ਪੰਜਾਬ ਘਰ ਵਿੱਚੋਂ ਪਹਿਲਾ ਸਥਾਨ ਤੇ ਰਹਿਣ ਵਾਲੀ ਹਰਸੀਰਤ ਕੌਰ ਧਨੌਲਾ ਦਾ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਨੇ ਘਰੇ ਆ ਕੇ ਕੀਤਾ ਮਾਨ ਸਨਮਾਨ
ਸੰਜੀਵ ਗਰਗ ਕਾਲੀ
ਧਨੌਲਾ ਮੰਡੀ ,15 ਮਈ :--
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬਾਰਵੀਂ ਜਮਾਤ ਦੇ ਐਲਾਨੇ ਗਏ ਨਤੀਜੇ ਚ ਮੰਡੀ ਧਨੌਲਾ ਦੀ ਹਰਸੀਰਤ ਕੌਰ ਪੁੱਤਰੀ ਮਾਸਟਰ ਸਿਮਰਜੀਤ ਸਿੰਘ ਸਿੱਧੂ ਦੀਪੀ ਧਨੌਲਾ ਨੇ ਪੰਜਾਬ ਭਰ ਵਿੱਚੋਂ ਪਹਿਲਾ ਸਥਾਨ ਹਾਸਿਲ ਕਰਕੇ ਮੰਡੀ ਧਨੌਲਾ ਦਾ ਨਾਮ ਰੌਸ਼ਨ ਕਰਨ ਦੇ ਨਾਲ ਆਪਣੇ ਮਾਂ ਬਾਪ ਦਾ ਨਾਮ ਵੀ ਉੱਚਾ ਕੀਤਾ। ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਉਹਨਾਂ ਦੇ ਘਰ ਧਨੌਲਾ ਵਿਖੇ ਪਹੁੰਚ ਕੇ ਖੁਸ਼ੀ ਸਾਂਝੀ ਕਰਦਿਆ ਪਹਿਲਾਂ ਹਰਸੀਰਤ ਕੌਰ ਦਾ ਮੂੰਹ ਮਿੱਠਾ ਕਰਾਇਆ ਅਤੇ ਦੋ ਕਿਤਾਬਾਂ ਦੇ ਨਾਲ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨ ਕੀਤਾ ਗਿਆ। ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਜਦੋਂ ਵੀ ਕੋਈ ਬੱਚਾ ਕਿਸੇ ਉੱਚੇ ਮਕਾਮ ਤੇ ਪਹੁੰਚ ਜਾਂਦਾ ਹੈ ਉਦੋਂ ਉਸ ਨੂੰ ਸਾਰੀ ਦੁਨੀਆ ਯਾਦ ਕਰਨ ਲੱਗ ਜਾਂਦੀ ਹੈ ਪਰ ਉੱਚੇ ਮੁਕਾਮ ਤੇ ਪਹੁੰਚਣ ਵਾਲੇ ਨੂੰ ਪਤਾ ਹੁੰਦਾ ਕਿ ਉਹ ਇੱਥੇ ਪਹੁੰਚਣ ਤੱਕ ਉਸ ਨੂੰ ਕਿੰਨੀ ਮਿਹਨਤ ਕਰਨੀ ਪੈਂਦੀ ਹੈ। ਉਹਨਾਂ ਕਿਹਾ ਕਿ ਪਤੰਗ ਚੜਦੀ ਤਾਂ ਹਰ ਕੋਈ ਦੇਖਦਾ ਹੈ ਪਰ ਪਤੰਗ ਨੂੰ ਚਾੜਨ ਲਈ ਕਿੰਨੀ ਮਿਹਨਤ ਕਰਨੀ ਪੈਂਦੀ ਹੈ ਡੋਰ
