*ਐੱਸ.ਐੱਸ.ਡੀ ਕਾਲਜ ਦੇ ਬੀ ਕਾਮ ਵਿਦਿਆਰਥੀਆਂ ਨੇ ਡੀ ਮਾਰਟ ਵਿਖੇ ਪਹੁੰਚ ਕੇ ਕਾਰੋਬਾਰੀ ਸਮਝ ਅਤੇ ਗਾਹਕਾਂ ਦੇ ਵਿਵਹਾਰ ਸਬੰਧੀ ਜਾਣਿਆ*
ਬਰਨਾਲਾ, 4 ਜੂਨ ( ਕੇਸ਼ਵ ਵਰਦਾਨ ਪੁੰਜ ) : ਐੱਸ.ਐੱਸ. ਡੀ ਕਾਲਜ ਬਰਨਾਲਾ ਵੱਲੋਂ ਬੀ ਕਾਮ ਦੇ ਵਿਦਿਆਰਥੀਆਂ ਨੂੰ ਵਪਾਰਿਕ ਬਰੀਕੀਆਂ ਨੂੰ ਸਮਝਾਉਣ ਲਈ ਵੱਖ ਵੱਖ ਵਪਾਰਿਕ ਕੇਂਦਰਾਂ ਵਿੱਚ ਲਿਜਾਇਆ ਜਾਂਦਾ ਹੈ। ਇਸ ਕੜੀ ਤਹਿਤ ਪ੍ਰਚੂਨ ਕਾਰੋਬਾਰ ਦੇ ਵਿਹਾਰਕ ਪਹਿਲੂਆਂ ਦੀ ਪੜਚੋਲ ਕਰਨ ਲਈ ਬੀ ਕਾਮ ਦੇ ਵਿਦਿਆਰਥੀਆਂ ਨੂੰ ਡੀ-ਮਾਰਟ ਬਰਨਾਲਾ ਦਾ ਦੌਰਾ ਕਰਵਾਇਆ ਗਿਆ। ਵਿਦਿਆਰਥੀਆਂ ਵੱਲੋਂ ਇਥੇ ਸਟੋਰ ਲੇਆਉਟ ਅਤੇ ਵਸਤੂ ਪ੍ਰਬੰਧਨ ਦਾ ਨਿਰੀਖਣ ਕੀਤਾ ਗਿਆ। ਕਾਲਜ ਦੇ ਪ੍ਰਿੰਸੀਪਲ ਡਾ. ਰਾਕੇਸ਼ ਜਿੰਦਲ ਨੇ ਦੱਸਿਆ ਕਿ ਅਜੋਕੇ ਸਮੇਂ ਵਿੱਚ ਕਿਤਾਬ ਗਿਆਨ ਨੇ ਨਾਲ ਨਾਲ ਵਿਦਿਆਰਥੀਆਂ ਨੂੰ ਵਿਅਕਤੀਗਤ ਗਿਆਨ ਦੀ ਵੀ ਬਹੁਤ ਜਰੂਰਤ ਹੈ। ਖਾਸਕਰਕੇ ਬੀ ਕਾਮ ਦੇ ਵਿਦਿਆਰਥੀਆਂ ਨੂੰ ਵਪਾਰ ਦੀਆਂ ਬਰੀਕੀਆਂ ਬਾਰੇ ਜਾਣਕਾਰੀ ਦੇਣੀ ਬਹੁਤ ਜਰੂਰੀ ਵਪਾਰਿਕ ਕੰਪਨੀਆਂ ਦੀ ਕਾਰਗੁਜਾਰੀ ਅਤੇ ਗਾਹਕਾਂ ਪ੍ਰਤੀ ਨਜਰੀਏ ਬਾਰੇ ਜਾਣਨਾ ਵਿਦਿਆਰਥੀਆਂ ਦੀ ਜਿੰਦਗੀ ਵਿੱਚ ਬਹੁਤ ਅਹਿਮ ਰੋਲ ਅਦਾ ਕਰਦਾ ਹੈ। ਇਸ ਲਈ ਐੱਸ.ਐੱਸ.ਡੀ ਕਾਲਜ ਵੱਲੋਂ ਹਮੇਸਾਂ ਹੀ ਯਤਨ ਕੀਤਾ ਜਾਂਦਾ ਹੈ ਕਿ ਵਿਦਿਆਰਥੀਆਂ ਦਾ ਸਰਬਪੱਖੀ ਵਿਕਾਸ ਹੋਵੇ ਅਤੇ ਉਹਨਾਂ ਨੂੰ ਕਿਤਾਬੀ ਗਿਆਨ ਦੇ ਨਾਲ ਨਾਲ ਦੁਨੀਆਂਦਾਰੀ ਦੀ ਜਾਣਕਾਰੀ ਵੀ ਮੁਹੱਈਆ ਕਰਵਾਈ ਜਾਵੇ। ਇਸ ਫੇਰੀ ਨੇ ਵਿਦਿਆਰਥੀਆਂ ਨੂੰ ਗਾਹਕਾਂ ਦੇ ਵਿਵਹਾਰ ਅਤੇ ਅਸਲ-ਸਮੇਂ ਦੇ ਕਾਰੋਬਾਰੀ ਕਾਰਜਾਂ ਨੂੰ ਸਮਝਣ ਵਿੱਚ ਸਹਾਇਤਾ ਕੀਤੀ। ਐੱਸ ਐੱਸ ਡੀ ਕਾਲਜ ਦੇ ਪ੍ਰਿੰਸੀਪਲ ਡਾ: ਰਾਕੇਸ਼ ਜਿੰਦਲ ਨੇ ਦੱਸਿਆ ਕਿ ਇਸੇ ਤਹਿਤ ਐੱਸ.ਐੱਸ.ਕਾਲਜ ਕਾਲਜ ਨੇ ਚਾਰਟਡ ਅਕਾਊਂਟੈਂਟਸ ਨਾਲ ਇੱਕ ਸੰਝੌਤਾ ਗੱਠਜੋੜ ਵੀ ਸਾਈਨ ਕੀਤਾ ਹੈ, ਜਿਸ ਦੇ ਤਹਿਤ ਕਾਮਰਸ ਵਿਦਿਆਰਥੀਆਂ ਲਈ 4 ਹਫ਼ਤੇ ਦੀ ਇੰਟਰਨਸ਼ਿਪ ਪ੍ਰੋਗਰਾਮ ਸ਼ੁਰੂ ਕੀਤਾ ਜਾਵੇਗਾ। ਇਹ ਵਿਦਿਆਰਥੀਆਂ ਨੂੰ ਅਮਲੀ ਤਜਰਬਾ ਅਤੇ ਵਿੱਤੀ ਸਿਖਲਾਈ ਦੇਣ ਵਾਸਤੇ ਕੀਤਾ ਗਿਆ ਹੈ। ਇਸ ਮੌਕੇ ਕਾਮਰਸ ਵਿਭਾਗ ਦੇ ਪ੍ਰੋ: ਹਰਪ੍ਰੀਤ ਕੌਰ ਨਵੀ, ਪ੍ਰੋ : ਨਵਦੀਪ ਕੌਰ ਅਤੇ ਪ੍ਰੋ: ਹਰਦੀਪ ਕੌਰ ਨੇ ਵਿਦਿਆਰਥੀਆਂ ਨੂੰ ਵਪਾਰਿਕ ਬਰੀਕੀਆਂ ਬਾਰੇ ਬਹੁਤ ਵਿਸਥਾਰ ਨਾਲ ਜਾਣਕਾਰੀ ਦਿੱਤੀ।

0 comments:
एक टिप्पणी भेजें