Contact for Advertising

Contact for Advertising

Latest News

शनिवार, 8 फ़रवरी 2025

ਪਿੰਡ ਜਿਉਂਦ ਵਿਖੇ 13 ਫਰਵਰੀ ਨੂੰ ਹੋਣ ਵਾਲੀ ਹੋਣ ਵਾਲੀ ਜਮੀਨੀ ਸੰਗਰਾਮ ਕਾਨਫਰੰਸ ਸ਼ਾਮਿਲ ਹੋਣ ਲਈ ਪਿੰਡਾਂ ਵਿੱਚ ਕੀਤੀਆਂ ਰੈਲੀਆਂ

 ਪਿੰਡ ਜਿਉਂਦ ਵਿਖੇ 13 ਫਰਵਰੀ ਨੂੰ ਹੋਣ ਵਾਲੀ ਹੋਣ ਵਾਲੀ ਜਮੀਨੀ ਸੰਗਰਾਮ ਕਾਨਫਰੰਸ ਸ਼ਾਮਿਲ ਹੋਣ ਲਈ ਪਿੰਡਾਂ ਵਿੱਚ ਕੀਤੀਆਂ ਰੈਲੀਆਂ 

ਸੰਜੀਵ ਗਰਗ ਕਾਲੀ 

 ਧਨੌਲਾ ਮੰਡੀ, 8 ਫਰਵਰੀ :- ਭਾਰਤੀ ਕਿਸਾਨ ਯੂਨੀਅਨ ਏਕਤਾ-ਉਗਰਾਹਾਂ ਦੇ ਬਲਾਕ ਪ੍ਰਧਾਨ ਬਲੌਰ ਸਿੰਘ ਛੰਨਾ ਜਰਨੈਲ ਸਿੰਘ ਜਵੰਧਾ ਪਿੰਡੀ, ਮਾਸਟਰ ਨਿਰਪਜੀਤ ਸਿੰਘ ਜਵੰਧਾ , ਜਵਾਲਾ ਸਿੰਘ  ਅਮਰਜੀਤ ਕੌਰ ਬਡਬਰ  ਵੱਲੋ ਪਿੰਡ ਜਿਉਂਦ 'ਚ ਜੱਦੀ ਪੁਸ਼ਤੀ ਕਬਜ਼ੇ ਹੇਠਲੀਆਂ ਜ਼ਮੀਨਾਂ ਦੇ ਮਾਲਕੀ ਹੱਕ ਲੈਣ ਲਈ ਲੱਗੇ ਦਿਨ ਰਾਤ ਦਾ ਪੱਕਾ ਮੋਰਚੇ ਨੂੰ ਸਫਲ ਕਰਨ ਲਈ  ਬਡਬਰ, ਭੈਣੀ ਮਹਿਰਾਜ,ਭੱਠਲਾਂ, ਕੱਟੂ ,ਸੇਖਾ, ਧੌਲਾ, ਧੂਰਕੋਟ,ਕਾਹਨੇਕੇ ਪਿੰਡਾਂ ਵਿੱਚ ਜਾਗਰੂਕਤਾ ਰੈਲੀਆਂ  ਕਰਕੇ 13 ਫਰਵਰੀ ਨੂੰ ਪਿੰਡ ਜਿਉਂਦ ਵਿਖੇ ਹੋਣ ਵਾਲੀ ਜਮੀਨ ਸੰਗਰਾਮ ਕਾਨਫਰੰਸ ਵਿੱਚ ਪਹੁੰਚਣ ਲਈ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕਰਨ ਲਈ ਰੈਲੀਆਂ ਕੀਤੀਆਂ ਗਈਆਂ।  ਇਸ ਮੌਕੇ ਤੇ ਨਿੱਕਾ ਸਿੰਘ, ਮੱਖਣ ਸਿੰਘ, ਭੈਣੀ ਮਹਿਰਾਜ ,ਭੋਲਾ ਸਿੰਘ ਭੱਠਲਾਂ ,ਦਰਸ਼ਨ ਸਿੰਘ ਨੰਬਰਦਾਰ,  ਹਰਪ੍ਰੀਤ ਸਿੰਘ ,ਮੱਖਣ ਸਿੰਘ ਭਾਗ ਸਿੰਘ ਕੱਟੂ, ਭੋਲਾ ਸਿੰਘ, ਜਗਤਾਰ ਸਿੰਘ, ਗੁਰਮੀਤ ਸਿੰਘ ,ਮੇਜਰ ਸਿੰਘ, ਚਮਕੌਰ ਸਿੰਘ ਨੈਣੇਵਾਲ, ਬਲਜਿੰਦਰ ਸਿੰਘ ਧੌਲਾ, ਕੁਲਵੰਤ ਸਿੰਘ ਕਾਹਨੇਕੇ, ਗੁਰਮੇਲ ਸਿੰਘ ,ਸਾਧੂ ਸਿੰਘ ਧੂਰਕੋਟ ਆਦ ਮੌਜੂਦ ਸਨ।

ਬਲੌਰ ,ਸਿੰਘ ਛੰਨ੍ਹਾਂ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਸਨ ਕਿ ਇਹ ਰੈਲੀਆਂ ਪਿਛਲੇ ਤਿੰਨ ਦਿਨਾਂ ਤੋਂ ਚੱਲ ਰਹੀਆਂ ਹਨ ਜਿਨਾਂ ਵਿੱਚ ਹੁਣ ਤੱਕ ਅਸੀਂ

 ਧਨੌਲਾ , ਜਵੰਧਾ ਪਿੰਡੀ, ਕਾਲੇਕੇ , ਅਸਪਾਲ ਕਲਾਂ, ਅਸਪਾਲ ਖੁਰਦ, ਰਾਜੀਆ, ਕੋਟਦੁੱਨਾ, ਛੰਨਾਂ, ਪਿੰਡਾਂ  ਵਿੱਚ ਕਿਸਾਨ ਮਜ਼ਦੂਰ ਨੌਜਵਾਨ ਤੇ ਔਰਤਾਂ ਦਾ ਭਾਰੀ ਇਕੱਠ ਕਰਕੇ  13 ਫਰਵਰੀ ਨੂੰ ਪਿੰਡ ਜਿਉਂਦ ਵਿਖੇ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚਣ ਲਈ ਜਾਗਰੂਕ ਕੀਤਾ ਗਿਆ ਹੈ। ਇਹਨਾਂ ਆਗੂਆਂ  ਨੇ ਸੰਬੋਧਨ ਕਰਦਿਆਂ ਕਿਹਾ ਕਿ ਜਿਉਂਦ ਪਿੰਡ ਜ਼ਮੀਨੀ ਘੋਲ ਸਿਰਫ ਜਿਉਂਦ ਜਾਂ ਜ਼ਿਲਾ ਬਠਿੰਡਾ ਦੇ  ਕਿਸਾਨਾਂ ਦਾ ਹੀ ਨਹੀਂ ਬਲਕਿ ਪੰਜਾਬ ਪੱਧਰਾ ਘੋਲ ਬਣ ਚੁੱਕਿਆ ਹੈ। ਕਿਉਂਕਿ ਸਾਮਰਾਜੀ ਕਾਰਪੋਰੇਟ ਲਗਾਤਾਰ ਜ਼ਮੀਨਾਂ ਖੋਹ ਕੇ ਦਿਓ ਕੱਦ ਖੇਤੀ ਫਾਰਮ ਉਸਾਰਨ ਦੀ ਤਾਕ ਵਿੱਚ ਹਨ। ਇਹਨਾਂ ਕਿਹਾ ਕਿ ਕਦੇ ਪਿੰਡ ਦੁੱਨੇਵਾਲਾ, ਕਦੇ ਪਿੰਡ ਲੇਲੇ ਵਾਲਾ , ਕਦੇ ਪਿੰਡ ਝਨੇੜੀ ਤੇ ਹੁਣ ਸਿੱਧਾ ਹਮਲਾ ਜਿਉਂਦ ਦੀ ਲੱਗਭਗ 717 ਏਕੜ ਜ਼ਮੀਨ 'ਤੇ ਅਦਾਲਤੀ ਹੁਕਮਾਂ ਦੇ ਬਹਾਨੇ ਹੇਠ ਚਾਰਾਂ ਜ਼ਿਲਿਆਂ ਦੀ ਪੁਲਸ ਫੋਰਸ ਰਾਹੀਂ ਹੱਲਾ ਬੋਲਿਆ ਗਿਆ ਸੀ। ਪ੍ਰੰਤੂ ਉਗਰਾਹਾਂ ਜਥੇਬੰਦੀ ਵੱਲੋਂ ਡੱਟ ਕੇ ਵਿਰੋਧ ਕਰਦਿਆਂ ਜ਼ਮੀਨ ਦੀ ਕਬਜ਼ਾ-ਨਿਸ਼ਾਨਦੇਹੀ ਕਰਨ ਤੋਂ ਰੋਕਿਆ ਗਿਆ। ਇਹਨਾਂ ਕਿਹਾ ਕਿ 1948 ਦੇ ਨੋਟੀਫਿਕੇਸ਼ਨ ਤਹਿਤ 117 ਸਾਲ ਤੋਂ ਵੱਧ ਜ਼ਮੀਨਾਂ 'ਤੇ ਕਾਬਜ਼ ਜਿਉਂਦ ਦੇ ਮੁਜ਼ਾਰੇ ਕਿਸਾਨਾਂ ਨੂੰ ਮਾਲਕੀ ਹੱਕ ਦਿੱਤੇ ਜਾਣ।  ਪੂਰੇ ਪੰਜਾਬ ਵਿੱਚ ਅਜਿਹੇ ਮੁਜਾਰੇ ਕਿਸਾਨਾਂ, ਅਬਾਦਕਾਰ ਕਿਸਾਨਾਂ ਅਤੇ ਦਹਾਕਿਆਂ ਤੋਂ ਸਾਂਝੀਆਂ ਜ਼ਮੀਨਾਂ ਉੱਤੇ ਕਾਸ਼ਤਕਾਰ ਕਿਸਾਨਾਂ ਮਜ਼ਦੂਰਾਂ ਨੂੰ ਮਾਲਕੀ ਹੱਕ ਦਿੱਤੇ ਜਾਣ। ਵੱਖ ਵੱਖ ਬਹਾਨਿਆਂ ਹੇਠਾਂ ਸਰਕਾਰਾਂ ਵੱਲੋਂ ਪੰਜਾਬ ਸਮੇਤ ਪੂਰੇ ਭਾਰਤ ਦੀਆਂ ਖੇਤੀ ਜ਼ਮੀਨਾਂ 'ਤੇ ਖੇਤੀ ਮੰਡੀਕਰਨ ਨੀਤੀ ਖਰੜੇ ਵਰਗੇ ਵਿੱਢੇ ਹੋਏ ਕਾਰਪੋਰੇਟ ਪੱਖੀ ਹੱਲੇ ਖਿਲਾਫ ਪੂਰੇ ਪੰਜਾਬ ਦੇ ਜ਼ਮੀਨੀ ਘੋਲ ਨੂੰ ਹੋਰ ਜਰ੍ਹਬਾਂ ਦੇਣ ਲਈ ਕਿਸਾਨਾ ਮਜ਼ਦੂਰਾਂ ਮੁਲਾਜ਼ਮਾ ਅਤੇ ਹੋਰ ਤਬਕਿਆਂ ਦੀਆਂ ਜਥੇਬੰਦੀਆਂ ਵੱਲੋਂ 13 ਫ਼ਰਵਰੀ ਨੂੰ ਪਿੰਡ ਜਿਉਂਦ ਵਿੱਚ ਰੱਖੀ "ਜ਼ਮੀਨੀ ਸੰਗਰਾਮ ਕਾਨਫਰੰਸ" ਵਿੱਚ ਵਹੀਰਾਂ ਘੱਤ ਕੇ ਪਹੁੰਚਣ ਦੀ ਅਪੀਲ ਕੀਤੀ ਗਈ। 

