮਤ ਹੁੰਦੇ ਹੋਏ ਐਕਸੀਡੈਂਟ ਕਰਨ ਵਾਲੀ ਆਈ 10 ਮੈਗਨਾ ਕਾਰ ਦੀ ਬੀਮਾ ਕੰਪਨੀ ਰਿਲਾਇੰਸ ਜਨਰਲ ਇੰਸ਼ੋਰੈਂਸ ਨੂੰ 53,59,970/- ਰੁਪਏ ਮੁਆਵਜ਼ਾ ਸਮੇਤ 7% ਵਿਆਜ਼ ਸਾਲਾਨਾ ਵਾ ਸਮੇਤ ਖਰਚ ਮੁਕੱਦਮਾ ਮ੍ਰਿਤਕ ਭਾਗ ਰਾਮ ਪੁੱਤਰ ਮਾਂਗੇ ਰਾਮ ਵਾਸੀ ਦਾਨਾ ਮੰਡੀ ਧਨੌਲਾ ਦੇ ਕਾਨੂੰਨੀ ਵਾਰਸਾਨ ਵੀਨਾ ਰਾਣੀ ਵਗੈਰਾ ਨੂੰ ਅਦਾ ਕਰਨ ਦਾ ਹੁਕਮ ਸਾਦਰ ਫਰਮਾਇਆ ਗਿਆ।

ਐਕਸੀਡੈਂਟ ਕਲੇਮ ਕੇਸ ਵਿੱਚ ਬੀਮਾ ਕੰਪਨੀ ਨੂੰ 53,59,970/- ਰੁਪਏ ਮੁਆਵਜ਼ਾ ਸਮੇਤ 7% ਵਿਆਜ਼ ਅਦਾ ਕਰਨ ਦਾ ਹੁਕਮ
  • Title : ਐਕਸੀਡੈਂਟ ਕਲੇਮ ਕੇਸ ਵਿੱਚ ਬੀਮਾ ਕੰਪਨੀ ਨੂੰ 53,59,970/- ਰੁਪਏ ਮੁਆਵਜ਼ਾ ਸਮੇਤ 7% ਵਿਆਜ਼ ਅਦਾ ਕਰਨ ਦਾ ਹੁਕਮ
  • Posted by :
  • Date : जून 13, 2025
  • Labels :
  • Blogger Comments
  • Facebook Comments

0 comments:

एक टिप्पणी भेजें

Top