Contact for Advertising

Contact for Advertising

Latest News

सोमवार, 10 मार्च 2025

ਤਾਜਪੁਰ ਦੇ ਗੰਦੇ ਪਾਣੀ ਦੀ ਨਿਕਾਸੀ ਲਈ ਸਾਢੇ ਤਿੰਨ ਕਿਲੋਮੀਟਰ ਪੈਣ ਵਾਲੀ ਪਾਈਪ ਲਾਈਨ ਦਾ ਉਦਘਾਟਨ

 ਤਾਜਪੁਰ ਦੇ ਗੰਦੇ ਪਾਣੀ ਦੀ ਨਿਕਾਸੀ ਲਈ ਸਾਢੇ ਤਿੰਨ ਕਿਲੋਮੀਟਰ ਪੈਣ ਵਾਲੀ ਪਾਈਪ ਲਾਈਨ ਦਾ ਉਦਘਾਟਨ


ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆ ਤੇ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਨੇ ਕੀਤੀ ਸ਼ੁਰੂਆਤ

ਸੰਤ ਸੀਚੇਵਾਲ ਨੇ ਅਖਤਿਆਰੀ ਫੰਡ ਵਿੱਚੋਂ 19 ਲੱਖ ਦੀ ਗਰਾਂਟ ਦੇਣ ਦਾ ਕੀਤਾ ਐਲਾਨ


Keshav vardaan punj, DR Rakesh Punj 

ਲੁਧਿਆਣਾ,9 ਮਾਰਚ

ਬੁੱਢੇ ਦਰਿਆ ਨੂੰ ਪ੍ਰਦੂਸ਼ਣ ਮੁਕਤ ਕਰਨ ਦੀ ਚੱਲ ਰਹੀ ਕਾਰ ਸੇਵਾ ਦੌਰਾਨ ਤਾਜ਼ਪੁਰ ਪਿੰਡ ਦੇ ਗੰਦੇ ਪਾਣੀ ਦੀ ਨਿਕਾਸੀ ਲਈ ਸਾਢੇ ਤਿੰਨ ਕਿਲੋਮੀਟਰ ਲੰਮੀ ਪਾਇਪ ਲਾਈਨ ਪਾਉਣ ਦਾ ਉਦਘਾਟਨ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆ ਅਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸਾਂਝੇ ਤੌਰ ‘ਤੇ ਕੀਤਾ। ਤਾਜ਼ਪੁਰ ਦਾ ਗੰਦਾ ਪਾਣੀ ਬੁੱਢੇ ਦਰਿਆ ਵਿੱਚ ਜਾ ਰਿਹਾ ਸੀ।ਤਾਜ਼ਪੁਰ ਪਿੰਡ ਵਿਚ ਛੱਪੜ ਦੀ ਥਾਂ ਨਹੀਂ ਸੀ ਜਿਸ ਕਾਰਨ ਵੱਡੀ ਸਮਸਿਆ ਆ ਰਹੀ ਹੈ।ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਕਿਹਾ ਪੰਜਾਬ ਸਰਕਾਰ ਬੁੱਢੇ ਦਰਿਆ ਨੂੰ ਸਾਫ ਕਰਨ ਲਈ ਪੂਰੀ ਤਰ੍ਹਾਂ ਬਚਨਵੱਧ ਹੈ। ਉਨ੍ਹਾਂ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦਾ ਧੰਨਵਾਦ ਕਰਦਿਆ ਕਿਹਾ ਕਿ ਉਨ੍ਹਾਂ ਨੇ ਇਸ ਕਾਰਜ ਵਿਚ ਅਗਵਾਈ ਕਰਕੇ ਵਾਤਾਵਰਨ ਪ੍ਰਤੀ ਲੋਕਾਂ ਵਿੱਚ ਚੇਤਨਾ ਪੈਦਾ ਕੀਤੀ ਹੈ।