ਸੂਤਣੀ ਪੈਂਦੀ ਹੈ ਹੋਰ ਕਈ ਤਰ੍ਹਾਂ ਦੇ ਐਫਰਡਜ ਕਰਨੇ ਪੈਂਦੇ ਹਨ ਤਾਂ ਜਾ ਕੇ ਪਤੰਗ ਉੱਪਰ ਉੱਡਦੀ ਹੈ । ਉਹਨਾਂ ਦੱਸਿਆ ਕਿ ਹਰ ਸੀਰਤ ਨੇ ਦੱਸਿਆ ਸੀ ਕਿ ਉਸ ਨੇ 18 -18 ਘੰਟੇ ਦਿਨ ਰਾਤ ਇੱਕ ਕਰਕੇ 500 ਵਿੱਚੋਂ 500 ਨੰਬਰ ਹਾਸਿਲ ਕੀਤੇ ਗਏ ਹਨ। ਇਸ ਮੁਕਾਮ ਤੇ ਪਹੁੰਚਣ ਲਈ ਬੱਚਿਆਂ ਦੇ ਮਾਂ ਬਾਪ ਦੇ ਨਾਲ ਟੀਚਰਾਂ ਦਾ ਵੀ ਬਹੁਤ ਵੱਡਾ ਯੋਗਦਾਨ ਹੁੰਦਾ ਹੈ। ਮੀਤ ਹੇਅਰ ਨੇ ਦੱਸਿਆ ਕਿ ਅੱਜ ਦੇ ਯੁੱਗ ਵਿੱਚ ਛੋਟੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਟੱਚ ਮੋਬਾਇਲ ਹੁੰਦੇ ਹਨ ਪਰ ਸੀਰਤ ਕੋਲ ਸਿੰਪਲ ਕੀਪੈਡ ਵਾਲਾ ਮੋਬਾਇਲ ਵਰਤਿਆ ਹੈ। ਪੜਾਈ ਕਰਨ ਵਾਲੇ ਬੱਚੇ ਅੰਦਰ ਪੜ੍ਹਾਈ ਦਾ ਕੀੜਾ ਹੀ ਹੁੰਦਾ ਹੈ।ਉਹਨਾਂ ਦੱਸਿਆ ਕਿ ਹਰਸੀਰਤ ਦੇ ਦਾਦੀ ਜੀ ਟੀਚਰ ਸਨ ਜਿਨਾਂ ਦੀ ਮਿਹਨਤ ਸਦਕਾ ਸੀਰਤ ਨੇ ਹੈਂਡ ਵਾਲ ਗੇਮਾਂ ਖੇਡਣ ਕੇ ਪੰਜਾਬ ਵਿੱਚ ਗੋਲਡ ਮੈਡਲ, ਅਸੀਂ ਨੈਸ਼ਨਲ ਖੇਡ ਕੇ ਸਿਲਵਰ ਮੈਡਲ ਦੀ ਜਿੱਤ ਹਾਸਿਲ ਕੀਤੀ। ਉਹਨਾਂ ਕਿਹਾ ਇਹ ਸਾਡੇ ਬੜੇ ਮਾਣ ਵਾਲੀ ਗੱਲ ਹੈ ਕਿ ਸਾਡੀ ਧੀ ਨੇ ਪਿੰਡ ਧਨੌਲਾ ਦੇ ਨਾਲ ਜ਼ਿਲਾ ਬਰਨਾਲਾ ਦਾ ਨਾਮ ਉੱਚਾ ਕੀਤਾ ਇਸ ਮੌਕੇ ਹਰਸੀਰਤ ਦੇ ਦਾਦੀ ਜਸਵੰਤ ਕੌਰ ਜੀ, ਪਿਤਾ ਮਾਸਟਰ ਸਿਮਰਦੀਪ ਸਿੰਘ ਦੀਪੀ, ਮਾਤਾ ਅਮਨਦੀਪ ਕੌਰ, ਹਲਕਾ ਇੰਚਾਰਜ ਆਪ ਹਰਿੰਦਰ ਸਿੰਘ ਧਾਲੀਵਾਲ, ਚੇਅਰਮੈਨ ਨਗਰ ਸੁਧਾਰ ਟਰੱਸਟ ਰਾਮ ਤੀਰਥ ਮੰਨਾ, ਮਾਰਕੀਟ ਕਮੇਟੀ ਚੇਅਰਮੈਨ ਬਰਨਾਲਾ ਪ੍ਰਮਿੰਦਰ ਸਿੰਘ ਭੰਗੂ, ਧਨੌਲਾ ਦੇ ਚੇਅਰਮੈਨ ਗੁਰਜੋਤ ਸਿੰਘ ਭੱਠਲ, ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਦੇ ਪ੍ਰਧਾਨ ਭਗਵੰਤ ਸਿੰਘ ਪੰਧੇਰ, ਪ੍ਰਧਾਨ ਸੁਖਰਾਜ ਸਿੰਘ ਭੰਦੇਰ, ਹਰਿੰਦਰ ਸਿੰਘ ਢੀਡਸਾ,ਸਰਾਜ ਘਨੌਰ, ਬੂਟਾ ਸਿੰਘ ਬਿਕਰਮਜੀਤ ਸਿੰਘ, ਮਾਸਟਰ ਹਰਭਜਨ ਸਿੰਘ ਭਜੋ, ਮਾਸਟਰ ਸੁਰਿੰਦਰ ਸਿੰਘ ਟੀਟੀ , ਰੋਹਿਤ ਕੁਮਾਰ ਓਸ਼ੋ, ਆਦਿ ਮੌਜੂਦ ਸਨ।
0 comments:
एक टिप्पणी भेजें