ਸਹਿਰ ਬਰਨਾਲਾ ਨੂੰ ਮਿਲੀ ਪਹਿਲੀ ਹਾਈਡਰੋਲਿਕ ਲਿਫਟ ਮਸ਼ੀਨ ,pspcl ਮੁਲਾਜਮਾਂ ਵਿਚ ਖੁਸ਼ੀ ਦੀ ਲਹਿਰ।
ਬਰਨਾਲਾ / ਕੇਸ਼ਵ ਵਰਦਾਨ ਪੁੰਜ
ਬਰਨਾਲਾ ਸ਼ਹਿਰ ਵਿੱਚ ਪੀਐਸ ਪੀਸੀਐਲ ਦੇ ਮੈਂਨਟੇਨੈਂਸ ਡਿਪਾਰਟਮੈਂਟ ਨੇ ਅੱਜ ਪਹਿਲੀ ਵਾਰ ਹਾਈਡਰੋਲਿਕ ਲਿਫਟ ਮਸ਼ੀਨ ਦਾ ਕੀਤਾ ਉਦਘਾਟਨ ,ਇਹ ਉਦਘਾਟਨ 16 ਏਕੜ ਦੇ ਵਿੱਚ ਪ੍ਰਧਾਨ ਮਦਨ ਲਾਲ ਬਾਂਸਲ ਦੀ ਅਗਵਾਈ ਦੇ ਵਿੱਚ ਕੀਤਾ ਕੀਤਾ ਗਿਆ ,ਸਭ ਤੋਂ ਪਹਿਲਾਂ ਰੱਬ ਦਾ ਸ਼ੁਕਰਾਨਾ ਕੀਤਾ ਗਿਆ ਅਤੇ ਮਸ਼ੀਨ ਨੂੰ ਲੱਡੂਆਂ ਦਾ ਭੋਗ ਲਗਾਇਆ ਗਿਆ ਏਐਸਈ ਗਗਨਦੀਪ ਸਿੰਘ ਅਤੇ ਐਸਡੀਓ ਵਿਕਾਸ ਸਿੰਗਲਾ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਐਸਡੀਓ ਬਲਜਿੰਦਰ ਸਿੰਘ ਅਤੇ ਜੇ ਈ ਗੁਰਮੁਖ ਸਿੰਘ ਨੇ ਆਪਣੀ ਟੀਮ ਨਾਲ 16 ਏਕੜ ਦੇ ਵਾਸੀਆਂ ਨੂੰ ਲੰਬੇ ਚਿਰਾਂ ਤੋਂ ਆ ਰਹੀ ਮੁਸ਼ਕਿਲ ਤੋਂ ਨਿਜਾਤ ਦਿਵਾਈ ਉਹਨਾਂ ਨੇ ਜਿਹੜੀਆਂ ਤਾਰਾਂ ਬਾਰ- ਬਾਰ ਜੁੜ ਰਹੀਆਂ ਸਨ ਅਤੇ ਲੋਕਾਂ ਦੇ ਬਿਜਲੀ ਉਪਕਰਨਾਂ ਦਾ ਨੁਕਸਾਨ ਕਰ ਰਹੀਆਂ ਸਨ ਉਹਨਾਂ ਦਾ ਅੱਜ ਜੜੋਂ ਇਲਾਜ ਕੀਤਾ, ਇਸ ਮਸ਼ੀਨ ਦੀ ਮਦਦ ਦੇ ਨਾਲ ਐਸਡੀਓ ਬਲਜਿੰਦਰ ਸਿੰਘ ਅਤੇ ਜੇਈ ਗੁਰਮੁਖ ਸਿੰਘ ਦੀ ਟੀਮ ਨੇ ਜਿਹੜੇ ਦਰਖਤ ਤਾਰਾਂ ਨੂੰ ਡਿਸਟਰਬ ਕਰਦੇ ਸਨ ਓਹਨਾ ਦਰਖਤਾਂ ਦੀਆਂ ਟਾਣੀਆਂ ਨੂੰ ਕੱਟ ਦਿੱਤਾ ਅਤੇ ਤਾਰਾ ਦੇ ਵਿੱਚ ਡਿਸਟੈਂਸ ਰੱਖਣ ਲਈ ਉਸ ਨੂੰ ਡੰਡਿਆਂ ਨਾਲ ਬੰਨ ਦਿੱਤਾ ਤਾਂ ਜੋ ਅੱਗੇ ਤੋਂ ਭਵਿੱਖ ਵਿੱਚ 16 ਏਕੜ ਨਿਵਾਸੀਆਂ ਨੂੰ ਬਿਜਲੀ ਸਬੰਧੀ ਕੋਈ ਮੁਸ਼ਕਿਲ ਨਾ ਆਵੇ ਇਸ ਮੌਕੇ ਕਲੋਨੀ ਪ੍ਰਧਾਨ ਮਦਨ ਲਾਲ ,ਪ੍ਰੋਫੈਸਰ ਸੰਜੀਵ ਗੋਇਲ, ਡਾ਼ ਅਰੁਣ ਗਰਗ ,ਅਨਮੋਲ ਗੋਇਲ ,ਡਾ਼ ਰਕੇਸ਼ ਪੁੰਜ ਅਤੇ ਬਿਜਲੀ ਬੋਰਡ ਦੇ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।ਅਖੀਰ ਵਿੱਚ 16 ਏਕੜ ਕਲੋਨੀ ਦੇ ਪ੍ਰਧਾਨ ਸ੍ਰੀ ਮਦਨ ਲਾਲ ਬਾਂਸਲ ਨੇ ਬਿਜਲੀ ਬੋਰਡ ਦੇ ਸਾਰੇ ਸਟਾਫ ਦਾ ਧੰਨਵਾਦ ਕੀਤਾ ।
0 comments:
एक टिप्पणी भेजें