ਪਿੰਡ ਅਨਦਾਨਾ ਵਿੱਖੇ ਸਕੂਲ ਵਿੱਚ ਸਕਾਲਰਸ਼ਿਪ ਟੈਸ਼ਟ ਹੋਇਆ
ਕਮਲੇਸ਼ ਗੋਇਲ ਖਨੌਰੀ
ਖਨੌਰੀ 5 ਮਾਰਚ - ਬਿੱਤੇ ਦਿਨੀਂ ਸਵਾਮੀ ਵਿਵੇਕਾਨੰਦ ਐਜ਼ੂਕੇਸ਼ਨਲ ਐਂਡ ਸਪੋਰਟਸ ਸੋਸਾਇਟੀ ਹਰਿਦੁਆਰ ਦੁਆਰਾ ਸਵਾਮੀ ਵਿਵੇਕਾਨੰਦ ਇੰਟਰਨੈਸ਼ਨਲ ਹਾਈ ਸਕੂਲ ਅਨਦਾਨਾ ਵਿਖੇ ਸਕਾਲਰਸ਼ਿਪ ਟੈਸਟ ਲਿਆ ਗਿਆ , ਜਿਸ ਵਿੱਚ ਇਲਾਕੇ ਦੇ ਪਿੰਡਾਂ ਖਨੌਰੀ ਮੰਡੀ, ਖਨੌਰੀ ਖ਼ੁਰਦ, ਬਨਾਰਸੀ, ਬੋਪੁਰ, ਅਨਦਾਨਾ ਅਤੇ ਸ਼ਾਹਪੁਰ ਥੇੜੀ ਦੇ ਲਗਭਗ 77 ਬੱਚਿਆਂ ਨੇ ਪੇਪਰ ਦਿੱਤਾ । ਸਕੂਲ ਦੇ ਚੇਅਰਮੈਨ ਸ੍ਰੀ ਵੇਦ ਪ੍ਰਕਾਸ਼ ਅਤੇ ਪ੍ਰਿੰਸੀਪਲ ਸ੍ਰੀਮਤੀ ਪਿੰਕੀ ਧਾਰੀਵਾਲ ਨੇ ਦਸਿਆ ਕਿ ਅਸੀਂ ਇਸ ਇਲਾਕੇ ਵਿੱਚ ਵਧੀਆ ਪੜ੍ਹਾਈ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਦੇਂ ਹਾਂ ਅਤੇ ਸਮੇਂ ਸਮੇਂ ਤੇ ਐਜ਼ੂਕੇਸ਼ਨ ਪ੍ਰਤਿਯੋਗਿਤਾ ਕਰਵਾਉਂਦੇ ਹਾਂ ਤਾਂ ਜ਼ੋ ਕਿ ਬੱਚਿਆਂ ਦੇ ਭਵਿੱਖ ਦਾ ਖਿਆਲ ਰੱਖਿਆ ਜਾਵੇ l
0 comments:
एक टिप्पणी भेजें