-ਸ੍ਰੀ ਚਰਨਛੋਹ ਗੰਗਾ ਦਾ ਵਿਵਾਦ ਆਦਿ ਧਰਮ ਰਹਿਬਰਾਂ ਦੇ ਮਿਸ਼ਨ ਲਈ ਅਤਿ ਮੰਦਭਾਗਾ -"ਆਦਿ ਧਰਮ ਗੁਰੂ" ਸੰਤ ਸਰਵਣ ਦਾਸ
ਹੁਸ਼ਿਆਰਪੁਰ - ਦਲਜੀਤ ਅਜਨੋਹਾ
"ਆਦਿ ਧਰਮ ਗੁਰੂ" ਸੰਤ ਸਰਵਣ ਦਾਸ ਜੀ ਸਲੇਮਟਾਵਰੀ ਲੁਧਿਆਣਾ ਨੇ ਪੱਤਰਕਾਰਾਂ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਚਰਨਛੋਹ ਪ੍ਰਾਪਤ ਇਤਿਹਾਸਕ ਅਸਥਾਨ ਸ੍ਰੀ ਚਰਨਛੋਹ ਗੰਗਾ ਸੱਚਖੰਡ ਖੁਰਾਲਗੜ ਸਾਹਿਬ ਸਬੰਧੀ ਪਿਛਲੇ ਸਮੇਂ ਤੋਂ ਛਿੜਿਆ ਵਿਵਾਦ ਆਦਿ ਧਰਮ ਰਹਿਬਰਾਂ ਦੇ ਮਿਸ਼ਨ ਅਤੇ ਦੇਸ਼ ਵਿਦੇਸ਼ ਦੀਆਂ ਲੱਖਾਂ ਨਾਮਲੇਵਾ ਸੰਗਤਾਂ ਲਈ ਅਤਿ ਮੰਦਭਾਗਾ ਹੈ , ਕਿਉਂਕਿ ਕਰੋੜਾਂ ਸੰਗਤਾਂ ਲਈ ਆਸਥਾ ਦੇ ਕੇਂਦਰ ਮੰਨੇ ਜਾਂਦੇ ਇਸ ਅਸਥਾਨ ਤੋਂ ਸੰਗਤਾਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਦਰਸ਼ਨ ਕਰਦੀਆਂ ਹਨ। ਉਨਾਂ ਕਿਹਾ ਇਸ ਪਵਿੱਤਰ ਅਸਥਾਨ ਦਾ ਬਹੁਤ ਵੱਡਾ ਮਹਾਨ ਇਤਿਹਾਸ ਹੈ ਜਿਥੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਚਾਰ ਸਾਲ ਦੋ ਮਹੀਨੇ ਗਿਆਰਾਂ ਦਿਨ ਆਪਣੀ ਕ੍ਰਾਂਤੀਕਾਰੀ ਬਾਣੀ ਅਤੇ ਮਿਸ਼ਨ ਦਾ ਉਪਦੇਸ਼ ਦੇਣ ਲਈ ਠਹਿਰੇ ਸ਼ਨ।
ਇਸ ਮੌਕੇ "ਆਦਿ ਧਰਮ ਗੁਰੂ" ਸੰਤ ਸਰਵਣ ਦਾਸ ਨੇ ਕਿਹਾ ਗੁਰੂ ਘਰ ਦੇ ਪ੍ਰਚਾਰ ਪ੍ਰਸਾਰ ਲਈ ਮੈਂ ਆਪਣੇ ਜੀਵਨ ਦੇ 13 ਸਾਲ ਲਗਾਏ ਹਨ ਭਾਵੇਂ ਕਿ ਇਸ ਲਈ ਕਈ ਮਸੀਬਤਾਂ ਦਾ ਸਾਹਮਣਾ ਵੀ ਕਰਨਾ ਪਿਆ। ਉਨਾਂ ਕਿਹਾ ਗੁਰੂ ਘਰ ਪਿਆਰ,ਭਾਈਚਾਰਾ ਅਤੇ ਏਕਤਾ ਦੇ ਸੰਦੇਸ਼ ਦਾ ਕੇਂਦਰ ਹੋਣਾ ਚਾਹੀਦਾ ਹੈ ਜੇਕਰ ਇਥੋਂ ਕੋਈ ਨਿਰਾਸ਼ ਹੋ ਕੇ ਜਾਂਦਾ ਹੈ ਤਾਂ ਉਸਦੇ ਲਈ ਪ੍ਰਬੰਧਕ ਕਮੇਟੀ ਨੂੰ ਹੀ ਜਿੰਮੇਵਾਰ ਠਹਿਰਾਇਆ ਜਾਵੇਗਾ ਜੇਕਰ ਪ੍ਰਬੰਧਕ ਕਮੇਟੀ ਦੀ ਹੀ ਕੋਈ ਸੁਣਵਾਈ ਨਹੀਂ ਹੈ ਤਾਂ ਸਾਰੇ ਮੈਂਬਰਾਂ ਨੂੰ ਤਿਆਗ ਪੱਤਰ ਦੇ ਕੇ ਘਰ ਬੈਠ ਜਾਣਾ ਚਾਹੀਦਾ ਹੈ, ਸੰਗਤ ਆਪਣੇ ਹਿੱਤਾਂ ਦੇ ਫੈਂਸਲੇ ਆਪ ਕਰ ਲਵੇਗੀ। ਉਨਾਂ ਕਿਹਾ ਅਸ਼ੀਂ ਪਹਿਲਾਂ ਵੀ ਕਿਹਾ ਸੀ ਕਿ ਗੁਰੂਘਰ ਅੰਦਰ ਜਿੰਨੇ ਵੀ ਸੇਵਾਦਾਰ ਹਨ ਉਹਨਾਂ ਦਾ ਪੂਰਨ ਸਤਿਕਾਰ ਹੋਣਾ ਚਾਹੀਦਾ ਹੈ ।ਗੁਰੂਘਰ ਦੀ ਪ੍ਰਬੰਧਕ ਕਮੇਟੀ ਪਾਸ ਪਹੁੰਚੀ ਸ਼ਿਕਾਇਤ ਦੀ ਸੁਣਵਾਈ ਅਤੇ ਮਸਲੇ ਦਾ ਹੱਲ ਨਾ ਹੋਣਾ ਅਤੇ ਛੋਟੇ ਜਿਹੇ ਮਸਲੇ ਨੂੰ ਲੈ ਕੇ ਸ਼ੋਸ਼ਲ ਮੀਡੀਆ ਜਾਂ ਪ੍ਰਿੰਟ ਮੀਡੀਆ ਤੇ ਗੁਰੂਘਰ ਖਿਲਾਫ਼ ਭੰਡੀ ਪ੍ਰਚਾਰ ਵੀ ਬਹੁਤ ਮੰਦਭਾਗਾ ਹੈ ਜੋ ਕਿ ਅਨੁਸ਼ਾਸਨ ਦੀ ਘਾਟ ਅਤੇ ਆਪਸੀ ਮਤਭੇਦ ਜਾਹਿਰ ਕਰ ਰਿਹਾ ਹੈ। ਉਨਾਂ ਕਿਹਾ ਆਲ ਇੰਡੀਆ ਆਦਿ ਧਰਮ ਮਿਸ਼ਨ (ਰਜਿ.)ਭਾਰਤ ਅਤੇ ਸ੍ਰੀ ਚਰਨਛੋਹ ਗੰਗਾ ਗੁਰੂਘਰ ਵਲੋਂ ਸਮਾਜ ਦੇ ਧਾਰਮਿਕ, ਸਮਾਜਕ ਮਸਲਿਆਂ ਨੂੰ ਨਜਿੱਠਣ ਵਾਸਤੇ ਤਰਜੀਹ ਦੇਣੀ ਚਾਹੀਦੀ ਸੀ ਪਰ ਇਸ ਉੱਭਰ ਕੇ ਆਏ ਵਿਵਾਦ ਨੇ ਸੰਗਤਾਂ ਦਾ ਮਨੌਬਲ ਅਤੇ ਆਸਥਾ, ਸ਼ਰਧਾ ਨੂੰ ਭਾਰੀ ਸੱਟ ਮਾਰੀ ਹੈ।
ਇਕ ਸਵਾਲ ਦੇ ਜਬਾਬ ਵਿੱਚ "ਆਦਿ ਧਰਮ ਗੁਰੂ" ਨੈ ਕਿਹਾ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਕ੍ਰਾਂਤੀਕਾਰੀ ਬਾਣੀ ਦੇ ਪ੍ਰਚਾਰ ਤੇ ਪ੍ਰਸਾਰ,ਬਾਬੂ ਮੰਗੂ ਰਾਮ ਮੁਗੋਵਾਲੀਆ, ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ , ਬਾਬੂ ਕਾਂਸ਼ੀ ਰਾਮ,ਬਾਬਾ ਬੰਤਾ ਰਾਮ ਘੇੜਾ ਦੇ ਚਲਾਏ ਧਾਰਮਿਕ, ਸਮਾਜਿਕ ਤੇ ਰਾਜਨੀਤਕ ਪਰਿਵਰਤਨ ਦੇ ਮਿਸ਼ਨ ਨੂੰ ਦੇਸ਼ ਵਿਦੇਸ਼ ਵਿਚ ਜਨ ਜਨ ਤੱਕ ਪਹੁੰਚਾਉਣ ਲਈ ਉਹ ਆਪਣੀਆਂ ਸੇਵਾਵਾਂ ਹਮੇਸ਼ਾਂ ਜਾਰੀ ਰੱਖਣਗੇ ਅਤੇ ਇਹ ਕਾਫਲਾ ਅੱਗੇ ਵਧਦਾ ਰਹੇਗਾ।
0 comments:
एक टिप्पणी भेजें