ਲੋਕਸਭਾ ਚੋਣਾਂ ਲਈ ਭਾਜਪਾ ਨੇ ਖਿੱਚੀ ਤਿਆਰੀ ,ਬਰਨਾਲਾ ਵਿੱਚ
ਭਾਜਪਾ ਵਰਕਰਾਂ ਨੂੰ ਦਿੱਤਾ ਮੋਦੀ ਮੰਤਰ
ਬਰਨਾਲਾ
ਕੇਸ਼ਵ ਵਰਦਾਨ ਪੁੰਜ
ਭਾਰਤੀ ਜਨਤਾ ਪਾਰਟੀ ਦੀ ਇੱਕ ਅਹਿਮ ਮੀਟਿੰਗ ਜਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਬਾਵਾ ਜੀ ਦੀ ਪ੍ਰਧਾਨਗੀ ਹੇਠ ਰੈਸਟ ਹਾਊਸ ਬਰਨਾਲਾ ਵਿਖੇ ਹੋਈ ਜਿਸ ਵਿੱਚ ਉਚੇਚੇ ਤੌਰ ਤੇ ਸੂਬਾ ਸੰਗਠਨ ਮਹਾਂ ਮੰਤਰੀ ਮਾਣਯੋਗ ਸ੍ਰੀ ਨਿਵਾਸਲੂ ਜੀ ਅਤੇ ਸੂਬਾ ਕੋਰ ਕਮੇਟੀ ਮੈਂਬਰ ਸ੍ਰ ਕੇਵਲ ਸਿੰਘ ਢਿੱਲੋਂ ਜੀ ਨੇ ਹਿੱਸਾ ਲਿਆ ਜਿਨ੍ਹਾਂ ਨੇ ਆਗਾਮੀ ਲੋਕ ਸਭਾ ਚੋਣਾਂ ਨੂੰ ਮੱਦੇਨਜ਼ਰ ਰੱਖਦਿਆਂ ਪਾਰਟੀ ਸੰਗਠਨ ਨੂੰ ਮਜ਼ਬੂਤ ਕਰਨ ਲਈ ਜ਼ਿਲ੍ਹਾ ਟੀਮ, ਮੋਰਚਾ ਟੀਮਾਂ, ਮੰਡਲ ਟੀਮਾਂ ਅਤੇ ਮੰਡਲ ਇੰਚਾਰਜ਼ ਸਹਿਬਾਨ ਨੂੰ ਪਾਰਟੀ ਨੂੰ ਮਜ਼ਬੂਤ ਕਰਨ ਲਈ ਪ੍ਰੇਰਿਤ ਕੀਤਾ, ਮੀਟਿੰਗ ਵਿੱਚ ਸੰਗਠਨ ਮਹਾਂ ਮੰਤਰੀ ਜੀ ਨੇ ਟੀਮਾਂ ਦੀ ਰੂਪਰੇਖਾ ਅਤੇ ਕਾਰਜ਼ ਪੱਧਤੀ ਬਾਰੇ ਜਾਣਕਾਰੀ ਦਿੱਤੀ ਓਥੇ ਢਿੱਲੋਂ ਸਾਬ ਨੇ ਸਾਡੇ ਊਰਜਾਵਾਨ ਅਤੇ ਦੂਰ ਅੰਦੇਸ਼ੀ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੇ ਵਿਕਾਸ਼ ਕਾਰਜ਼ਾਂ ਦੀ ਵਿਸਥਾਰ ਸਹਿਤ ਅੰਕੜਿਆਂ ਅਨੁਸਾਰ ਵਰਨਣ ਕਰਕੇ ਮੋਦੀ ਜੀ ਦੇ ਸਭ ਦਾ ਸਾਥ, ਸਭ ਦਾ ਵਿਕਾਸ ਅਤੇ ਗੁੱਡ ਗਵਰਨੈਂਸ ਦੇ ਵਾਅਦੇ ਨੂੰ ਸਫ਼ਲਤਾ ਨਾਲ ਪੂਰੇ ਕਰਨ ਦਾ ਵਖਿਆਨ ਕੀਤਾ, ਮੀਟਿੰਗ ਵਿੱਚ ਸਮੂਹ ਵਰਕਰਾਂ ਨੇ ਵਧ ਚੜ੍ਹ ਕੇ ਹਿੱਸਾ ਲਿਆ ਅਤੇ ਲੋਕ ਸਭਾ ਚੋਣਾਂ ਵਿੱਚ ਪਾਰਟੀ ਦੀ ਜਿੱਤ ਲਈ ਦਿਨ ਰਾਤ ਇੱਕ ਕਰ ਦੇਣ ਦਾ ਜਜ਼ਬਾ ਪੇਸ਼ ਕੀਤਾ।
0 comments:
एक टिप्पणी भेजें