*ਸਕੂਲ ਆਫ਼ ਐਮੀਨੈੰਸ ਫ਼ੀਲਖ਼ਾਨਾ ਪਟਿਆਲਾ ਦੀ ਦੱਸਵੀਂ ਜਮਾਤ ਦੀ ਵਿਦਿਆਰਥਣ ਸਿਮਰਨ ਨੇ ਪੂਰੇ ਪੰਜਾਬ ਵਿੱਚੋੰ ਸਤਾਰਵਾਂ ਰੈੰਕ ਪ੍ਰਾਪਤ ਕੀਤਾ*
*ਸਮੂਹ ਸਟਾਫ਼ ਵੱਲੋਂ ਕੀਤਾ ਗਿਆ ਵਿਦਿਆਰਥਣ ਨੂੰ ਸਨਮਾਨਿਤ*
ਕਮਲੇਸ਼ ਗੋਇਲ ਖਨੌਰੀ
ਫੀਲਖਾਨਾ ਪਟਿਆਲਾ 16 ਮਈ - ਸਕੂਲ ਆਫ਼ ਐਮੀਨੈੰਸ ਫ਼ੀਲਖ਼ਾਨਾ ਪਟਿਆਲਾ ਵਿਖੇ ਉਸ ਸਮੇਂ ਖੁਸ਼ੀ ਦੀ ਲਹਿਰ ਪੈਦਾ ਹੋ ਗਈ ਜਦੋਂ ਇਹ ਪਤਾ ਲੱਗਾ ਕਿ ਜਮਾਤ ਦੱਸਵੀਂ ਦੀ ਵਿਦਿਆਰਥਣ ਸਿਮਰਨ ਪੁੱਤਰੀ ਵਿਕਾਸ ਕੁਮਾਰ ਨੇ ਪੂਰੇ ਪੰਜਾਬ ਵਿੱਚੋੰ ਸਤਾਰਵਾਂ ਰੈੰਕ ਪ੍ਰਾਪਤ ਕੀਤਾ ਹੈ। ਸਿਮਰਨ ਨੇ 633/650 ਅੰਕ ਪ੍ਰਾਪਤ ਕੀਤੇ ਹਨ। ਸਕੂਲ ਆਫ਼ ਐਮੀਨੈੰਸ ਫ਼ੀਲਖ਼ਾਨਾ ਪਟਿਆਲਾ ਦੀ ਵਿਦਿਆਰਥਣ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਮੈਰਿਟ ਵਿੱਚ ਆ ਕੇ ਇਲਾਕੇ, ਸੰਸਥਾ, ਮਾਤਾ-ਪਿਤਾ ਅਤੇ ਅਧਿਆਪਕਾਂ ਦਾ ਨਾਮ ਰੌਸ਼ਨ ਕੀਤਾ। ਇਸ ਸਮੇਂ ਖੁਸ਼ੀ ਸਾਂਝੀ ਕਰਨ ਅਤੇ ਵਿਦਿਆਰੀਥਣ ਦੀ ਹੌਸਲਾ ਅਫ਼ਜ਼ਾਈ ਕਰਨ ਲਈ ਸਕੂਲ ਸਟਾਫ਼ ਨੇ ਸਕੂਲ ਵਿੱਚ ਵਿਦਿਆਰਥਣ ਦੇ ਹਾਰ ਪਾ ਕੇ ਉਸ ਦਾ ਸਵਾਗਤ ਕੀਤਾ ਤੇ ਮੂੰਹ ਮਿੱਠਾ ਕਰਵਾਇਆ ਗਿਆ। ਸਕੂਲ ਦੇ ਵਾਈਸ ਪ੍ਰਿੰਸੀਪਲ ਮੈਡਮ ਸੁਰਿੰਦਰ ਕੌਰ ਨੇ ਕਿਹਾ ਕਿ ਫ਼ੀਲਖ਼ਾਨਾ ਸੰਸਥਾ ਲਈ ਮਾਣ ਵਾਲੀ ਗੱਲ ਹੈ ਕਿ ਵਿਦਿਆਰਥਣ ਨੇ ਪੂਰੇ ਪੰਜਾਬ ਵਿੱਚੋੰ ਸਤਾਰਵਾਂ ਰੈੰਕ ਪ੍ਰਾਪਤ ਕੀਤਾ ਹੈ। ਵਿਦਿਆਰਥਣ ਦੀ ਇਸ ਪ੍ਰਾਪਤੀ ਲਈ ਉਸ ਨੂੰ ਸਮੂਹ ਸਟਾਫ਼ ਵੱਲੋੰ 21000/- ਰੁਪਏ ਦੇ ਨਕਦ ਇਨਾਮ ਨਾਲ ਨਿਵਾਜਿਆ ਜਾਵੇਗਾ।
ਸਮੂਹ ਸਟਾਫ਼ ਨੇ ਵਿਦਿਆਰਥਣ ਅਤੇ ਮਾਪਿਆਂ ਨੂੰ ਵਧਾਈ ਦਿੱਤੀ। ਇਸ ਮੌਕੇ ਤੇ ਲੈਕਚਰਾਰ ਕੰਵਰਜੀਤ ਧਾਲੀਵਾਲ, ਚਰਨਜੀਤ ਸਿੰਘ,
ਲੈਕਚਰਾਰ ਮਨੋਜ ਥਾਪਰ, ਮੈਡਮ ਸਿਮਰਨਪ੍ਰੀਤ ਕੌਰ,ਮੈਡਮ ਗੁਰਪ੍ਰੀਤ ਕੌਰ,ਰਵਿੰਦਰ ਸਿੰਘ,ਸਕੂਲ ਮੀਡੀਆ ਕੋਆਰਡੀਨੇਟਰ ਅਕਸ਼ੈ ਕੁਮਾਰ ਅਤੇ ਸਮੂਹ ਸਟਾਫ਼ ਹਾਜ਼ਰ ਸੀ।
0 comments:
एक टिप्पणी भेजें