Contact for Advertising

Contact for Advertising

Latest News

शुक्रवार, 29 सितंबर 2023

ਫੀਲਖਾਨਾ ਸਕੂਲ ਵਲੋਂ "ਮੇਰੀ ਮਿੱਟੀ ਮੇਰਾ ਦੇਸ਼ " ਪ੍ਰਭਾਤ ਫੇਰੀ

 ਫੀਲਖਾਨਾ ਸਕੂਲ ਵਲੋਂ "ਮੇਰੀ ਮਿੱਟੀ ਮੇਰਾ ਦੇਸ਼ " ਪ੍ਰਭਾਤ ਫੇਰੀ

   ਕਮਲੇਸ਼ ਗੋਇਲ ਖਨੌਰੀ 






  ਪਟਿਆਲਾ ( 29 ਸਤੰਬਰ )

ਭਾਰਤ ਸਰਕਾਰ ਦੇ ਸਿੱਖਿਆ  ਵਿਭਾਗ, ਡਾਇਰੈਕਟਰ ਐਸ ਸੀ ਈ ਆਰ ਟੀ ਅਤੇ ਜਿਲਾ ਸਿੱਖਿਆ ਅਫਸਰ (ਸੈਕੰਡਰੀ) ਪਟਿਆਲਾ ਜੀ ਦੇ ਨਿਰਦੇਸ਼ਾਂ ਤਹਿਤ ਸਟੇਟ ਅਵਾਰਡੀ ਪ੍ਰਿੰਸੀਪਲ ਡਾਕਟਰ ਰਜਨੀਸ਼ ਗੁਪਤਾ ਜੀ ਦੀ ਅਗਵਾਈ ਵਿੱਚ ਮੇਰੀ ਮਿੱਟੀ ਮੇਰਾ ਦੇਸ਼ ਮੁਹਿੰਮ ਤਹਿਤ ਅੱਜ ਸਕੂਲ ਆਫ ਐਮੀਨੈਂਸ ਫੀਲਖਾਨਾ ਪਟਿਆਲਾ ਵੱਲੋਂ ਆਜ਼ਾਦੀ ਘੁਲਾਟੀਆਂ ਨੂੰ ਸਮਰਪਿਤ ਪ੍ਰਭਾਤ ਫੇਰੀ ਕੱਢੀ ਗਈ 

ਜ਼ਿਕਰਯੋਗ ਹੈ ਕਿ ਆਜ਼ਾਦੀ ਦੇ ਅੰਮ੍ਰਿਤ ਮਹਾਂ ਉਤਸਵ ਨੂੰ ਸਮਰਪਿਤ ਮੇਰੀ ਮਿੱਟੀ ਮੇਰਾ ਦੇਸ਼ ਮੁਹਿੰਮ ਤਹਿਤ ਦੇਸ਼ ਦੇ ਆਜ਼ਾਦੀ ਘੁਲਾਟੀਆਂ ਅਤੇ ਉਹਨਾਂ ਨਾਲ ਸੰਬੰਧਿਤ ਵੱਖ ਵੱਖ ਸਥਾਨਾਂ, ਉਹਨਾਂ ਦੇ ਪਾਏ ਯੋਗਦਾਨ ਸਬੰਧੀ ਸਕੂਲ ਆਫ ਐਮੀਨੈਂਸ ਫੀਲ ਖਾਨਾ ਪਟਿਆਲਾ ਵੱਲੋਂ ਕਈ ਪ੍ਰੋਗਰਾਮ ਕਰਵਾਏ ਜਾ ਰਹੇ ਹਨ, ਇਸੇ ਮੁਹਿੰਮ ਤਹਿਤ 28 ਸਤੰਬਰ ਨੂੰ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਬੁੱਤ ਤੇ ਕੁਝ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਪੁਸਪਾਂਜਲੀ ਦੇ ਕੇ ਸ਼ਹੀਦਾਂ ਨੂੰ ਸਰਦਾ ਸੁਮਨ ਅਰਪਿਤ ਕੀਤੇ !

