ਮੋਦੀ ਸਰਕਾਰ ਨੇ ਦੇਸ਼ ਨੂੰ ਵਿਕਾਸ ਦੀਆਂ ਨਵੀਆਂ ਉਚਾਈਆਂ ’ਤੇ ਪਹੁੰਚਾਇਆ : ਸੂਰਜ ਭਾਰਦਵਾਜ
ਅੱਜ ਪੰਜਾਬ ਨੂੰ ਵੀ ਭਾਜਪਾ ਦੀ ਅਗਵਾਈ ਵਾਲੀ ਮਜ਼ਬੂਤ ਸਰਕਾਰ ਦੀ ਲੋੜ : ਹੀਰਾ ਵਾਲੀਆ
ਪੰਜਾਬ ਦੇ ਹੱਕ ਅਤੇ ਹਿੱਤ ਭਾਜਪਾ ਦੇ ਹੱਕਾਂ ਵਿਚ ਹੀ ਸੁਰੱਖਿਅਤ : ਰਵੀਕਰਨ ਕਾਹਲੋਂ
ਬਟਾਲਾ, 4 ਜੂਨ (ਰਮੇਸ਼ ਭਾਟੀਆ ) - ਭਾਜਪਾ ਦੇ ਜਿਲ੍ਹਾ ਪ੍ਰਧਾਨ ਹਰਸਿਮਰਨ ਸਿੰਘ ਹੀਰਾ ਵਾਲੀਆ ਦੀ ਅਗਵਾਈ ਹੇਠ ਜਿਲ੍ਹਾ ਕਾਰਜਸ਼ਾਲਾ ਪ੍ਰੋਗਰਾਮ ਦਾ ਆਯੋਜਨ ਹਲਕਾ ਫਤਿਹਗੜ੍ਹ ਚੂੜੀਆਂ ਤੋਂ ਸੀਨੀਅਰ ਭਾਜਪਾ ਲੀਡਰ ਰਵੀਕਰਨ ਸਿੰਘ ਕਾਹਲੋਂ ਦੇ ਯਤਨਾਂ ਸਦਕਾ ਕਰਵਾਇਆ ਗਿਆ। ਜਿਸ ਵਿਚ ਪੰਜਾਬ ਭਾਜਪਾ ਦੇ ਸੈਕਟਰੀ ਸੂਰਜ ਭਾਰਦਵਾਜ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਸੂਰਜ ਭਾਰਦਵਾਜ ਨੇ ਕਿਹਾ ਕਿ ਭਾਜਪਾ ਵਲੋਂ ਸੂਬੇ ਭਰ ਅੰਦਰ ਕਾਰਜਸ਼ਾਲਾ ਦਾ ਆਯੋਜਨ ਕੀਤਾ ਜਾ ਰਿਹਾ ਹੈ ਤਾਂ ਜੋ ਮੋਦੀ ਸਰਕਾਰ ਦੀਆਂ 11 ਸਾਲਾਂ ਦੀਆਂ ਲੋਕ ਭਲਾਈ ਸਕੀਮਾਂ ਅਤੇ ਵਿਕਾਸ ਕਾਰਜਾਂ ਤੋਂ ਲੋਕਾਂ ਨੂੰ ਜਾਣੂ ਕਰਵਾਇਆ ਜਾ ਸਕੇ। ਉਹਨਾਂ ਕਿਹਾ ਕਿ ਮੋਦੀ ਸਰਕਾਰ ਜਿੱਥੇ ਦੇਸ਼ ਨੂੰ ਆਰਥਿਕ ਪੱਖੋਂ ਮਜ਼ਬੂਤ ਕਰ ਰਹੀ ਹੈ ਉਥੇ ਦੇਸ਼ ਦੇ ਆਮ ਨਾਗਰਿਕਾਂ ਦਾ ਵੀ ਵਿਕਾਸ ਕਰ ਰਹੀ ਹੈ ਅੱਜ ਦੇਸ਼ ਅੰਦਰ ਤੇਜੀ ਨਾਲ ਸੜਕਾਂ ਦਾ ਜਾਲ ਵਿਛ ਰਿਹਾ ਹੈ ਇਸ ਤੋਂ ਇਲਾਵਾ ਹਰ ਸੈਕਟਰ ਵਿਚ ਭਾਜਪਾ ਦੀ ਸਰਕਾਰ ਨੇ ਵਿਕਾਸ ਦੀਆਂ ਨਵੀਆਂ ਉਚਾਈਆਂ ਨੂੰ ਛੂਹਿਆ ਹੈ। ਉਹਨਾਂ ਕਿਹਾ ਕਿ ਪੰਜਾਬ ਲਗਾਤਾਰ ਵਿਕਾਸ ਪੱਖੋਂ ਪੱਛੜ ਰਿਹਾ ਹੈ ਕਿਉਂਕਿ ਪਹਿਲਾ ਕਾਂਗਰਸ ਅਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵਿਕਾਸ ਦੇ ਨਾਮ ’ਤੇ ਆਪਣੀਆਂ ਜੇਬਾਂ ਭਰੀਆਂ ਹਨ। ਅੱਜ ਪੰਜਾਬ ਨੂੰ ਭਾਜਪਾ ਦੀ ਅਗਵਾਈ ਵਾਲੀ ਮਜ਼ਬੂਤ ਸਰਕਾਰ ਦੀ ਲੋੜ ਹੈ ਜਾਂ ਭਾਜਪਾ ਸਾਸਿਤ ਬਾਕੀ ਸੂਬਿਆ ਵਾਂਗ ਪੰਜਾਬ ਦਾ ਵੀ ਸਹੀ ਢੰਗ ਨਾਲ ਵਿਕਾਸ ਹੋ ਸਕੇ। ਇਸ ਮੌਕੇ ਸੰਬੋਧਨ ਕਰਦਿਆਂ ਭਾਜਪਾ ਜਿਲ੍ਹਾ ਪ੍ਰਧਾਨ ਹੀਰਾ ਵਾਲੀਆ ਨੇ ਕਿਹਾ ਕਿ ਭਾਜਪਾ ਨੇ ਦੇਸ਼ ਦੀ ਰਾਜਨੀਤੀ ਵਿਚ ਵਿਕਾਸ ਦਾ ਨਵਾਂ ਅਧਿਆਏ ਲਿਖਿਆ ਹੈ ਜਿਸਦੇ ਚੱਲਦਿਆਂ ਦੇਸ਼ ਦੇ ਜਿਆਦਾ ਸੂਬਿਆਂ ਵਿਚ ਅੱਜ ਭਾਜਪਾ ਦੀ ਸਰਕਾਰ ਹੈ। ਉਹਨਾਂ ਕਿਹਾ ਕਿ ਜਿਸ ਸੂਬੇ ਵਿਚ ਭਾਜਪਾ ਦੀ ਸਰਕਾਰ ਬਣੀ ਹੈ ਮੁੜ ਵਿਰੋਧੀ ਪਾਰਟੀਆਂ ਦਹਾਕਿਆਂ ਤੱਕ ਰਾਜਨੀਤੀ ਤੋਂ ਵਾਂਝੀਆ ਹੋ ਜਾਂਦੀਆਂ ਹਨ ਕਿਉਂਕਿ ਭਾਜਪਾ ਦਾ ਮਕਸਦ ਹੀ ਲੋਕ ਸੇਵਾ ਅਤੇ ਲੋਕਾਂ ਦਾ ਵਿਕਾਸ ਕਰਨਾ ਹੈ। ਹੁਣ ਸਮਾਂ ਆ ਗਿਆ ਹੈ ਕਿ ਪੰਜਾਬ ਅੰਦਰ ਵੀ ਭਾਜਪਾ ਦੀ ਸਰਕਾਰ ਬਣਾਈ ਜਾਵੇ ਤਾਂ ਜੋ ਪੰਜਾਬ ਵੀ ਵਿਕਾਸ ਦੀਆਂ ਨਵੀਆਂ ਲੀਹਾਂ ਛੂਹ ਸਕੇ। ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ ਰਵੀਕਰਨ ਸਿੰਘ ਕਾਹਲੋਂ ਨੇ ਕਿਹਾ ਕਿ ਭਾਜਪਾ ਸਰਕਾਰ ਹੀ ਪੰਜਾਬ ਨੂੰ ਵਿਕਾਸ ਦੀਆਂ ਨਵੀਆਂ ਲੀਹਾਂ ’ਤੇ ਤੋਰ ਸਕਦੀ ਹੈ ਪੰਜਾਬ ਦੇ ਗੁਆਂਢੀ ਸੂਬੇ ਜਿੱਥੇ ਜਿੱਥੇ ਭਾਜਪਾ ਦੀ ਸਰਕਾਰ ਹੈ ਅੱਜ ਉਹ ਸੂਬੇ ਜਿੱਥੇ ਆਰਥਿਕ ਪੱਖੋਂ ਮਜ਼ਬੂਤ ਹੋਏ ਹਨ ਉਥੇ ਹੀ ਸੂਬਿਆਂ ਦਾ ਵਿਕਾਸ ਜੰਗੀ ਪੱਧਰ ’ਤੇ ਚੱਲ ਰਿਹਾ ਹੈ। ਸੋ ਪੰਜਾਬ ਦੇ ਲੋਕਾਂ ਨੂੰ ਇਹ ਸੋਚਣਾ ਪਵੇਗਾ ਕਿ ਸੂਬੇ ਦਾ ਭਵਿੱਖ ਭਾਜਪਾ ਦੇ ਹੱਥਾਂ ਵਿਚ ਹੀ ਸੁਰੱਖਿਅਤ ਹੈ। ਇਸ ਮੌਕੇ ਰੌਸ਼ਨ ਲਾਲ, ਸ਼ਕਤੀ ਸ਼ਰਮਾ, ਸੰਦੀਪ ਅਜ਼ਾਦ, ਗੁਰਿੰਦਰਪਾਲ ਸਿੰਘ ਅਤੇ ਉਨਾਂ ਦੇ ਨਾਲ ਪੰਜਾਬ ਤੋਂ ਜਨਰਲ ਸੈਕਟਰੀ ਮਹਿਲਾ ਮੋਰਚਾ ਅੰਬਿਕਾ ਖੰਨਾ ਪਹੁੰਚੇ ਇਸ ਮੌਕੇ ਵਿਕੀ ਕੁਸ਼ਲ, ਪੰਕਜ ਸ਼ਰਮਾ,ਸੁਰਿੰਦਰ ਕੁਮਾਰ, ਸਵਿੰਦਰ ਸਿੰਘ ਖੈਹਰਾ, ਰਮਨ ਨੰਦਾ, ਸੋਨੂ ਕੁਮਾਰ, ਬਲਵਿੰਦਰ ਮਹਿਤਾ, ਗਰਦੋਰ ਸਿੰਘ, ਅੰਮ੍ਰਿਤਪਾਲ ਸਿੰਘ ਮਠਾਰੂ, ਰਣਜੀਤ ਪੰਨੂ ,ਪ੍ਰਦੀਪ ਸਰਮਾ,ਜਤਿੰਦਰ ਸਿੰਘ, ਕਸ਼ਮੀਰ ਸਿੰਘ, ਜਤਿੰਦਰ ਸਿੰਘ, ਸੰਮੀ ਭੱਟੀ, ਵਰੁਣ ਡਡਵਾਲ, ਰਵਿੰਦਰ ਸਿੰਘ ਖੱਖ,ਅਮਨਪ੍ਰੀਤ ਸਿੰਘ ਹੋਰ ਵੀ ਕਈ ਸੀਨੀਅਰ ਵਰਕਰ ਮੌਜੂਦ ਸਨ।
0 comments:
एक टिप्पणी भेजें