ਇਸ ਮੌਕੇ ਰੂਪ ਸਿੰਘ ਛੰਨ੍ਹਾਂ, ਕ੍ਰਿਸ਼ਨ ਸਿੰਘ ਛੰਨ੍ਹਾਂ, ਭਗਤ ਸਿੰਘ ,ਬਲਵਿੰਦਰ ਸਿੰਘ, ਈਸ਼ਰ ਸਿੰਘ ,ਪਾਲਾ ਸਿੰਘ ,ਸੁਰਜੀਤ ਸਿੰਘ ਪ੍ਰਧਾਨ ਕੇਵਲ ਸਿੰਘ ਧਨੌਲਾ, ਨਿੱਕਾ ਸਿੰਘ ਜਵੰਧਾ ਪਿੰਡੀ, ਬਲਦੇਵ ਸਿੰਘ,  ਲਾਲਾ ਸਿੰਘ ਕਾਲੇਕੇ, ਹਰਜਿੰਦਰ  ਸਿੰਘ, ਭੋਲਾ ਸਿੰਘ ਅਸਪਾਲ ਕਲਾਂ ,ਲੀਲਾ ਸਿੰਘ, ਅਜਮੇਰ ਸਿੰਘ ,ਪਾਲਾ ਸਿੰਘ ਅਸਪਾਲ ਖੁਰਦ, ਬਲਦੇਵ ਸਿੰਘ ,ਜਰਨੈਲ ਸਿੰਘ, ਗੁਰਜੰਟ ਸਿੰਘ ,ਗੁਰਪ੍ਰੀਤ ਸਿੰਘ ਕੋਟਦੁੱਨਾ, ਭੋਲਾ ਸਿੰਘ, ਅਜੈਬ ਸਿੰਘ ਰਾਜੀਆ, ਹਰਦੀਪ ਸਿੰਘ ਕਾਲਾ ਆਦਿ ਆਗੂ ਹਾਜਰ ਸਨ।

ਪਿੰਡ ਜਿਉਂਦ ਵਿਖੇ 13 ਫਰਵਰੀ ਨੂੰ ਹੋਣ ਵਾਲੀ ਹੋਣ ਵਾਲੀ ਜਮੀਨੀ ਸੰਗਰਾਮ ਕਾਨਫਰੰਸ ਸ਼ਾਮਿਲ ਹੋਣ ਲਈ ਪਿੰਡਾਂ ਵਿੱਚ ਕੀਤੀਆਂ ਰੈਲੀਆਂ
  • Title : ਪਿੰਡ ਜਿਉਂਦ ਵਿਖੇ 13 ਫਰਵਰੀ ਨੂੰ ਹੋਣ ਵਾਲੀ ਹੋਣ ਵਾਲੀ ਜਮੀਨੀ ਸੰਗਰਾਮ ਕਾਨਫਰੰਸ ਸ਼ਾਮਿਲ ਹੋਣ ਲਈ ਪਿੰਡਾਂ ਵਿੱਚ ਕੀਤੀਆਂ ਰੈਲੀਆਂ
  • Posted by :
  • Date : फ़रवरी 08, 2025
  • Labels :
  • Blogger Comments
  • Facebook Comments

0 comments:

एक टिप्पणी भेजें

Top