* ਖਨੌਰੀ ਵਿਖੇ ਨੰਨ੍ਹੇ ਮੁੰਨੇ ਬਚਿਆਂ ਨੇ ਲਗਾਈ ਛਬੀਲ *
ਕਮਲੇਸ਼ ਗੋਇਲ ਖਨੌਰੀ
ਖਨੌਰੀ : 5 ਜੂਨ - ਸ਼ਹਿਰ ਖਨੌਰੀ ਵਿੱਚ ਬਚਿਆਂ ਦੀਆਂ ਗਰਮੀਆਂ ਦੀਆਂ ਛੁੱਟੀਆਂ ਵਿੱਚ ਨੰਨ੍ਹੇ ਮੁੰਨੇ ਬਚਿਆਂ ਨੇ ਮਿੱਠੇ ਪਾਣੀ ਅਤੇ ਮਿੱਠੇ ਚੋਲਾਂ ਦਾ ਲੰਗਰ ਲਗਾਇਆ । ਬਚਿਆਂ ਦੀ ਛਬੀਲ ਲਗਾਉਂਣ ਵਿੱਚ ਦਿਲਚਸਪੀ ਨੂੰ ਦੇਖਦੇ ਹੋਏ ਆਮ ਲੋਕਾਂ ਨੇ ਵੀ ਬਚਿਆਂ ਦੀ ਆਰਥਿਕ ਸਹਾਇਤਾ ਕੀਤੀ । ਜਿਸ ਨਾਲ ਬਚਿਆਂ ਦੀ ਹੌਂਸਲਾ ਵਧਿਆ। ਗਲੀ ਵਿੱਚ ਰਿਧਮ ਸ਼ਰਮਾ ਦੇ ਪਿਤਾ ਜੀ ਸਮਾਜ ਸੇਵਕ ਹੈਪੀ ਸ਼ਰਮਾ ਨੇ ਦੱਸਿਆ ਕਿ ਵਧਦੀ ਗਰਮੀ ਨੂੰ ਦੇਖਦੇ ਹੋਏ ਕੁਝ ਬੱਚੇ ਮੇਰੇ ਕੋਲ ਆਏ ਅਤੇ ਓਨਾਂ ਨੇ ਗਰਮੀ ਕਾਰਨ ਛਬੀਲ ਲਗਾਉਣ ਦੀ ਇੱਛਾ ਜ਼ਾਹਿਰ ਕੀਤੀ। ਮੈ ਓਨਾਂ ਦੀ ਦਿਲਚਸਪੀ ਦੇਖਦੇ ਹੋਏ ਬਚਿਆਂ ਨੂੰ ਸਹਾਇਤਾ ਕਰਨ ਦਾ ਫੈਸਲਾ ਲਿਆ। ਬਚਿਆਂ ਦੇ ਇਸ ਕੰਮ ਕਰਕੇ ਇਲਾਕੇ ਵਿੱਚ ਬਚਿਆਂ ਦੀ ਬਹੁਤ ਪ੍ਰਸ਼ੰਸ਼ਾ ਹੋ ਰਹੀ ਹੈ । ਇਸ ਮੌਕੇ ਤੇ ਬਚਿਆਂ ਦੀ ਟੀਮ ਦੀਵਿਸ਼ ਗੋਇਲ, ਰੀਧਮ ਸ਼ਰਮਾ, ਨਿਸ਼ਾਂਤ, ਸਾਨੀਆ, ਦਿਵਿਆ, ਰਾਧਿਕਾ, ਭਰਤ, ਨੀਮਿਸ਼, ਨਿਤੀਸ਼, ਭਾਵੀ, ਰੋਹਿਤ, ਰਕਸ਼ਿਤ ਹਾਜਰ ਸਨ।
0 comments:
एक टिप्पणी भेजें