ਸਰਵਹਿੱਤਕਾਰੀ ਸਕੂਲ ਧਨੌਲਾ ਦੇ ਬੱਚਿਆ ਨੇ ਦਸਵੀਂ ਕਲਾਸ ਵਿੱਚੋਂ ਮਾਰੀਆ ਮੱਲਾ
ਸੰਜੀਵ ਗਰਗ ਕਾਲੀ
ਧਨੌਲਾ ਮੰਡੀ, 16 ਮਈ :-- ਲਾਲਾ ਜਗਨਨਾਥ ਬਾਂਸਲ ਸਰਵਹਿੱਤਕਾਰੀ ਵਿੱਦਿਆ ਮੰਦਰ ਧਨੋਲਾ ਦੇ ਬੱਚਿਆਂ ਨੇ ਦਸਵੀਂ ਕਲਾਸ ਦੇ ਆਏ ਨਤੀਜਿਆਂ ਵਿੱਚ ਮੱਲਾਂ ਮਾਰੀਆਂ ਹਨ। ਸਕੂਲ ਕਮੇਟੀ ਅਤੇ ਸਮੂਹ ਸਟਾਫ ਵੱਲੋਂ ਬੱਚਿਆਂ ਦਾ ਮਾਨ ਸਨਮਾਨ ਕੀਤਾ ਗਿਆ। ਸਕੂਲ ਪ੍ਰਿੰਸੀਪਲ ਮੈਡਮ ਮਧੂ ਬਾਲਾ ਨੇ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਕਲਾਸ ਦੇ ਐਲਾਨੇ ਗਏ ਨਤੀਜੇ ਵਿੱਚ ਅਮਨਿੰਦਰ ਸਿੰਘ ਪੁੱਤਰ ਕੁਲਵਿੰਦਰ ਸਿੰਘ ਨੇ 650 ਅੰਕਾਂ ਵਿੱਚੋਂ 632 , ਹਰਮਨ ਕੌਰ ਨੇ 604, ਜਸ਼ਨਪ੍ਰੀਤ ਕੌਰ ਨੇ 596 ਨੰਬਰ ਪ੍ਰਾਪਤ ਕਰਕੇ ਜਿੱਥੇ ਸਕੂਲ ਦਾ ਨਾਮ ਉੱਚਾ ਕੀਤਾ ਹੈ ਉੱਥੇ ਹੀ ਆਪਣੇ ਮਾਂ ਬਾਪ ਦਾ ਨਾਮ ਉੱਚਾ ਕੀਤਾ ਹੈ।। ਇਸ ਮੌਕੇ ਤੇ ਮੈਰਿਟ ਵਿੱਚ ਆਏ ਬੱਚਿਆਂ ਨੂੰ ਘਰੋਂ ਸਕੂਲ ਸਟਾਫ਼ ਅਸੀਂ ਬੱਚਿਆਂ ਵੱਲੋਂ ਢੋਲ ਧਮੱਕੇ ਨਾਲ ਮਾਨ ਸਨਮਾਨ ਨਾਲ ਸਕੂਲ ਵਿੱਚ ਲਿਆਂਦਾ ਗਿਆ ਤੇ ਇੱਥੇ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਬੱਚਿਆਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਤੇ ਸਕੂਲ ਕਮੇਟੀ ਦੇ ਸਰਪ੍ਰਸਤ ਸਮਾਜ ਸੇਵੀ ਡਾਕਟਰ ਰੂਪ ਚੰਦ ਬਾਂਸਲ ਜੀ, ਚੇਅਰਮੈਨ ਜੀਵਨ ਕੁਮਾਰ ਬਾਂਸਲ ਪ੍ਰਧਾਨ ਰਜਨੀਸ਼ ਕੁਮਾਰ ਬਾਂਸਲ, ਮੀਤ ਪ੍ਰਧਾਨ ਪ੍ਰਵੀਨ ਕੁਮਾਰ ਬਾਂਸਲ, ਅਗਰਵਾਲ ਸਭਾ ਦੇ ਪ੍ਰਧਾਨ ਅਰਨ ਕੁਮਾਰ ਰਾਜੂ, ਮੀਤ ਪ੍ਰਧਾਨ ਰਾਕੇਸ਼ ਕੁਮਾਰ , ਡਾਕਟਰ ਚਿਮਨ ਲਾਲ ਬਾਂਸਲ, ਬਿਰਜ ਲਾਲ ਆਦਿ ਤੋਂ ਇਲਾਵਾ ਬੱਚਿਆਂ ਦੇ ਮਾਤਾ ਪਿਤਾ ਅਤੇ ਸਕੂਲ ਦੇ ਸਮੂਹ ਅਧਿਆਪਕ ਅਤੇ ਬੱਚੇ ਮੌਜੂਦ ਸਨ।
0 comments:
एक टिप्पणी भेजें