Contact for Advertising

Contact for Advertising

Latest News

रविवार, 15 अक्टूबर 2023

*ਡੇਅਰੀ ਵਿਭਾਗ ਪਟਿਆਲਾ ਵਲੋਂ ਸਕੂਲ ਆਫ਼ ਐਮੀਨੈੰਸ ਫ਼ੀਲਖ਼ਾਨਾ ਪਟਿਆਲਾ ਵਿਖੇ ਦੁੱਧ ਖਪਤਕਾਰ ਜਾਗਰੂਕਤਾ ਸੈਮੀਨਾਰ ਅਤੇ ਕੈਂਪ ਦਾ ਆਯੋਜਨ

 *ਡੇਅਰੀ ਵਿਭਾਗ ਪਟਿਆਲਾ ਵਲੋਂ ਸਕੂਲ ਆਫ਼ ਐਮੀਨੈੰਸ ਫ਼ੀਲਖ਼ਾਨਾ ਪਟਿਆਲਾ ਵਿਖੇ ਦੁੱਧ ਖਪਤਕਾਰ ਜਾਗਰੂਕਤਾ ਸੈਮੀਨਾਰ ਅਤੇ ਕੈਂਪ ਦਾ ਆਯੋਜਨ


 ਕਮਲੇਸ਼ ਗੋਇਲ ਖਨੌਰੀ 

ਪਟਿਆਲਾ  12 ਅਕਤੂਬਰ -  ਸਕੂਲ ਆਫ਼ ਐਮੀਨੈੰਸ ਫੀਲਖਾਨਾ , ਪਟਿਆਲਾ ਵਿਖੇ ਡੇਅਰੀ ਵਿਭਾਗ ਪਟਿਆਲਾ ਵਲੋਂ ਦੁੱਧ ਖ਼ਪਤਕਾਰ ਜਾਗਰੂਕਤਾ ਸੈਮੀਨਾਰ  ਅਤੇ ਕੈਂਪ ਲਗਾਇਆ ਗਿਆ। ਸੈਮੀਨਾਰ ਵਿੱਚ ਬੱਚਿਆਂ ਨੂੰ ਦੁੱਧ ਅਤੇ ਦੁੱਧ ਪਦਾਰਥਾਂ ਦੀ ਗੁਣਵੱਤਾ , ਮਨੁੱਖੀ ਸਿਹਤ ਲਈ ਲਾਭ , ਦੁੱਧ ਵਿੱਚ ਹੋਣ ਵਾਲੀਆਂ ਮਿਲਾਵਟਾਂ ਅਤੇ ਦੁੱਧ ਦੇ ਮਿਆਰਾਂ ਬਾਰੇ ਵਿਭਾਗ ਦੇ ਮਾਹਿਰ ਸ੍ਰੀ  ਯਸ਼ਪਾਲ ਡੇਅਰੀ ਵਿਕਾਸ ਇੰਸਪੈਕਟਰ ਅਤੇ ਡਾ. ਅਮਿਤ ਕੁਮਾਰ, ਵੇਰਕਾ ਪਲਾਂਟ ਪਟਿਆਲਾ ਵਲੋਂ  ਜਾਣਕਾਰੀ ਦਿੱਤੀ ਗਈ। ਲੈਕਚਰਾਰ ਮੈਡਮ ਸੁਰਿੰਦਰ ਕੌਰ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ।  ਲਖਮੀਰ ਸਿੰਘ  ਅਤੇ  ਕੁਲਵਿੰਦਰ  ਸਿੰਘ ਡੇਅਰੀ ਵਿਕਾਸ ਇੰਸਪੈਕਟਰ ਵਲੋਂ ਕੈਂਪ ਵਿੱਚ  ਬੱਚਿਆਂ ਵਲੋਂ ਲਿਆਂਦੇ ਗਏ 24 ਦੁੱਧ ਦੇ ਸੈਂਪਲ ਟੈਸਟ ਕੀਤੇ ਗਏ । 