Contact for Advertising

Contact for Advertising

Latest News

बुधवार, 17 मई 2023

ਆਬਾਦਕਾਰਾਂ ਕਿਸਾਨਾਂ ਦੇ ਹੱਕ ਵਿੱਚ ਡੱਟੀਆ ਕਿਸਾਨ ਜਥੇਬੰਦੀਆਂ

 ਆਬਾਦਕਾਰਾਂ ਕਿਸਾਨਾਂ ਦੇ ਹੱਕ ਵਿੱਚ ਡੱਟੀਆ ਕਿਸਾਨ ਜਥੇਬੰਦੀਆਂ :-

  ਕਮਲੇਸ਼ ਗੋਇਲ ਖਨੌਰੀ 

 ਖਨੌਰੀ 16 ਮਈ - ਇੱਥੇ ਨੇੜ੍ਹਲੇ ਪਿੰਡ ਅਰਨੋ  ਵਿੱਚ  ਅਬਾਦਕਾਰਾਂ ਦੀ ਜ਼ਮੀਨ ਵਿੱਚ ਅਬਾਦਕਾਰ ਕਿਸਾਨਾਂ ਤੇ ਕਿਸਾਨ ਯੂਨੀਅਨਾਂ ਦਾ ਭਾਰੀ ਇਕੱਠ ਹੋਇਆ l ਇਸ ਰੈਲੀ ਦਾ ਸੱਦਾ ਭਾਰਤੀ ਕਿਸਾਨ ਯੂਨੀਅਨ ਏਕਤਾ ਅਜ਼ਾਦ ਅਤੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵੱਲੋਂ ਜੋ ਅੱਜ ਆਬਾਦਕਾਰਾਂ ਦੀਆਂ ਜਮੀਨਾਂ ਤੇ ਅੱਜ ਪ੍ਰਸਾਸ਼ਨ  ਨੇ ਕਬਜ਼ਾ ਕਰਨ ਆਉਣਾ ਸੀ ਉਸ ਦੇ ਵਿਰੋਧ ਵਿਚ ਰੈਲੀ ਕੀਤੀ ਗਈ। ਮੀਟਿੰਗ ਵਿੱਚ ਉਪ੍ਰੋਕਤ ਕਿਸਾਨ ਜਥਬੰਦੀਆਂ ਤੋਂ ਇਲਾਵਾ ਕਰਾਂਤੀਕਾਰੀ ਕਿਸਾਨ ਯੂਨੀਅਨ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਕੁੱਲ ਹਿੰਦ ਕਿਸਾਨ ਸਭਾ ਅਤੇ ਅਬਾਦਕਾਰ ਪਟੇਦਾਰ ਸੰਘਰਸ਼ ਸੰਮਤੀ ਹਰਿਆਣਾ ਆਦਿ ਦੇ ਨੁੰਮਾਇਦੇ ਸਾਮਿਲ ਹੋਏ। ਰੈਲੀ ਨੂੰ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੂਬਾ ਆਗੂ ਸਤਵੰਤ ਸਿੰਘ ਵਜੀਦਪੁਰ ਨੇ ਸੰਬੋਧਨ ਕਰਦਿਆਂ ਦੱਸਿਆ ਕਿ  ਪਾਕਿਸਤਾਨ ਤੋਂ ਉੱਜੜ  ਕੇ ਆਏ  ਕਿਸਾਨ ਜਿਹਨਾਂ ਇਸ ਤੋਂ ਕਿਤੇ ਵੱਧ ਜਮੀਨਾਂ ਪਿੱਛੇ ਛੱਡ ਕੇ ਆਏ ਨੇ ਉਹਨਾਂ ਨੇ ਕਈ ਦਹਾਕਿਆਂ ਤੋਂ ਹੱਢਤੋੜਵੀਂ ਮਿਹਨਤ ਕਰਕੇ ਬੰਜਰ ਜ਼ਮੀਨਾਂ ਨੂੰ ਉਪਜਾਊ ਬਣਾਇਆ ਹੈ ਹੁਣ ਜਮੀਨਾਂ ਆਬਾਦ ਹੋ ਗਈਆਂ ਤੇ ਸਰਕਾਰ ਕਬਜ਼ੇ ਕਰ ਰਹੀ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਹਰਦੇਵ ਸਿੰਘ  ਨੇ ਕਿਹਾ ਇਹ ਅਬਾਦਕਾਰ 70 ਸਾਲਾਂ ਤੋਂ ਖੇਤੀ ਕਰ ਰਹੇ ਨੇ ਓਦੋਂ ਸਰਕਾਰਾਂ ਨੂੰ  ਕਿਓਂ ਨੀ ਯਾਦ ਆਇਆ। ਬਹੁਤੇ ਕਿਸਨਾਂ ਇਹਨਾਂ ਜਮੀਨਾਂ ਵਿੱਚ ਘਰ ਬਣਾਏ ਹੋਏ ਹਨ ਹੁਣ ਇਹਨਾਂ ਜਮੀਨਾਂ ਤੇ ਸਰਕਾਰ ਹੱਕ ਜਤਾਕੇ ਪੁਲਿਸ ਦੀ ਮੱਦਦ ਲੈਕੇ ਬੁਲਡੋਜ਼ਰ ਦੀ ਯੂ ਪੀ ਨੀਤੀ ਨਾਲ ਕਬਜ਼ਾ ਕਰ ਰਹੀ ਹੈ ਇਸ ਧੱਕੇ ਨੂੰ ਕਿਸਾਨ ਕਦੇ ਵੀ ਸਹਿਣ ਨਹੀਂ ਕਰਨਗੇ। ਜਿਲਾ ਪ੍ਰਧਾਨ ਰਣਜੀਤ ਸਿੰਘ ਸਵਾਜਪੁਰ ਨੇ ਦੱਸਿਆ ਕਿ ਭਰੋਸੇ ਯੋਗ ਸੂਤਰਾਂ ਤੋਂ ਪਤਾ ਲੱਗਾ ਮਾਨਯੋਗ ਸੁਪਰੀਮ ਕੋਰਟ ਵੱਲੋਂ ਅਬਾਦਕਾਰਾਂ ਕਿਸਾਨ ਨੂੰ ਅੱਜ ਹੀ ਸਟੇ ਦਿਤੀ ਗਈ ਹੈ ਇਸ ਤੋਂ ਇਲਾਵਾ ਕਿਸਾਨ ਆਗੂ ਗੁਰਨਾਮ ਸਿੰਘ ਢੈੰਠਲ , ਵਿਕਰਮਜੀਤ ਸਿੰਘ ਅਰਨੋ, ਸੁਰਿੰਦਰ ਸਿੰਘ ਕਕਰਲਾ, ਸਾਹਿਬ ਸਿੰਘ, ਜਗਜੀਤ ਸਿੰਘ, ਰਘਵੀਰ ਸਿੰਘ ਨਿਹਾਲ, ਯਾਦਵਿੰਦਰ ਸਿੰਘ ਬੁਰੜ, ਰੁਪਿੰਦਰ ਕੌਰ, ਵਰਿਆਮ ਸਿੰਘ, ਸੁਖਦੇਵ ਸਿੰਘ ਹਰਿਆਊ, ਸ਼ਰਨਜੀਤ ਕੌਰ, ਸੁਖਵਿੰਦਰ ਸਿੰਘ, ਹਰਦੇਵ ਸਿੰਘ ਘੱਗਾ ਅਤੇ ਕਈ ਹੋਰ ਬੋਲਾਰਿਆਂ ਨੇ ਸੰਬੋਧਨ ਕੀਤਾ।ਜਿਸ ਵਿੱਚ ਲੋਕਲ ਕਿਸਾਨਾਂ ਵਿੱਚੋ ਜਸਬੀਰ ਸਿੰਘ,ਹਰਨੇਕ ਸਿੰਘ, ਸੁਖਵਿੰਦਰ ਸਿੰਘ, ਸਹਿਜੋਤ ਸਿੰਘ, ਕਮਲ ਸਿੰਘ ਜਸਵਿੰਦਰ ਸਿੰਘ ਕੇਹਰ ਸਿੰਘ, ਜੀਤ ਸਿੰਘ, ਦੱਮਨ ਸਿੰਘ, ਮਹਿੰਦਰ ਸਿੰਘ ਅਤੇ ਵਿਕਰਮਜੀਤ ਸਿੰਘ ਅਤੇ ਕਿਸਾਨ ਯੂਨੀਅਨਾਂ ਦੇ ਨੁਮਾਇੰਦਿਆਂ  ਨੂੰ ਸ਼ਾਮਿਲ ਕੀਤਾ ਗਿਆ ਤੇ ਇਸ ਕਮੇਟੀ ਦੀ ਅਗਵਾਈ ਵਿੱਚ  ਕਿਸਾਨ ਯੂਨੀਅਨਾਂ ਸੰਘਰਸ਼ ਕਰਨਗੀਆਂ ।  ਮਤਾ ਪਾਸ ਕਰਕੇ ਪੰਜਾਬ  ਸਰਕਾਰ ਨੂੰ ਕਿਹਾ ਕਿ ਇਸ ਤਰ੍ਹਾ ਕਬਜ਼ੇ ਕਰਨ ਦੀ ਬਜਾਏ ਅਬਾਦਕਾਰ ਕਿਸਾਨਾਂ ਦੇ ਹੱਕ ਵਿੱਚ ਕਾਨੂੰਨ ਬਣਾਕੇ ਇਹਨਾਂ ਨੂੰ ਮਾਲਕੀ ਦੇ ਹੱਕ ਦਿੱਤੇ ਜਾਣ।

 ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਜਿਲ੍ਹਾ ਪ੍ਰਧਾਨ ਰਣਜੀਤ ਸਿੰਘ ਸਵਾਜਪੁਰ ਨੇ ਸੰਬੋਧਨ ਕਰਦਿਆਂ  ਵਿਆਖਿਆ ਸਾਹਿਤ ਜ਼ਮੀਨੀ ਵਿਵਾਦਾਂ ਬਾਰੇ ਬਾਰੀਕੀ ਨਾਲ ਚਾਨਣਾ ਪਾਉਂਦਿਆਂ ਦੱਸਿਆ ਕੀ ਕਿਵੇਂ ਸਰਕਾਰਾਂ ਹਮੇਸ਼ਾ ਰਸੂਖ਼ਬਾਨਾ ਦੇ ਹੱਕ ਵਿੱਚ ਤੇ ਗਰੀਬ ਕਿਸਾਨੀ ਦੇ ਵਿਰੁੱਧ ਚਲਦੀ ਆਈ ਹੈ। ਬਿਕਰਮਜੀਤ ਸਿੰਘ ਬਲਾਕ ਪ੍ਰਧਾਨ ਨੇ ਦੱਸਿਆ ਕਿ ਅਰਨੋ ਪਿੰਡ ਦੀ 575 ਏਕੜ ਜ਼ਮੀਨ ਵਿੱਚੋ 208 ਏਕੜ ਦੇ ਕਬਜ਼ਾ ਵਰੰਟ ਸਰਕਾਰ ਵੱਲੋੰ ਜਾਰੀ ਕੀਤੇ ਗਏ ਸਨ ਜਿਸ ਤੇ ਕਿਸਾਨਾਂ ਨੇ ਵੱਡਾ ਇਕੱਠ ਕਰਕੇ ਸਰਕਾਰ ਦੀ ਕੋਸਿਸ ਨਕਾਮ ਕਰ ਦਿੱਤੀ।  ਕਮੇਟੀ ਨੇ ਮੀਟਿੰਗ ਰੈਲੀ ਨੂੰ ਹੋਰਨਾਂ ਤੋਂ ਇਲਾਵਾ   ਜਸਵੀਰ ਸਿੰਘ ਅਰਨੋ,ਹਰਨੇਕ ਸਿੰਘ ਪ੍ਰਧਾਨ ਲੋਕਲ ਗੁਰੁਦਵਾਰਾ ਕਮੇਟੀ,  ਸੁਖਵਿੰਦਰ ਸਿੰਘ, ਕੇਹਰ ਸਿੰਘ, ਮਹਿੰਦਰ ਸਿੰਘ,ਕਰਨੈਲ ਸਿੰਘ,ਵੀ ਹਾਜ਼ਰ ਸਨ।

ਆਬਾਦਕਾਰਾਂ ਕਿਸਾਨਾਂ ਦੇ ਹੱਕ ਵਿੱਚ ਡੱਟੀਆ ਕਿਸਾਨ ਜਥੇਬੰਦੀਆਂ
  • Title : ਆਬਾਦਕਾਰਾਂ ਕਿਸਾਨਾਂ ਦੇ ਹੱਕ ਵਿੱਚ ਡੱਟੀਆ ਕਿਸਾਨ ਜਥੇਬੰਦੀਆਂ
  • Posted by :
  • Date : मई 17, 2023
  • Labels :
  • Blogger Comments
  • Facebook Comments

0 comments:

एक टिप्पणी भेजें

Top