ਅਜਨੋਹਾ ਸਕੂਲ ਦੇ ਵਿਦਿਆਰਥੀ ਸਾਇੰਸ ਸਿਟੀ ਦਾ ਟੂਰ ਲਈ ਹੋਏ ਰਵਾਨਾ
ਹੁਸ਼ਿਆਰਪੁਰ=ਦਲਜੀਤ ਅਜਨੋਹਾ
ਪੰਜਾਬ ਸਕੂਲ ਸਿੱਖਿਆ ਬੋਰਡ ਅਤੇ ਜਿਲਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਹੁਸ਼ਿਆਰਪੁਰ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਸਕੂਲ ਮੁਖੀ ਸ਼੍ਰੀ ਹਰਮਨੋਜ ਕੁਮਾਰ ਭੱਟੀ ਦੀ ਸਰਪ੍ਰਸਤੀ ਹੇਠ ਗਾਈਡ ਸਾਇੰਸ ਅਧਿਆਪਕ ਹਾਫਿਜ ਦੀ ਅਗਵਾਈ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਜਨੋਹਾ ਦੇ ਨੌਵੀਂ ਤੋਂ ਬਾਰਵੀਂ ਦੇ ਪੰਜਾਹ ਵਿਦਿਆਰਥੀ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਕਪੂਰਥਲਾ ਦੇ ਵਿੱਦਿਅਕ ਟੂਰ ਲਈ ਰਵਾਨਾ ਹੋਏ। ਸਕੂਲ ਮੁਖੀ ਨੇ ਦੱਸਿਆ ਕਿ ਸਿੱਖਿਆ ਵਿਭਾਗ ਦਾ ਇਹ ਬਹੁਤ ਵਧੀਆ ਉਪਰਾਲਾ ਹੈ ਜਿਸ ਤਹਿਤ ਸਰਕਾਰੀ ਸਕੂਲਾਂ ਵਿੱਚ ਪੜ੍ਹਨ ਵਾਲੇ ਗਰੀਬ ਪਰਿਵਾਰਾਂ ਦੇ ਵਿਦਿਆਰਥੀ ਵੀ ਸਾਇੰਸ ਸਿਟੀ ਦਾ ਟੂਰ ਬਿਲਕੁਲ ਫਰੀ ਲਗਾ ਸਕਦੇ ਹਨ। ਇਸ ਟੂਰ ਰਾਂਹੀ ਵਿਦਿਆਰਥੀ ਸਾਇੰਸ ਨਾਲ ਸਬੰਧਤ ਬਹੁਤ ਕੁੱਝ ਸਿੱਖਦੇ ਹਨ। ਇਸ ਮੌਕੇ ਵਿਦਿਆਰਥੀਆਂ ਨੂੰ ਇਸ ਟੂਰ ਲਈ ਰਵਾਨਾ ਕਰਨ ਮੌਕੇ ਰਾਜਵਿੰਦਰ ਕੌਰ, ਜਤਿੰਦਰ ਸਿੰਘ, ਸਰਬਜੀਤ ਕੌਰ, ਬਲਬੀਰ ਕੌਰ, ਨਰਿੰਦਰ ਸਿੰਘ, ਧਰਮਿੰਦਰ ਸਿੰਘ, ਲਵਦੀਪ ਕੌਰ, ਅਬਿਨਾਸ਼ ਕੌਰ, ਅਮਨਜੀਤ ਕੌਰ, ਦੀਪਕ ਕੁਮਾਰ, ਬਲਵਿੰਦਰ ਸਿੰਘ, ਜਸਪ੍ਰੀਤ ਕੌਰ ਅਤੇ ਸੋਹਣ ਸਿੰਘ ਮੌਜੂਦ ਸਨ।
0 comments:
एक टिप्पणी भेजें