8 ਸੈਂਪਲ ਮਿਆਂਰਾ ਅਨੁਸਾਰ ਅਤੇ 16 ਸੈਂਪਲ ਮਿਆਰਾਂ ਤੋਂ ਘੱਟ ਪਾਏ ਗਏ। 12 ਸੈਂਪਲ ਕੈਮੀਕਲ ਟੈਸਟ ਲਈ ਚੈੱਕ ਕੀਤੇ ਗਏ , ਕੋਈ ਵੀ ਸੈਂਪਲ ਵਿੱਚ ਹਾਨੀਕਾਰਕ ਤੱਤ ਦੀ ਪੁਸ਼ਟੀ ਨਹੀਂ ਹੋਈ। ਇਸ ਮੌਕੇ ਤੇ ਐਨ.ਐਸ.ਐਸ ਇੰਚਾਰਜ਼ ਲੈਕਚਰਾਰ ਮਨੋਜ ਥਾਪਰ ਨੇ ਸਭ ਦਾ ਧੰਨਵਾਦ ਕੀਤਾ।ਕੈਂਪ ਦੇ ਅੰਤ ਵਿੱਚ   ਬੱਚਿਆਂ ਨੂੰ ਰਿਫਰੈਸ਼ਮੈਂਟ ਦਿੱਤੀ ਗਈ ਅਤੇ ਡੇਅਰੀ  ਵਿਭਾਗ ਪਟਿਆਲਾ ਦੀ ਟੀਮ ਵਲੋਂ ਪ੍ਰਿੰਸੀਪਲ ਸਾਹਿਬ ਨੂੰ ਵਿਭਾਗੀ ਮੋਮੈਂਟੋ ਦੇ ਕੇ ਸਨਮਾਨ ਚਿੰਨ ਦਿੱਤਾ ਗਿਆ। ਸਟੇਜ ਸਕੱਤਰ ਦੀ ਜ਼ਿੰਮੇਵਾਰੀ ਅਕਸ਼ੈ ਕੁਮਾਰ ਸਕੂਲ ਮੀਡੀਆ ਕੌਆਰਡੀਨੇਟਰ ਨੇ ਬਾਖੂਬੀ ਨਿਭਾਈ। ਇਸ ਮੌਕੇ ਤੇ  ਚਰਨਜੀਤ ਸਿੰਘ ,ਹਰਪ੍ਰੀਤ, ਧਰਮਿੰਦਰ ਸਿੰਘ, ਰਵਿੰਦਰ ਸਿੰਘ , ਮੈਡਮ ਮੌਨਾ ਦੇਵਗਨ, ਮੈਡਮ ਕਿਰਨ ਵਰਮਾ, ਮੈਡਮ ਆਸ਼ਾ ਰਾਣੀ, ਮੈਡਮ  ਕਿਰਨਜੌਤ ਕੌਰ ਆਦਿ ਸਟਾਫ਼ ਮੈੰਬਰਾਨ ਮੌਜੂਦ ਸਨ।

*ਡੇਅਰੀ ਵਿਭਾਗ ਪਟਿਆਲਾ ਵਲੋਂ ਸਕੂਲ ਆਫ਼ ਐਮੀਨੈੰਸ ਫ਼ੀਲਖ਼ਾਨਾ ਪਟਿਆਲਾ ਵਿਖੇ ਦੁੱਧ ਖਪਤਕਾਰ ਜਾਗਰੂਕਤਾ ਸੈਮੀਨਾਰ ਅਤੇ ਕੈਂਪ ਦਾ ਆਯੋਜਨ
  • Title : *ਡੇਅਰੀ ਵਿਭਾਗ ਪਟਿਆਲਾ ਵਲੋਂ ਸਕੂਲ ਆਫ਼ ਐਮੀਨੈੰਸ ਫ਼ੀਲਖ਼ਾਨਾ ਪਟਿਆਲਾ ਵਿਖੇ ਦੁੱਧ ਖਪਤਕਾਰ ਜਾਗਰੂਕਤਾ ਸੈਮੀਨਾਰ ਅਤੇ ਕੈਂਪ ਦਾ ਆਯੋਜਨ
  • Posted by :
  • Date : अक्टूबर 15, 2023
  • Labels :
  • Blogger Comments
  • Facebook Comments

0 comments:

एक टिप्पणी भेजें

Top