Contact for Advertising

Contact for Advertising

Latest News

सोमवार, 5 जून 2023

ਵਪਾਰੀਆਂ ਨੇ ਐਮ.ਪੀ. ਸੰਗਰੂਰ ਨੂੰ ਕਰਵਾਇਆ ਆਪਣੀਆਂ ਮੁਸ਼ਕਿਲਾਂ ਤੋਂ ਜਾਣੂ

 ਵਪਾਰੀਆਂ ਨੇ ਐਮ.ਪੀ. ਸੰਗਰੂਰ ਨੂੰ  ਕਰਵਾਇਆ ਆਪਣੀਆਂ ਮੁਸ਼ਕਿਲਾਂ ਤੋਂ ਜਾਣੂ

  ਕਮਲੇਸ਼ ਗੋਇਲ ਖਨੌਰੀ 

ਸੁਨਾਮ, 05 ਜੂਨ - ਸੁਨਾਮ ਸ਼ਹਿਰ ਦੇ ਵਪਾਰੀਆਂ ਦੀ ਇੱਕ ਅਹਿਮ ਮੀਟਿੰਗ ਸ਼੍ਰੋਮਣੀ ਅਕਾਲੀ ਦਲ (ਅਮਿ੍ੰਤਸਰ) ਦੇ ਬਲਾਕ ਪ੍ਰਧਾਨ ਸੰਜੀਵ ਕੁਮਾਰ ਸਿੰਘ ਦੀ ਪ੍ਰਧਾਨਗੀ ਹੇਠ ਅਗਰਵਾਲ ਬਰਤਨ ਸਟੋਰ 'ਤੇ ਹੋਈ | ਮੀਟਿੰਗ ਵਿੱਚ ਲੋਕ ਸਭਾ ਹਲਕਾ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਸ. ਸਿਮਰਨਜੀਤ ਸਿੰਘ ਮਾਨ ਦੀ ਥਾਂ ਉਨ੍ਹਾਂ ਦੇ ਦੋਹਤੇ ਅਤੇ ਪਾਰਟੀ ਦੇ ਜਥੇਬੰਦਕ ਸਕੱਤਰ ਸ. ਗੋਵਿੰਦ ਸਿੰਘ ਸੰਧੂ ਨੇ ਵਿਸ਼ੇਸ਼ ਤੌਰ 'ਤੇ ਭਾਗ ਲਿਆ |

ਮੀਟਿੰਗ ਦੌਰਾਨ ਵਪਾਰੀ ਆਗੂਆਂ ਨੇ ਰੋਜਾਨਾ ਵਪਾਰ ਵਿੱਚ ਪੇਸ਼ ਆਉਣ ਵਾਲੀਆਂ ਵੱਖ-ਵੱਖ ਮੁਸ਼ਕਿਲਾਂ ਤੋਂ ਜਥੇਬੰਦਕ ਸਕੱਤਰ ਸ. ਸੰਧੂ ਨੂੰ  ਜਾਣੂ ਕਰਵਾਇਆ ਅਤੇ ਮੁਸ਼ਕਿਲਾਂ ਦੇ ਪੱਕੇ ਹੱਲ ਲਈ ਸਾਰੀਆਂ ਮੁਸ਼ਕਿਲਾਂ ਐਮ.ਪੀ. ਸੰਗਰੂਰ ਦੇ ਧਿਆਨ ਵਿੱਚ ਲਿਆਉਣ ਦੀ ਅਪੀਲ ਕੀਤੀ | ਵਪਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ  ਆਪਣੇ ਵਪਾਰ ਸੰਬੰਧੀ ਰੋਜਾਨਾ ਕਾਫੀ ਸਾਮਾਨ ਮੰਗਵਾਉਣ ਜਾ ਭੇਜਣਾ ਪੈਂਦਾ ਹੈ, ਜਿਨ੍ਹਾਂ ਦੀ ਆਨਲਾਈਨ ਬਿਲਿੰਗ ਹੁੰਦੀ ਹੈ ਪਰ ਰਾਸਤੇ ਵਿੱਚ ਚੈਕਿੰਗ ਦੇ ਨਾਂਅ 'ਤੇ ਵਪਾਰੀਆਂ ਦੇ ਸਾਮਾਨ ਵਾਲੀਆਂ ਗੱਡੀਆਂ ਨੂੰ  ਚੈਕਿੰਗ ਦੇ ਨਾਂਅ 'ਤੇ ਰੋਕ ਕੇ ਬਿਨ੍ਹਾਂ ਵਜ੍ਹਾ ਪਰੇਸ਼ਾਨ ਕੀਤਾ ਜਾਂਦਾ ਹੈ | ਇਸ ਤੋਂ ਇਲਾਵਾ ਜੀ.ਐਸ.ਟੀ. ਚੈਕਿੰਗ ਦੇ ਨਾਂਅ 'ਤੇ ਵੀ ਵਾਰ-ਵਾਰ ਚੈਕਿੰਗਾਂ ਹੋਣ ਕਾਰਨ ਵੀ ਵਪਾਰੀ ਕਾਫੀ ਖੱਜਲ ਖੁਆਰ ਹੁੰਦੇ ਹਨ | ਇਸ ਤੋਂ ਇਲਾਵਾ ਵਪਾਰੀਆਂ ਵੱਲੋਂ ਪੰਜਾਬ ਵਿੱਚ ਵਪਾਰ ਦੇ ਵਾਧੇ ਲਈ ਅਨੇਕਾਂ ਹੋਰ ਸਹੂਲਤਾਂ ਦੀ ਮੰਗ ਵੀ ਕੀਤੀ ਗਈ |

