ਸ.ਸ.ਸ.ਸਕੂਲ (ਲੜਕੀਆ) ਧਨੌਲਾ ਦਸਵੀਂ ਜਮਾਤ ਦੇ ਨਤੀਜੇ ਰਹੇ ਸ਼ਾਨਦਾਰ
ਸੰਜੀਵ ਗਰਗ ਕਾਲੀ
ਧਨੌਲਾ ਮੰਡੀ,23 ਮਈ ::--ਲੰਘੇ ਦਿਨੀ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਦਸਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆ) ਧਨੌਲਾ ਦਾ ਨਤੀਜਾ ਸ਼ਾਨਦਾਰ ਰਿਹਾ। ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਸ਼੍ਰੀਮਤੀ ਉਰਵਸੀ ਗੁਪਤਾ ਨੇ ਦੱਸਿਆ ਕਿ ਪ੍ਰਭਨੂਰ ਕੌਰ ਪੁੱਤਰੀ / ਬੂਟਾ ਸਿੰਘ ਨੇ 610/650 ( 93 8% ) ਨਾਲ ਪਹਿਲਾਂ ਸਥਾਨ, ਕਮਲਜੀਤ ਕੌਰ / ਗੁਰਵਿੰਦਰ ਸਿੰਘ 605 / 650 (93.7%) ਅਤੇ ਸੁਖਮਨਪ੍ਰੀਤ ਕੌਰ / ਜਗਸੀਰ ਸਿੰਘ 605/650 (93.7%) ਨੇ ਸਾਂਝੇ ਤੌਰ ਤੇ ਦੂਸਰਾ ਸਥਾਨ ਅਤੇ ਜਸ਼ਨਪ੍ਰੀਤ ਕੌਰ / ਕੁਲਵਿੰਦਰ ਸਿੰਘ ਤੇ 603/650 (92.3%) ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ ਪ੍ਰਾਪਤ ਕੀਤਾ |
ਸ਼੍ਰੀਮਤੀ ਗੁਪਤਾ ਨੇ ਦੱਸਿਆ ਕਿ ਇਸ ਪ੍ਰੀਖਿਆ ਵਿੱਚ 80 ਵਿਦਿਆਰਥੀ ਪ੍ਰੀਖਿਆ ਦੇਣ ਲਈ ਬੈਠੇ ਸਨ। ਸਕੂਲ ਦਾ ਨਤੀਜਾ 100 % ਰਿਹਾ। 9 ਬੱਚਿਆਂ ਨੇ 90%ਅੰਕ ਪ੍ਰਾਪਤ ਕੀਤੇ । 38 ਬੱਚਿਆਂ ਨੇ 80 % ਤੋਂ ਵੱਧ ਅੰਕ ਪ੍ਰਾਪਤ ਕੀਤੇ| ਬਾਕੀ ਬੱਚਿਆਂ ਨੇ ਵੀ ਵਧੀਆ ਅੰਕ ਪ੍ਰਾਪਤ ਕੀਤੇ ਹਨ।ਸਕੂਲ ਇੰਚਾਰਜ ਮੈਡਮ ਉਰਵਸ਼ੀ ਗੁਪਤਾ ਨੇ ਵਿਦਿਆਰਥੀਆਂ ਨੂੰ ਮੈਡਲਾਂ ਨਾਲ ਸਨਮਾਨਿਤ ਕੀਤਾ ਅਤੇ ਮੂੰਹ ਮਿੱਠਾ ਕਰਵਾਇਆ ਤੇ ਵਿਦਿਆਰਥੀਆਂ ਦੀ ਸ਼ਾਨਦਾਰ ਪ੍ਰਾਪਤੀ ਤੇ ਅਧਿਆਪਕਾਂ ਅਤੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਨੂੰ ਆਉਣ ਵਾਲੇ ਸਮੇਂ ਵਿੱਚ ਹੋਰ ਸਖਤ ਮਿਹਨਤ ਕਰਕੇ ਤਰੱਕੀ ਦੇ ਮੁਕਾਮ ਹਾਸਿਲ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਕਲਾਸ ਇੰਚਾਰਜ ਮੈਡਮ ਸੋਨਿਕਾ ਰਾਣੀ, ਇੰਦਰਪਾਲ, ਕੌਰ, ਸੋਹਣਦੀਪ ਕੌਰ, ਅਨੁਪਮ ਬਾਲਾ, ਹਰਜੀਤ ਕੌਰ, ਦਵਿੰਦਰ ਕੌਰ, ਰਸ਼ਮੀ ਗਰਗ, ਨੀਰਾ ਗਰਗ, ਸਨਪ੍ਰੀਤ, ਰਾਜ ਰਾਣੀ, ਸਿਮਰਨਜੀਤ, ਕਰਮਜੀਤ, ਬੂਟਾ ਸਿੰਘ , ਜਗਮੇਲ ਸਿੰਘ, ਕਰਮ ਸਿੰਘ ਆਦਿ ਮੌਜੂਦ ਸਨ।
0 comments:
एक टिप्पणी भेजें