ਸਸਸਸ ਸਕੂਲ ਅਨਦਾਨਾ ਵਿਖੇ ਝੋਨੇ ਦੀ ਪਰਾਲੀ ਦੀ ਸਾਂਭ ਸੰਭਾਲ ਸੰਬੰਧਿਤ ਪ੍ਰਤੀਯੋਗਤਾ ਕਰਵਾਈ
ਕਮਲੇਸ਼ ਗੋਇਲ ਖਨੌਰੀ
ਖਨੌਰੀ 18 ਅਕਤੂਬਰ - ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਨਦਾਨਾ ਵਿਖੇ 17/10/2023 ਨੂੰ ਝੋਨੇ ਦੀ ਪਰਾਲੀ ਦੀ ਸਾਂਭ ਸੰਭਾਲ ਸੰਬੰਧਿਤ ਪ੍ਰਤਿਯੋਗਤਾ ਕਰਵਾਈ ਗਈ। ਜਿਸ ਵਿੱਚ ਬੱਚਿਆਂ ਨੇ ਬਹੁਤ ਉਤਸ਼ਾਹ ਨਾਲ ਹਿੱਸਾ ਲਿਆ। ਖੇਤੀਬਾੜੀ ਵਿਭਾਗ ਦੇ ਅਧਿਕਾਰੀ ਸ੍ਰੀ ਗੁਰਮੀਤ ਸਿੰਘ ਜੀ ਨੇ ਸਕੂਲ ਵਿਖੇ ਪਹੁੰਚ ਕੇ ਇਹ ਮੁਕਾਬਲੇ ਕਰਵਾਏ। ਇਸ ਸਮੇਂ ਪਿੰਡ ਦੇ ਨੰਬਰਦਾਰ ਸ੍ਰੀ ਰਣਬੀਰ ਸਿੰਘ ਅਤੇ ਚੇਅਰਮੈਨ ਸ੍ਰੀ ਸਤਪਾਲ ਸਿੰਘ ਵੀ ਮੌਜੂਦ ਰਹੇ। ਸਕੂਲ ਪਿ੍ੰਸੀਪਲ ਸ੍ਰੀ ਸੀਤਾ ਰਾਮ ਜੀ ਨੇ ਸਭ ਨੂੰ ਸਹਿਯੋਗ ਦਿੱਤਾ। ਪਹਿਲਾ ਸਥਾਨ ਪਾ੍ਪਤ ਕਰਨ ਵਾਲੇ ਬੱਚਿਆਂ ਨੂੰ 2500 ਰੁਪਏ, ਦੂਜਾ ਸਥਾਨ ਪਾ੍ਪਤ ਕਰਨ ਵਾਲੇ ਬੱਚਿਆਂ ਨੂੰ 1500 ਰੁਪਏ, ਤੀਜਾ ਸਥਾਨ ਪਾ੍ਪਤ ਕਰਨ ਵਾਲੇ ਬੱਚਿਆਂ ਨੂੰ 1000 ਰੁਪਏ ਦਿੱਤੇ ਗਏ। ਹਿੱਸਾ ਲੈਣ ਵਾਲੇ ਸਾਰੇ ਬੱਚਿਆਂ ਨੂੰ ਸਰਟੀਫਿਕੇਟ ਦਿੱਤੇ ਗਏ ਅਤੇ ਬੱਚਿਆਂ ਨੂੰ ਰਿਫਰੈਸਮੈਂਟ ਵੀ ਦਿੱਤੀ ਗਈ। ਇਸ ਮੌਕੇ ਸ੍ਰੀਮਤੀ ਸਰੋਜ ਜੀ, ਸ੍ਰੀਮਤੀ ਜਗਦੀਪ ਕੌਰ,ਸ੍ਰੀ ਜਸਕਰਨ ਸਿੰਘ ਜੀ, ਸ੍ਰੀ ਪਵਨ ਜੀ, ਸ੍ਰੀ ਗੁਰਪ੍ਰੀਤ ਸਿੰਘ ਜੀ, ਸ੍ਰੀਮਤੀ ਅਮਰਜੀਤ ਕੌਰ ਜੀ, ਮਿਸ ਮਨਦੀਪ ਕੌਰ, ਸ੍ਰੀਮਤੀ ਰਣਜੀਤ ਕੌਰ,ਮਿਸ ਰੀਤੂ ,ਮਿਸ ਰੀਤੂ ਰਾਣੀ ਜੀ ਅਤੇ ਸਮੂਹ ਸਟਾਫ ਮੌਜੂਦ ਰਹੇ।
0 comments:
एक टिप्पणी भेजें