Contact for Advertising

Contact for Advertising

Latest News

सोमवार, 5 जून 2023

*ਇਸ ਵਾਰੀ ਰਾਜਨੀਤਿਕ ਪਾਰਟੀਆਂ ਨੂੰ ਸ਼੍ਰੋਮਣੀ ਕਮੇਟੀ ਚੋਣਾ ਨਹੀ ਲੜਣ ਦੇਵਾਂਗੇ - ਡਾ. ਰਾਣੂ

 *ਇਸ ਵਾਰੀ ਰਾਜਨੀਤਿਕ ਪਾਰਟੀਆਂ ਨੂੰ ਸ਼੍ਰੋਮਣੀ ਕਮੇਟੀ ਚੋਣਾ ਨਹੀ ਲੜਣ ਦੇਵਾਂਗੇ - ਡਾ. ਰਾਣੂ* ਪਿਛਲੇ ਸਾਲ ਮਿਤੀ 12.9.2022 ਨੂੰ ਸਹਿਜਧਾਰੀ ਸਿੱਖ ਪਾਰਟੀ ਨੇ ਗੁਰੂਦਵਾਰਾ ਚੋਣ ਕਮਿਸ਼ਨਰ ਨੂੰ ਪਤਰ ਲਿੱਖ ਕੇ ਮੰਗ ਕੀਤੀ ਸੀ ਕੇ ਸ਼੍ਰੋਮਣੀ ਕਮੇਟੀ ਚੋਣਾ ਚ ਰਾਜਨੀਤਿਕ ਪਾਰਟੀਆਂ ਨੂੰ ਭਾਗ ਨਾ ਲੈਣ ਦਿੱਤਾ ਜਾਵੇ। 

2 ਸਫਿਆਂ ਦੇ ਇਸ ਪੱਤਰ ਚ ਪਾਰਟੀ ਪ੍ਰਧਾਨ ਡਾ.ਪਰਮਜੀਤ ਸਿੰਘ ਰਾਣੂ ਨੇ ਵੇਰਵਾ ਦਿੱਤਾ ਹੈ ਕੇ ਪਿਛਲੇ ਸਮੇ ਸੁਪਰੀਮ ਕੋਰਟ ਚ ਵੀ ਇਹ ਮਾਮਲਾ ਸਾਹਮਣੇ ਆਇਆ ਹੈ ਜਿਥੇ ਭਾਰਤ ਚੋਣ ਕਮਿਸ਼ਨ ਨੂੰ ਹਲਫਨਾਮਾ ਦੇਣਾ ਪਿਆ ਹੈ ਕੇ ਭਾਰਤ ਚ ਧਾਰਮਿਕ ਨਾਵਾਂ ਤੇ ਸਨ 2005 ਤੋਂ ਬਾਦ ਕੋਈ ਵੀ ਪਾਰਟੀ ਦਾ ਪਾਂਜੀਕਰਨ ਨਹੀ ਹੋਇਆ ਹੈ। 

ਵੈਸੇ ਵੀ ਧਾਰਮਿਕ ਚੋਣਾ ਚ ਰਾਜਨਿਤਿਕ ਪਾਰਟੀਆਂ ਦੇ ਦਖਲ ਬਾਰੇ ਗੁਰਦਵਾਰਾ ਚੋਣ ਕਮਿਸ਼ਨ ਨੇ ਹਾਲ ਹੀ ਵਿੱਚ ਜਾਰੀ ਕੀਤੇ ਅਪਨੇ ਪੱਤਰ ਮਿਤੀ 25.5.2023 ਚ ਪੰਨਾ ਨੰ 4 ਚ ਜਸਟਿਸ ਸਰਾਉ ਨੇ ਖੁਦ ਇਸ ਗੱਲ ਤੇ ਦੁੱਖ ਅਤੇ ਚਿੰਤਾ ਵੀ ਜਤਾਈ ਸੀ। 


ਡਾ.ਰਾਣੂ ਨੇ ਦਸਿਆ ਕੇ ਉਹਨਾ ਨੇ ਅਪਨੀ ਇਸ ਮੰਗ ਵਾਲੇ ਪੱਤਰਾ ਦੀਆਂ ਕਾਪੀਆਂ ਦੇਸ਼ ਦੇ ਗ੍ਰਹਿ ਮੰਤਰੀ ਅਤੇ ਭਾਰਤ ਚੋਣ ਕਮਿਸ਼ਨ ਨਵੀ ਦਿੱਲੀ ਨੂੰ ਵੀ ਭੇਜੀਆ ਸਨ ਜਿਸ ਬਾਰੇ ਗ੍ਰਹਿ ਮੰਤਰਾਲੇ ਨੇ ਡਾ.ਰਾਣੂ ਨੂੰ  ਸੂਚਿਤ ਕੀਤਾ ਹੈ ਅਤੇ ਅਪਨੇ ਪੱਤਰ ਮਿਤੀ 6.1.2023 ਰਾਹੀ ਫਾਰਵਰਡਿੰਗ ਲਗਾ ਕਰ ਸਾਰਾ ਕੇਸ ਭਾਰਤ ਚੋਣ ਕਮਿਸ਼ਨ ਨਵੀ ਦਿਲੀ ਨੂੰ ਕਾਰਵਾਈ ਕਰਨ ਲਈ ਭੇਜਿਆ ਹੋਇਆ ਹੈ ਜੋ ਉਹਨਾ ਦੇ ਵਿਚਾਰ ਅਧੀਨ ਹੈ। 