29 ਸਤੰਬਰ ਨੂੰ ਇੱਕ ਪ੍ਰਭਾਤ ਫੇਰੀ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਵਿਦਿਆਰਥੀਆਂ ਨੇ ਰਿਵਾਇਤੀ ਸਾਜ਼ਾਂ ਦੇ ਨਾਲ ਸ਼ਹਿਰ ਦੇ ਵੱਖ ਵੱਖ ਸਥਾਨਾਂ ਤੇ ਦੇਸ਼ ਭਗਤੀ ਦੇ ਗੀਤ ਗਾ ਕੇ ਲੋਕਾਂ ਦੇ ਵਿੱਚ ਆਜ਼ਾਦੀ ਦੇ ਪਰਵਾਨਿਆਂ ਨੂੰ  ਯਾਦ ਕਰਵਾਇਆ 

ਫੀਲਖਾਨਾ ਸਕੂਲ ਵਿਖੇ ਇਹਨਾਂ ਪ੍ਰੋਗਰਾਮਾਂ  ਵਿੱਚ ਲੇਖ ਲਿਖਣਾ ਪੇਂਟਿੰਗ ਪ੍ਰਤਿਯੋਗਤਾ ਦੇਸ਼ ਭਗਤੀ ਦੇ ਗੀਤ ਗਾਉਣਾ ਸਕੂਲ ਦੀ ਮਿੱਟੀ ਇਕੱਠੀ ਕਰਕੇ ਭੇਜਣਾ ਆਦਿ ਦ ਦਾ ਆਯੋਜਨ ਇੰਚਾਰਜ ਡਾਕਟਰ ਪਰਮਿੰਦਰ ਕੌਰ ਡਾਕਟਰ ਸਪਨਾ ਸੇਠੀ ਲੈਕਚਰਾਰ ਮਨੀਸ਼ਾ ਲੈਕਚਰਾਰ ਗੁਰਦੀਪ ਕੌਰ ਜੀ ਵੱਲੋਂ ਕੀਤਾ ਜਾ ਰਿਹਾ ਹੈ

ਇਹਨਾਂ ਪ੍ਰੋਗਰਾਮਾਂ ਦੇ ਵਿੱਚ ਐਨ ਐਸ ਐਸ ਪ੍ਰੋਗਰਾਮ ਅਫਸਰ ਸ੍ਰੀ ਮਨੋਜ ਥਾਪਰ ਅਤੇ ਸਟੇਟ ਅਵਾਰਡੀ ਅਧਿਆਪਕ ਸਰਦਾਰ ਪ੍ਰਗਟ ਸਿੰਘ ਜੀ ਆਪਣੀ ਪ੍ਰਮੁੱਖ ਭੂਮਿਕਾ ਨਿਭਾ ਰਹੇ ਹਨ

ਇਹ ਸਾਰੇ ਪ੍ਰੋਗਰਾਮ ਵਿਸ਼ੇਸ਼ ਤੌਰ ਤੇ ਸਰਦਾਰ ਕੰਵਰਜੀਤ ਸਿੰਘ ਧਾਲੀਵਾਲ ਵਾਈਸ ਪ੍ਰਿੰਸੀਪਲ ਸਕੂਲ ਆਫ ਐਮੀਨੈਂਸ ਫੀਲਖਾਨਾ ਪਟਿਆਲਾ ਜੀ ਦੀ ਯੋਗ ਨਿਗਰਾਨੀ ਹੇਠ ਨੇਪਰੇ ਚਾੜੇ ਜਾ ਰਹੇ ਹਨ

ਸਟਾਫ ਵੱਲੋਂ ਵਿਸ਼ੇਸ਼ ਤੌਰ ਤੇ ਸੀਨੀਅਰ ਲੈਕਚਰਾਰ ਸੁਰਿੰਦਰ ਕੌਰ, ਲੈਕਚਰਾਰ ਚਰਨਜੀਤ ਸਿੰਘ ਲੈਕਚਰਾਰ ਹਰਪ੍ਰੀਤ ਮੈਡਮ ਤੇਜਪ੍ਰੀਤ ਕੌਰ ਮੈਡਮ ਅਨੀਤਾ ਅਤੇ ਰਵਿੰਦਰ ਕੁਮਾਰ ਨੇ ਵਿਸ਼ੇਸ਼ ਤੌਰ ਤੇ ਯੋਗਦਾਨ ਪਾਇਆ

ਫੀਲਖਾਨਾ ਸਕੂਲ ਵਲੋਂ "ਮੇਰੀ ਮਿੱਟੀ ਮੇਰਾ ਦੇਸ਼ " ਪ੍ਰਭਾਤ ਫੇਰੀ
  • Title : ਫੀਲਖਾਨਾ ਸਕੂਲ ਵਲੋਂ "ਮੇਰੀ ਮਿੱਟੀ ਮੇਰਾ ਦੇਸ਼ " ਪ੍ਰਭਾਤ ਫੇਰੀ
  • Posted by :
  • Date : सितंबर 29, 2023
  • Labels :
  • Blogger Comments
  • Facebook Comments

0 comments:

एक टिप्पणी भेजें

Top