ਟੂਟੀਆਂ ਚ ਆ ਰਹੇ ਗੰਦੇ ਪਾਣੀ ਤੇ ਪਾਣੀ ਦੀ ਕਮੀਂ ਨੇ ਸ਼ਹਿਰ ਚ ਮਚਾਈ ਹਾਹਾਕਾਰ
ਸੰਜੀਵ ਗਰਗ ਕਾਲੀ
ਧਨੌਲਾ ਮੰਡੀ , 22 ਮਈ :-ਸਰਕਾਰ ਨੇ ਧਿਆਨ ਨਾ ਦਿੱਤਾ ਤਾਂ ਕਰਾਂਗੇ ਵੱਡਾ ਅੰਦੋਲਨ : ਸ਼੍ਰੀ ਦਰਸ਼ਨ ਕਾਂਗੜਾ
ਸੰਗਰੂਰ/ ਧਨੌਲਾ ਮੰਡੀ/ ਸੰਗਰੂਰ :--ਸ਼ਹਿਰ ਅੰਦਰ ਆ ਰਹੀ ਪਾਣੀ ਦੀ ਸਮੱਸਿਆ ਨੂੰ ਲੈਕੇ ਭਾਰਤੀਯ ਅੰਬੇਡਕਰ ਮਿਸ਼ਨ, ਭਾਰਤ ਵੱਲੋਂ ਕੌਮੀ ਪ੍ਰਧਾਨ ਸ਼੍ਰੀ ਦਰਸ਼ਨ ਸਿੰਘ ਕਾਂਗੜਾ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਸੰਗਰੂਰ ਦੇ ਨਾਮ ਤਹਿਸੀਲਦਾਰ ਸੰਗਰੂਰ ਨੂੰ ਇੱਕ ਮੰਗ ਪੱਤਰ ਸੌਂਪਿਆ ਇਸ ਮੌਕੇ ਸ਼੍ਰੀ ਦਰਸ਼ਨ ਕਾਂਗੜਾ ਕੌਮੀ ਪ੍ਰਧਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼ਹਿਰ ਦੇ ਸਲੱਮ ਏਰੀਏ ਅੰਦਰ ਪੀਣ ਵਾਲੇ ਪਾਣੀ ਦੀ ਸਮੱਸਿਆ ਨੂੰ ਲੈਕੇ ਹਾਹਾਕਾਰ ਮਚੀ ਹੋਈ ਹੈ। ਜ਼ਿਆਦਾਤਰ ਮੁਹੱਲਿਆਂ ਵਿੱਚ ਲੋਕ ਪੀਣ ਲਈ ਪਾਣੀ ਦੀ ਬੂੰਦ- ਬੂੰਦ ਨੂੰ ਤਰਸ ਰਹੇ ਹਨ ਉਨ੍ਹਾਂ ਕਿਹਾ ਕਿ ਕੁੱਝ ਏਰੀਏ ਵਿੱਚ ਜੇਕਰ ਪਾਣੀ ਆ ਰਿਹਾ ਹੈ ਉਹ ਵੀ ਬਹੁਤ ਹੀ ਗੰਦਲਾਂ ਤੇ ਬਦਬੂ ਵਾਲ਼ਾ ਹੈ। ਜੋਂ ਇੰਨਸਾਨ ਤਾਂ ਦੂਰ ਪਸ਼ੂਆਂ ਦੇ ਵੀ ਪੀਣ ਯੋਗ ਨਹੀਂ ਹੈ।ਜਿਸ ਦੇ ਚਲਦਿਆਂ ਲੋਕ ਬਾਹਰੋਂ ਆਪਣੀ ਤਰਫੋਂ ਮੁਲ ਪਾਣੀ ਦੇ ਟੈਂਕਰ ਮੰਗਵਾ ਕੇ ਕੰਮ ਚਲਾ ਰਹੇ ਹਨ ਸ਼੍ਰੀ ਦਰਸ਼ਨ ਕਾਂਗੜਾ ਨੇ ਕਿਹਾ ਕਿ ਸੂਬੇ ਦੀ ਸਰਕਾਰ ਆਪਣੀਆਂ ਮੁਢਲੀਆਂ ਜ਼ਿੰਮੇਵਾਰੀਆਂ ਤੋਂ ਭੱਜ ਰਹੀ ਹੈ ਜਿਸ ਦੇ ਕਾਰਨ ਲੋਕਾਂ ਨੂੰ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਕੌਮੀ ਪ੍ਰਧਾਨ ਨੇ ਕਿਹਾ ਕਿ ਜੇਕਰ ਸਰਕਾਰ ਨੇ ਲੋਕਾਂ ਦੀ ਇਸ ਅਹਿਮ ਸਮੱਸਿਆ ਦਾ ਹੱਲ ਨਾ ਕੀਤਾ ਤਾਂ ਸ਼ਹਿਰ ਵਾਸੀਆਂ ਨੂੰ ਨਾਲ ਲੈਕੇ ਸਰਕਾਰ ਦੇ ਖ਼ਿਲਾਫ਼ ਵੱਡਾ ਅੰਦੋਲਨ ਕੀਤਾ ਜਾਵੇਗਾ ਇਸ ਮੌਕੇ ਜਗਸੀਰ ਸਿੰਘ ਖੈੜੀਚੰਦਵਾ, ਮਨੋਜ਼ ਕੁਮਾਰ ਪ੍ਰਧਾਨ, ਸਾਜਨ ਕਾਂਗੜਾ ਚੇਅਰਮੈਨ, ਹਰਵਿੰਦਰ ਸਿੰਘ ਹੈਪੀ, ਕਮਲ਼ ਜੰਡੂ, ਸੁਨੀਲ ਕੁਮਾਰ ਆਦਿ ਹਾਜ਼ਰ ਸਨ।
0 comments:
एक टिप्पणी भेजें