ਜ਼ਿਕਰਯੋਗ ਹ ੈਕਿ ਤਾਜ਼ਪੁਰ ਪਿੰਡ ਦੇ ਗੰਦੇ ਪਾਣੀ ਦੀ ਨਿਕਾਸੀ ਦਾ ਪੱਕਾ ਪ੍ਰਬੰਧ ਕਰਦਿਆ ਸੰਤ ਸੀਚੇਵਾਲ ਜ ੀਨੇ ਆਪਣੇ ਅਖਤਿਆਰੀ ਫੰਡ ਵਿੱਚੋਂ 19 ਲੱਖ ਦੀ ਗਰਾਂਟ ਦਿੱਤੀ ਹੈ। ਇਹ ਸਾਢੇ ਤਿੰਨ ਕਿਲੋਮੀਟਰ ਲੰਮੀ ਪਾਇਪ ਲਾਈਨ ਪੈਣ ਨਾਲ ਇਹ ਗੰਦਾ ਪਾਣੀ ਲੁਧਿਆਣੇ ਦੇ 225 ਐਮਐਲਡੀ ਪਲਾਂਟ ਵਿੱਚ ਟਰੀਟ ਹੋਣ ਲਈ  ਜਾਵੇਗਾ।

ਇਸ ਮੌਕੇ ਭੂਖੜੀ ਖੁਰਦ ਦੇ ਸਰਪੰਚ ਸਤਪਾਲ ਸਿੰਘ ਨੇ ਆਪਣੇ ਪੰਚਾਇਤ ਮੈਂਬਰਾਂ ਤੇ ਪਿੰਡ ਵਾਸੀ ਦੀ ਹਾਜ਼ਰੀ ਵਿੱਚ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੇ ਧਿਆਨ ਵਿਚ ਲਿਆਂਦਾ ਕਿ ਉਨ੍ਹਾਂ ਦੇ ਪਿੰਡ ਵਿੱਚ ਅਜੇ ਵੀ ਕੁਝ ਡੇਅਰੀਆਂ ਵਾਲੇ ਗੋਹਾ ਤੇ ਮੁਤਰਾਲ ਬੁੱਢੇ ਦਰਿਆ ਵਿਚ ਪਾ ਰਹੇ ਹਨ।ਪਿੰਡ ਵਾਸੀਆਂ ਵੱਲੋਂ ਦਿੱਤੀ ਸ਼ਿਕਾਇਤ ‘ਤੇ ਉਨ੍ਹਾਂ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਹਦਾਇਤ ਕੀਤੀ ਕਿ ਦੋਸ਼ੀਆਂ ਵਿਰੁੱਧ ਸਖਤੀ ਨਾਲ ਨਿਪਟਿਆ ਜਾਵੇ।

ਤਾਜਪੁਰ ਦੇ ਗੰਦੇ ਪਾਣੀ ਦਾ ਵੀ ਪ੍ਰਬੰਧ ਹੋਣ ਨਾਲ ਹੁਣ ਤੱਕ 8 ਪਿੰਡ ਵਿ1ਚੋਂ 6 ਪਿੰਡਾਂ ਦੇ ਗੰਦੇ ਪਾਣੀਆਂ ਦਾ ਪ੍ਰਬੰਧ ਸੰਤ ਸੀਚੇਵਾਲ ਜੀ ਦੀ ਅਗਵਾਈ ਵਿੱਚ ਹੋ ਗਿਆ ਹੈ। ਇੰਨ੍ਹਾਂ ਪਿੰਡਾਂ ਵਿੱਚੋਂ ਬਹੁਤੇ ਪਿੰਡ ਸਾਹਨੇਵਾਲ ਵਿਧਾਨ ਸਭਾ ਹਲਕੇ ਵਿ1ਚ ਆਉਂਦੇ ਹਨ ਜਿਹੜਾ ਹਲਕਾ ਮੰਤਰੀ ਸਾਹਿਬ ਦਾ ਆਪਣਾ ਹੈ।


-------

ਤਾਜਪੁਰ ਦੇ ਗੰਦੇ ਪਾਣੀ ਦੀ ਨਿਕਾਸੀ ਲਈ ਸਾਢੇ ਤਿੰਨ ਕਿਲੋਮੀਟਰ ਪੈਣ ਵਾਲੀ ਪਾਈਪ ਲਾਈਨ ਦਾ ਉਦਘਾਟਨ
  • Title : ਤਾਜਪੁਰ ਦੇ ਗੰਦੇ ਪਾਣੀ ਦੀ ਨਿਕਾਸੀ ਲਈ ਸਾਢੇ ਤਿੰਨ ਕਿਲੋਮੀਟਰ ਪੈਣ ਵਾਲੀ ਪਾਈਪ ਲਾਈਨ ਦਾ ਉਦਘਾਟਨ
  • Posted by :
  • Date : मार्च 10, 2025
  • Labels :
  • Blogger Comments
  • Facebook Comments

0 comments:

एक टिप्पणी भेजें

Top