ਬੀਕੇਯੂ ਉਗਰਾਹਾਂ ਦੇ ਬਲਾਕ ਪ੍ਰਧਾਨ ਬਲੌਰ ਸਿੰਘ ਛੰਨ੍ਹਾਂ ਨੂੰ ਸਦਮਾ ਮਾਤਾ ਦਾ ਦੇਹਾਂਤ 
ਸੰਜੀਵ ਗਰਗ ਕਾਲੀ
ਧਨੌਲਾ ਮੰਡੀ, 18 ਮਈ :--
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲਾ ਬਰਨਾਲਾ ਦੇ ਬਲਾਕ ਪ੍ਰਧਾਨ ਬਲੌਰ ਸਿੰਘ ਛੰਨ੍ਹਾਂ ਨੂੰ ਉਸ ਵੇਲੇ ਭਾਰੀ ਸਦਮਾ ਲੱਗਿਆ ਜਦੋਂ ਉਹਨਾਂ ਦੇ ਮਾਤਾ ਸ਼੍ਰੀਮਤੀ ਗਿਆਨ ਕੌਰ 83 ਸੰਖੇਪ ਬਿਮਾਰੀ ਪਿੱਛੋਂ ਬੀਤੀ ਰਾਤ ਅਟੈਕ ਨਾਲ ਦੇਹਾਂਤ ਹੋ ਗਿਆ। ਮਾਤਾ ਗਿਆਨ ਕੌਰ ਦਾ ਅੱਜ ਜਥੇਬੰਦੀ ਵੱਲੋਂ ਝੰਡਾ ਪਾ ਕੇ ਮਾਤਾ ਗਿਆਨ ਕੌਰ ਅਮਰ ਰਹੇ ਦੇ ਨਾਅਰੇ ਲਗਾਏ ਗਏ। ਮਾਤਾ ਗਿਆਨ ਕੌਰ ਦਾ ਅੱਜ ਭਰਵੇ ਇਕੱਠ ਦੀ ਹਾਜ਼ਰੀ ਵਿੱਚ ਸਸਕਾਰ ਕਰ ਦਿੱਤਾ ਗਿਆ। ਇਸ ਮੌਕੇ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪੰਜਾਬ ਦੇ ਆਗੂਆਂ ਬੁੱਕਣ ਸਿੰਘ ਸੱਦੋਵਾਲ, ਪ੍ਰਧਾਨ ਚਮਕੌਰ ਸਿੰਘ ਨੈਣੇਵਾਲ, ਜਰਨੈਲ ਸਿੰਘ ਜਵੰਧਾ ਪਿੰਡੀ, ਰਾਮ ਸਿੰਘ, ਸੁਖਦੇਵ ਸਿੰਘ,ਮਾਸਟਰ ਨਰਿਪਜੀਤ ਸਿੰਘ ਨਿੱਪੀ, ਜਰਨੈਲ ਸਿੰਘ ਬਦਰਾ, ਪ੍ਰਧਾਨ ਕੇਵਲ ਸਿੰਘ ਧਨੌਲਾ, ਕ੍ਰਿਸ਼ਨ ਸਿੰਘ ਛੰਨ੍ਹਾਂ , ਭਗਤ ਸਿੰਘ ਛੰਨ੍ਹਾਂ ਬਲਵਿੰਦਰ ਸਿੰਘ ਛੰਨ੍ਹਾਂ ,ਬਹਾਦਰ ਸਿੰਘ ਧਨੌਲਾ ,ਗੁਰਮੀਤ ਸਿੰਘ ਮੀਤਾ ਧਨੋਲਾ , ਭੁਪਿੰਦਰ ਸਿੰਘ ਢਿੱਲੋਂ, ਪੱਤਰਕਾਰ ਸੰਜੀਵ ਕਾਲੀ ਜਿਲਾ ਮਹਿਲਾ ਆਗੂ ਕਮਲਜੀਤ ਕੌਰ ਬਰਨਾਲਾ, ਅਮਰਜੀਤ ਕੌਰ ਬਡਬਰ ,ਲਖਵੀਰ ਕੌਰ ਧਨੌਲਾ, ਕੁਲਵੰਤ ਕੌਰ ਧਨੋਲਾ, ਆਦਿ ਤੋਂ ਇਲਾਵਾ ਜਿਲ੍ਹੇ ਦੀ ਕਿਸਾਨ ਜਥੇਬੰਦੀਆਂ ਅਤੇ ਮੁਲਾਜ਼ਮ ਜਥੇਬੰਦੀਆਂ ਦੇ ਆਗੂਆਂ ਤੋਂ ਇਲਾਵਾ ਇਲਾਕੇ ਦੇ ਪੰਚ ਸਰਪੰਚ ਤੇ ਹੋਰ ਪਤਵੰਤੇ ਵਿਅਕਤੀ ਪਿੰਡ ਵਾਸੀਆਂ , ਅਤੇ ਹੋਰ ਭਰਾਤਰੀ ਜਥੇਬੰਦੀਆਂ ਦੇ ਆਗੂਆਂ ਤੇ ਮੈਂਬਰਾਂ ਨੇ ਬਲੌਰ ਸਿੰਘ ਦੇ ਭਰਾਵਾਂ ਮੋਹਨ ਸਿੰਘ, ਗੁਲਾਬ ਸਿੰਘ, ਕੇਵਲ ਸਿੰਘ ਅਤੇ ਹੋਰ ਪਰਿਵਾਰਕ ਮੈਂਬਰਾਂ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ।

 
 
 
 संदेश
संदेश
 
 
 
 
 
 
 
 
0 comments:
एक टिप्पणी भेजें