ਨਗਰ ਕੌਂਸਲ ਬਰਨਾਲਾ ਦਾ ਠੇਕੇਦਾਰ ਹੀ ਨਿਕਲਿਆ ਵੱਡਾ ਗਊ ਤਸਕਰ ---- ਗਊ ਪੁੱਤਰ ਸੈਨਾ
ਨਗਰ ਕੌਂਸਲ ਬਰਨਾਲਾ ਵਿਚੋਂ ਆ ਰਹੀ ਵੱਡੇ ਘਪਲੇਬਾਜ਼ੀ ਦੀ ਬੂ ---- ਗਰਵਿਤ ਗੋਇਲ
ਅੱਜ ਬਰਨਾਲਾ ਵਿਖੇ ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਗਊ ਪੁੱਤਰ ਸੈਨਾ ਪੰਜਾਬ ਦੇ ਸੂਬਾ ਪ੍ਰਧਾਨ ਗਰਵਿਤ ਗੋਇਲ ਨੇ ਕਿਹਾ ਕਿ ਨਗਰ ਕੌਂਸਲ ਬਰਨਾਲਾ ਵਿਚੋਂ ਇਕ ਵੱਡੇ ਘਪਲੇਬਾਜ਼ੀ ਦੀ ਬੂ ਆ ਰਹੀ ਹੈ ਉਹਨਾਂ ਕਿਹਾ ਕਿ ਨਗਰ ਕੌਂਸਲ ਬਰਨਾਲਾ ਵਲੋਂ ਬਿਤੇ ਦਿਨੀਂ ਜਗਸੀਰ ਗੋਲਾ ਨਾਂ ਦੇ ਇਕ ਵਿਅਕਤੀ ਨੂੰ ਬਰਨਾਲਾ ਵਿਚੋਂ ਬੇਸਹਾਰਾ ਗਊਵੰਸਾਂ ਨੂੰ ਫੜਕੇ ਜ਼ਿਲ੍ਹੇ ਦੀ ਮਨਾਲ ਗਉਸ਼ਾਲਾ ਵਿੱਚ ਛੱਡਣ ਦਾ ਠੇਕਾ ਦਿਤਾ ਗਿਆ ਸੀ। ਉਹਨਾਂ ਦੱਸਿਆ ਕਿ ਬਾਰ ਬਾਰ ਨਗਰ ਕੋਂਸਲ ਦੇ ਅਧਿਕਾਰੀਆਂ ਅਤੇੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਸ ਠੇਕੇਦਾਰ ਬਾਰੇ ਗਊ ਪੁੱਤਰ ਸੈਨਾ ਅਤੇ ਗਊ ਭਗਤਾਂ ਸਮੇਤ ਹਿੰਦੂ ਜਥੇਬੰਦੀਆਂ ਵਲੋਂ ਦਸਿਆ ਗਿਆ ਕਿ ਇਹ ਇੱਕ ਵੱਡਾ ਗਊ ਤਸਕਰ ਹੈ ਅਤੇ ਬਾਰ ਬਾਰ ਇਹ ਮਾਮਲਾ ਮਿਡਿਆ ਦੇ ਧਿਆਨ ਵਿੱਚ ਵੀ ਲਿਆਂਦਾ ਗਿਆ ਅਤੇ ਨਗਰ ਕੌਂਸਲ ਬਰਨਾਲਾ ਨੂੰ ਵੀ ਸੁਚੇਤ ਕਿਤਾ ਗਿਆ ਕਿ ਜਗਸੀਰ ਗੋਲਾ ਨੂੰ ਠੇਕਾ ਨਾ ਦਿਤਾ ਜਾਵੇ ਪਰ ਫ਼ੇਰ ਵੀ ਅਪਨੀਆਂ ਜੇਬਾਂ ਭਰਨ ਦੇ ਚੱਕਰ ਵਿੱਚ ਨਗਰ ਕੋਂਸਲ ਬਰਨਾਲਾ ਦੇ ਅਧਿਕਾਰੀਆਂ ਵੱਲੋਂ ਬਰਨਾਲਾ ਨੇ ਗਊ ਭਗਤਾਂ ਅਤੇ ਹਿੰਦੂਆਂ ਦੀ ਆਸਥਾ ਨੂੰ ਛਿੱਕੇ ਟੰਗਦਿਆਂ ਜਗਸੀਰ ਗੋਲਡੀ ਨੂੰ ਠੇਕਾ ਦੇ ਦਿੱਤਾ। ਗਰਵਿਤ ਨੇ ਦੱਸਿਆ ਕਿ ਉਸ ਮਗਰੋਂ ਅਸੀਂ ਇਸ ਠੇਕੇਦਾਰ ਬਾਰੇ ਪੰਜਾਬ ਸੀ.ਐਮ ਦੇ ਪੋਰਟਲ ਤੇ ਇਕ ਈਮੇਲ ਭੇਜੀ ਜਿਸ ਤੇ ਤੁਰੰਤ ਕਾਰਵਾਈ ਕਰਦਿਆਂ ਮੁੱਖ ਮੰਤਰੀ ਪੰਜਾਬ ਸਰਦਾਰ ਸ੍ਰੀ ਭਗਵੰਤ ਸਿੰਘ ਮਾਨ ਜੀ ਨੇ ਡੀ.ਜੀ.ਪੀ ਪੰਜਾਬ ਨੂੰ ਤੁਰੰਤ ਕਾਰਵਾਈ ਦੇ ਆਦੇਸ਼ ਜਾਰੀ ਕਰ ਦਿੱਤੇ ਇਸ ਤੋਂ ਬਾਅਦ ਪੰਜਾਬ ਪੁਲਿਸ ਨੇ ਅਪਣੀ ਪੜਤਾਲ ਵਿੱਚ ਇਹਨਾਂ ਨੂੰ ਸਗਰੂੰਰ ਵਿਖੇ ਕੁੱਝ ਗਊ ਭਗਤਾਂ ਨੂੰ ਨਾਲ ਲੈਕੇ ਇਸ ਠੇਕੇਦਾਰ ਜਗਸੀਰ ਗੋਲਾ ਨੂੰ ਸਾਥੀਆਂ ਸਮੇਤ ਗਉਵੰਸ਼ਾ ਦੀ ਤਸ਼ਕਰੀ ਕਰਦਿਆਂ ਮੋਕਾ ਪਰ ਫ਼ੜ ਲਿਆ ਇਹਨਾਂ ਗਊਵੰਸਾਂ ਨੂੰ ਜਗਸੀਰ ਗੋਲਾ ਅਤੇ ਉਸਦਾ ਸਾਥੀ ਤੇਜਿੰਦਰ ਤੇਜ਼ੀ ਗਉਵੰਸ਼ਾ ਨੂੰ ਵਡਣ ਕਟਣ ਲਈ ਲੈਕੇ ਜਾ ਰਹੇ ਸੀ। ਸੰਗਰੂਰ ਪੁਲਿਸ ਨੇ ਮਿਤੀ 20-10-2023 ਨੂੰ ਇਹਨਾਂ ਖ਼ਿਲਾਫ਼ ਐਫ.ਆਈ.ਆਰ ਨੰਬਰ 197 ਥਾਣਾ ਸਿਟੀ ਸੰਗਰੂਰ ਵਿਖੇ ਦਰਜ਼ ਕਿਤੀ। ਇਸਦੇ ਅਗਲੇ ਦਿਨ ਹੀ ਬਰਨਾਲਾ ਪੁਲਿਸ ਨੇ ਵੀ ਜ਼ਿਲ੍ਹਾ ਬਰਨਾਲਾ ਦੇ ਪਿੰਡ ਭਦਲਵੜ ਵਿੱਚ ਗਊ ਭਗਤਾਂ ਨੂੰ ਨਾਲ ਲੈਕੇ ਜਗਸੀਰ ਗੋਲੇ ਦੇ ਘਰ ਛਾਪਾਮਾਰੀ ਕੀਤੀ ਜਿਸ ਵਿੱਚ ਪੁਲਿਸ ਨੂੰ ਉਸਦੇ ਘਰ ਵਿਚੋਂ 12 ਗਉਵੰਸ਼ ਜਿੰਦਾ ਬਰਾਮਦ ਹੋਏ ਜਿਨ੍ਹਾਂ ਨੂੰ ਜਗਸੀਰ ਗੋਲਡੀ ਅਤੇ ਉਸ ਦੇ ਸਾਥੀਆਂ ਨੇ ਵਡਣ ਕਟਣ ਲਈ ਬਾਹਰਲੇ ਸੂਬਿਆਂ ਵਿਚ ਭੇਜਣਾ ਸੀ ਬਰਨਾਲਾ ਪੁਲਿਸ ਨੇ ਇਹਨਾਂ ਗਊ ਤਸਕਰਾਂ ਖਿਲਾਫ਼ ਦੂਜੀ ਐਫ.ਆਈ.ਆਰ ਨੰਬਰ 53 ਮਿਤੀ-20-10-2023 ਨੂੰ ਹੀ ਥਾਣਾ ਠੁਲੀਵਾਲ ਬਰਨਾਲਾ ਵਿੱਚ ਦਰਜ ਕਿਤੀ ਗਈ। ਗਰਵਿਤ ਗੋਇਲ ਨੇ ਕਿਹਾ ਕਿ ਉਹ ਸੀ.ਐਮ ਭੰਗਵੰਤ ਮਾਨ ਜੀ ਦਾ ਧੰਨਵਾਦ ਕਰਦੇਂ ਹਨ। ਉਥੇ ਹੀ ਉਹਨਾਂ ਨਗਰ ਕੋਂਸਲ ਬਰਨਾਲਾ ਨੂੰ ਵੀ ਚੇਤਾਵਨੀ ਦਿੱਤੀ ਕਿ ਜ਼ੇਕਰ ਨਗਰ ਕੋਂਸਲ ਬਰਨਾਲਾ ਨੇ ਇਸ ਤਸਕਰ ਤੇ ਕਾਰਵਾਈ ਕਰਦਿਆਂ ਜਗਸੀਰ ਗੋਲੇ ਦਾ ਠੇਕਾ ਕੈਸਿਂਲ ਨਾ ਕਿਤਾ ਤਾਂ ਅਸੀਂ ਪੰਜਾਬ ਭਰ ਦੇ ਗਊ ਸੇਵਕਾਂ ਅਤੇ ਹਿਦੂੰ ਜਥੇਬੰਦੀਆਂ ਨੂੰ ਨਾਲ ਲੈਕੇ ਜਲਦੀ ਹੀ ਨਗਰ ਕੋਂਸਲ ਬਰਨਾਲਾ ਦਾ ਘੇਰਾਓ ਕਰਾਂਗੇ ਅਤੇ ਰੌਸ਼ ਮੁਜਿਹਰੇ ਕਰਾਂਗੇ। ਉਹਨਾਂ ਕਿਹਾ ਕਿ ਅਸੀਂ ਬਰਨਾਲਾ ਤੋਂ ਕੈਬਿਨੇਟ ਮੰਤਰੀ ਸਰਦਾਰ ਗੁਰਮੀਤ ਸਿੰਘ ਮੀਤ ਹੇਅਰ ਜੀ ਨੂੰ ਵੀ ਬੇਨਤੀ ਕਰਦੇ ਹਾਂ ਕਿ ਉਹ ਇਸ ਘਪਲੇਬਾਜ਼ੀ ਵਿਚ ਸ਼ਾਮਿਲ ਨਗਰ ਕੌਂਸਲ ਬਰਨਾਲਾ ਦੇ ਅਧਿਕਾਰੀਆਂ ਅਤੇ ਨਗਰ ਕੌਂਸਲ ਬਰਨਾਲਾ ਦੀ ਉਚ ਪੱਧਰੀ ਜਾਂਚ ਕਰਵਾਉਣ ਅਤੇ ਘਪਲੇਬਾਜ਼ਾਂ ਨੂੰ ਸਖ਼ਤ ਸਜ਼ਾ ਦਵਾਉਣ
0 comments:
एक टिप्पणी भेजें