ਵਪਾਰੀਆਂ ਦੀਆਂ ਸਾਰੀਆਂ ਮੁਸ਼ਕਿਲਾਂ ਨੂੰ  ਧਿਆਨ ਨਾਲ ਸੁਣਨ ਉਪਰੰਤ ਜਥੇਬੰਦਕ ਸਕੱਤਰ ਸ. ਸੰਧੂ ਨੇ ਭਰੋਸਾ ਦੁਆਇਆ ਕਿ ਉਨ੍ਹਾਂ ਨੂੰ  ਵਪਾਰ ਵਿੱਚ ਜੋ ਵੀ ਸਮੱਸਿਆਵਾਂ ਆ ਰਹੀਆਂ ਹਨ, ਉਨ੍ਹਾਂ ਨੂੰ  ਜਲਦੀ ਹੀ ਮੈਂਬਰ ਪਾਰਲੀਮੈਂਟ ਸ. ਸਿਮਰਨਜੀਤ ਸਿੰਘ ਦੇ ਧਿਆਨ ਵਿੱਚ ਲਿਆ ਕੇ ਹੱਲ ਕਰਵਾਇਆ ਜਾਵੇਗਾ | ਉਨ੍ਹਾਂ ਕਿਹਾ ਕਿ ਵਪਾਰੀ ਹਰ ਸੂਬੇ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ | ਜੇਕਰ ਵਪਾਰੀ ਹੀ ਖੁਸ਼ ਨਹੀਂ ਹੋਣਗੇ ਤਾਂ ਸੂਬਾ ਖੁਸ਼ਹਾਲ ਕਿਵੇਂ ਹੋ ਸਕਦਾ ਹੈ | ਇਸ ਲਈ ਸ਼੍ਰੋਮਣੀ ਅਕਾਲੀ ਦਲ (ਅਮਿ੍ੰਤਸਰ) ਵੱਲੋਂ ਵਪਾਰੀਆਂ ਦੀਆਂ ਮੁਸ਼ਕਿਲਾਂ ਦੇ ਨਿਪਟਾਰੇ ਲਈ ਹਰ ਸੰਭਵ ਯਤਨ ਕੀਤੇ ਜਾਣਗੇ |

ਮੀਟਿੰਗ ਵਿੱਚ ਵਪਾਰ ਵਿੰਗ ਸੁਨਾਮ ਦੇ ਬਲਾਕ ਪ੍ਰਧਾਨ ਬਾਨਿਸ਼ ਬਾਂਸਲ, ਵਪਾਰੀ ਆਗੂ ਰੁਲਦੂ ਰਾਮ ਮਿੱਤਲ, ਅਸ਼ੋਕ ਕੁਮਾਰ, ਅਜੈ ਗੋਇਲ, ਨੰਦ ਕੁਮਾਰ ਬਰਥ, ਜੱਗਾ ਰਾਮ, ਸ਼ਾਮ ਲਾਲ ਮਿੱਤਲ, ਸੁਮੀਰ ਮਿੱਤਲ ਤੋਂ  ਇਲਾਵਾ ਵੱਡੀ ਗਿਣਤੀ ਵਿੱਚ ਵਪਾਰੀ ਭਾਈਚਾਰਾ ਹਾਜਰ ਸੀ |

ਵਪਾਰੀਆਂ ਨੇ ਐਮ.ਪੀ. ਸੰਗਰੂਰ ਨੂੰ  ਕਰਵਾਇਆ ਆਪਣੀਆਂ ਮੁਸ਼ਕਿਲਾਂ ਤੋਂ ਜਾਣੂ
  • Title : ਵਪਾਰੀਆਂ ਨੇ ਐਮ.ਪੀ. ਸੰਗਰੂਰ ਨੂੰ ਕਰਵਾਇਆ ਆਪਣੀਆਂ ਮੁਸ਼ਕਿਲਾਂ ਤੋਂ ਜਾਣੂ
  • Posted by :
  • Date : जून 05, 2023
  • Labels :
  • Blogger Comments
  • Facebook Comments

0 comments:

एक टिप्पणी भेजें

Top