ਐਕਸੀਡੈਂਟ ਕੇਸ ਵਿੱਚ ਬੀਮਾ ਕੰਪਨੀ ਨੂੰ 6 ਲੱਖ 39 ਹਜ਼ਾਰ 900 ਰੁਪਏ ਸਮੇਤ ਵਿਆਜ ਅਦਾ ਕਰਨ ਦੇ ਹੁਕਮ
ਸੰਜੀਵ ਗਰਗ ਕਾਲੀ
ਧਨੌਲਾ ਮੰਡੀ /ਬਰਨਾਲਾ/ 3 ਜੂਨ / ਮਾਨਯੋਗ ਅਦਾਲਤ ਸ਼੍ਰੀ ਬੀ. ਬੀ .ਐਸ. ਤੇਜੀ , ਮੋਟਰ ਐਕਸੀਡੈਂਟ ਕਲੇਮ ਟ੍ਰਿਬਿਊਨਲ ਬਰਨਾਲਾ ਵੱਲੋਂ ਯੂਨਾਈਟਡ ਇੰਡੀਆ ਇੰਸੋਰੈਸ ਕੰਪਨੀ ਲਿਮਿਟਡ ਪਾਸੋਂ ਐਡਵੋਕੇਟ ਸ੍ਰੀ ਹਨੀ ਗਰਗ ਧਨੌਲਾ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਹੁੰਦੇ ਹੋਏ ਗੁਰਜੰਟ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਸੰਘੇੜਾ ਨੂੰ ਐਕਸੀਡੈਂਟ ਦੇ ਕੇਸ ਵਿੱਚ ਮੁਬਲਿਗ 6 ਲੱਖ 39 ਹਜਾਰ 900 ਰੁਪਏ ਸਮੇਤ 7% ਵਿਆਜ ਅਦਾ ਕਰਨ ਦਾ ਹੁਕਮ ਸਾਦਰ ਫਰਮਾਇਆ ਗਿਆ ਜ਼ਿਕਰਯੋਗ ਹੈ ਕਿ ਮਿਤੀ 17/4/2023 ਨੂੰ ਗੁਰਜੰਟ ਸਿੰਘ ਆਪਣੇ ਮੋਟਰਸਾਈਕਲ ਪਰ ਸਵਾਰ ਹੋ ਕੇ ਸੰਘੇੜਾ ਤੋਂ ਬਰਨਾਲਾ ਆਪਣੇ ਘਰੇਲੂ ਕੰਮ ਕਾਰ ਲਈ ਜਾ ਰਿਹਾ ਸੀ ਤਾਂ ਉਸਦਾ ਪੋਰਸ ਗੱਡੀ ਨਾਲ ਟਰਾਈਡੈਂਟ ਵਾਲੇ ਫਲਾਈਓਵਰ ਪਰ ਐਕਸੀਡੈਂਟ ਹੋ ਗਿਆ ਜਿਸ ਕਾਰਨ ਗੁਰਜੰਟ ਸਿੰਘ ਦੇ ਕਾਫੀ ਸੱਟਾਂ ਲੱਗੀਆਂ ਤੇ ਉਸਦਾ ਇਲਾਜ ਡੀਐਮਸੀ ਲੁਧਿਆਣਾ ਵਿਖੇ ਚੱਲਿਆ ਜਿਸ ਤੋਂ ਬਾਅਦ ਗੁਰਜੰਟ ਸਿੰਘ ਨੇ ਪੋਰਸ ਕਾਰ ਦੇ ਡਰਾਈਵਰ, ਮਾਲਕ ਅਤੇ ਬੀਮਾ ਕੰਪਨੀ ਦੇ ਖਿਲਾਫ ਮਾਨਯੋਗ ਅਦਾਲਤ ਸ਼੍ਰੀ ਬੀ.ਬੀ. ਐਸ ਤੇਜੀ ਮੋਟਰ ਐਕਸੀਡੈਂਟ ਕਲੇਮਸ ਟਿ੍ਬਿਊਨਲ ਬਰਨਾਲਾ ਵਿਖੇ ਕਲੇਮ ਪਟੀਸ਼ਨ ਦਾਇਰ ਕੀਤਾ ਜੋ ਮਾਨਯੋਗ ਅਦਾਲਤ ਵੱਲੋਂ ਗੁਰਜੰਟ ਸਿੰਘ ਦੇ ਵਕੀਲ ਸ੍ਰੀ ਹਨੀ ਗਰਗ ਧਨੌਲਾ / ਬਰਨਾਲਾ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਬੀਮਾ ਕੰਪਨੀ ਨੂੰ ਗੁਰਜੰਟ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਸੰਘੇੜਾ ਨੂੰ ਐਕਸੀਡੈਂਟ ਦੇ ਕੇਸ ਵਿੱਚ ਮੁਬਲਿਗ 6 ਲੱਖ 39 ਹਜ਼ਾਰ 900 ਰੁਪਏ ਸਮੇਤ ਵਿਆਜ 7% ਅਦਾ ਕਰਨ ਦਾ ਹੁਕਮ ਸਾਦਰ ਫਰਮਾਇਆ।
0 comments:
एक टिप्पणी भेजें