ਅਗਰ ਭਾਰਤ ਚੋਣ ਕਮਿਸ਼ਨ ਇਸ ਮਾਮਲੇ ਤੇ ਉਠੀ ਜਾਇਜ ਮੰਗ ਤੇ ਸੰਜੀਦਗੀ ਨਾਲ ਕਾਰਵਾਈ ਕਰਦਾ ਹੈ ਤਾਂ ਆਉਣ ਵਾਲੀਆਂ ਸ਼੍ਰੋਮਣੀ ਕਮੇਟੀ ਚੋਣਾ ਚ ਕੋਈ ਵੀ ਰਾਜਨੀਤਿਕ ਪਾਰਟੀ ਭਾਗ ਨਹੀ ਲੈ ਸਕੇਗੀ। 


 *ਡਾ.ਰਾਣੂ ਦਾ ਕਿਹਣਾ ਹੈ ਕੇ ਜੇ ਸ਼੍ਰੋਮਣੀ ਕਮੇਟੀ ਨੂੰ ਪਰਿਵਾਰਵਾਦ ਅਤੇ ਰਾਜਨੀਤੀ ਤੋਂ ਅਜਾਦ ਕਰਵਾਉਣਾ ਹੈ ਤਾਂ ਸਿਰਫ ਧਾਰਮਿਕ ਜਥੇਬੰਦੀਆਂ ਇਹ ਚੋਣਾ ਲੜਣ ਅਤੇ ਰਾਜਨਿਤਿਕ ਪਾਰਟੀਆਂ ਨੂੰ ਇਸ ਧਾਰਮਿਕ ਚੋਣ ਤੋਂ ਦੂਰ ਰਖਿਆ ਜਾਵੇ।* 

ਡਾ.ਰਾਣੂੰ ਨੇ ਕਿਹਾ ਕੇ ਧਾਰਮਿਕ ਜਥੇਬੰਦੀਆ ਨੂੰ ਉਹਨਾ ਦ‍ਾ ਇਸ ਮੁਦੇ ਤੇ ਸਾਥ ਦੇਣਾ ਚਾਹੀਦਾ ਹੈ।

ਡਾ.ਰਾਣੂ ਨੇ ਕਿਹਾ ਕਿ ਅਗਰ ਭਾਰਤ ਚੋਣ ਕਮਿਸ਼ਨ ਇਸ ਮਾਮਲੇ ਤੇ ਕੋਈ ਕਾਰਵਾਈ ਨਹੀ ਕਰਦਾ ਤਾਂ ਉਹ ਅਦਾਲਤੀ ਰੁੱਖ ਅਖਤਿਆਰ ਕਰਨਗੇ ਅਤੇ ਇਸ ਵਾਰੀ ਚੋਣਾ ਚ ਕਿਸੇ ਵੀ ਰਾਜਨੀਤਿਕ ਪਾਰਟੀ ਨੂੰ ਹਿਸਾ ਨਹੀ ਲੈਣ ਦੇਣਗੇ ਅਤੇ ਇਹ ਨਿਰੋਲ ਧਾਰਮਿਕ  ਚੋਣ ਹੀ ਹੋਵੇਗੀ।

 *ਇਸ ਵਾਰੀ ਰਾਜਨੀਤਿਕ ਪਾਰਟੀਆਂ ਨੂੰ ਸ਼੍ਰੋਮਣੀ ਕਮੇਟੀ ਚੋਣਾ ਨਹੀ ਲੜਣ ਦੇਵਾਂਗੇ - ਡਾ. ਰਾਣੂ
  • Title : *ਇਸ ਵਾਰੀ ਰਾਜਨੀਤਿਕ ਪਾਰਟੀਆਂ ਨੂੰ ਸ਼੍ਰੋਮਣੀ ਕਮੇਟੀ ਚੋਣਾ ਨਹੀ ਲੜਣ ਦੇਵਾਂਗੇ - ਡਾ. ਰਾਣੂ
  • Posted by :
  • Date : जून 05, 2023
  • Labels :
  • Blogger Comments
  • Facebook Comments

0 comments:

एक टिप्पणी भेजें

Top