ਪ੍ਰਾਚੀਨ ਸ਼ਿਵ ਮੰਦਰ ਚ ਲਾਏ ਖੂਨਦਾਨ ਕੈਂਪ ਦੌਰਾਨ 71 ਯੂਨਿਟ ਖੂਨ ਕੀਤਾ ਦਾਨ।
ਬਰਨਾਲਾ, 5 ਮਾਰਚ (ਸੁਖਵਿੰਦਰ ਸਿੰਘ ਭੰਡਾਰੀ) ਪਿਛਲੇ 5 ਸਾਲਾਂ ਤੋਂ ਹਰ ਸਾਲ ਦੀ ਤਰ੍ਹਾਂ ਭਗਵਾਨ ਗਣਪਤੀ ਜੀ ਦੇ ਅਸ਼ੀਰਵਾਦ ਸਦਕਾ ਸਿੱਧੀ ਵਿਨਾਇਕ ਸੇਵਾ ਸੋਸਾਇਟੀ ਬਰਨਾਲਾ ਵਲੋਂ ਖ਼ੂਨ ਦਾਨ ਕੈਂਪ ਸ਼੍ਰੀ ਪ੍ਰਾਚੀਨ ਸ਼ਿਵ ਮੰਦਰ ਨਜ਼ਦੀਕ ਰੇਲਵੇ ਸਟੇਸ਼ਨ ਬਰਨਾਲਾ ਵਿਖੇ ਲਗਾਇਆਂ ਗਿਆ । ਇਸ ਮੌਕੇ ਬਤੌਰ ਮੁੱਖ ਮਹਿਮਾਨ ਇਨਕਮ ਟੈਕਸ ਅਧਿਕਾਰੀ ਅਮਰਜੀਤ ਸਿੰਘ ਖੀਪਲ,ਅਤੇ ਨਗਰ ਸੁਧਾਰ ਟਰੱਸਟ ਬਰਨਾਲਾ ਦੇ ਨਿਯੁਕਤ ਚੇਅਰਮੈਨ ਰਾਮ ਤੀਰਥ ਮੰਨਾ ਨੇ ਬਤੌਰ ਗੈਸਟ ਆਫ਼ ਆਨਰ ਪਹੁੰਚ ਕੇ ਕੈਂਪ ਦਾ ਉਦਘਾਟਨ ਕੀਤਾ। ਉਨ੍ਹਾਂ ਖ਼ੂਨਦਾਨੀਆਂ ਅਤੇ ਕੈਂਪ ਦੇ ਪ੍ਰਬੰਧਕਾਂ ਦੀ ਹੌਸਲਾ ਅਫਜ਼ਾਈ ਕਰਦਿਆਂ ਕਿਹਾ ਕਿ ਖ਼ੂਨਦਾਨ ਮਾਨਵਤਾ ਦੀ ਸਭ ਤੋਂ ਵੱਡੀ ਸੇਵਾ ਹੈ। ਖ਼ੂਨਦਾਨੀਆਂ ਦੁਆਰਾ ਦਾਨ ਕੀਤਾ ਗਿਆ ਖ਼ੂਨ ਅਨੇਕਾਂ ਜ਼ਿੰਦਗੀਆਂ ਬਚਾਉਂਦਾ ਹੈ। ਉਨ੍ਹਾਂ ਕਿਹਾ ਕਿ ਖ਼ੂਨ ਦਾਨ ਕਰਨ ਨਾਲ ਮਨੁੱਖ ਤੰਦਰੁਸਤ ਰਹਿੰਦਾ ਹੈ। ਇਸ ਦੌਰਾਨ ਇੰਸਪੈਕਟਰ ਬਲਜੀਤ ਸਿੰਘ ਐਸ ਐਚ ਓ ਸਿਟੀ 1, ਧੀਰਜ ਦੱਧਾਹੂਰ ਅਤੇ ਰਾਮ ਕੁਮਾਰ ਵਿਆਸ ਨੇ ਬੋਲਦਿਆਂ ਸਿੱਧੀ ਵਿਨਾਇਕ ਸੇਵਾ ਸੋਸਾਇਟੀ ਵੱਲੋਂ ਲਗਾਏ ਗਏ ਖੂਨਦਾਨ ਕੈਂਪ ਦੀ ਪ੍ਰਸ਼ੰਸ਼ਾ ਕੀਤੀ। ਇਸ ਮੌਕੇ ਪ੍ਰਬੰਧਕਾਂ ਵੱਲੋਂ ਖ਼ੂਨਦਾਨੀਆਂ ਅਤੇ ਮਹਿਮਾਨਾਂ ਦਾ ਸਨਮਾਨ ਕੀਤਾ ਗਿਆ। ਸਿੱਧੀ ਵਿਨਾਇਕ ਸੇਵਾ ਸੋਸਾਇਟੀ ਬਰਨਾਲਾ ਦੇ ਪ੍ਰਧਾਨ ਰਵੀ ਬਾਂਸਲ ਅਤੇ ਨਰਿੰਦਰ ਕੁਮਾਰ ਸਿੰਗਲਾ ਨੇ ਕਿਹਾ ਕਿ ਸੋਸਾਇਟੀ ਵੱਲੋਂ ਖ਼ੂਨਦਾਨ ਤੋਂ ਇਲਾਵਾ ਹੋਰ ਵੀ ਕਈ ਸਮਾਜ ਭਲਾਈ ਦੇ ਕੰਮ ਕੀਤੇ ਜਾਂਦੇ ਹਨ। ਕੈਂਪ ਦੌਰਾਨ ਖ਼ੂਨਦਾਨੀਆਂ ਦੁਆਰਾ 71 ਯੂਨਿਟ ਖ਼ੂਨ ਦਾਨ ਕੀਤਾ ਗਿਆ। ਇਸ ਮੌਕੇ ਬਲਜੀਤ ਸਿੰਘ ਢਿੱਲੋਂ ਐਸ ਐਚ ਓ ਸਿਟੀ 1, ਸਬ ਇੰਸਪੈਕਟਰ ਗੁਰਮੇਲ ਸਿੰਘ ਐਸ ਐਚ ਓ ਸਿਟੀ 2, ਅਚਾਰੀਆ ਸਿਰੀ ਨਿਵਾਸ , ਵਿਵੇਕ ਸਿੰਧਵਾਨੀ, ਅਰਿਹੰਤ ਕੁਮਾਰ , ਅਨਿਲ ਬਾਂਸਲ ਨਾਣਾ, ਨੀਰਜ ਜਿੰਦਲ ਅਤੇ ਸਿਵਲ ਹਸਪਤਾਲ ਵੱਲੋਂ ਡਾਕਟਰ ਹਰਜਿੰਦਰ ਕੌਰ ਬੀ ਟੀ ਓ, ਮਨਦੀਪ ਕੌਰ ਸਟਾਫ਼ ਨਰਸ, ਸੰਦੀਪ ਸਿੰਘ ਅਤੇ ਮਲਕੀਤ ਸਿੰਘ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਕੈਂਪ ਦੀ ਕਵਰੇਜ ਕਰਨ ਲਈ ਪਹੁੰਚੇ ਪੱਤਰਕਾਰ ਜਨਕ ਰਾਜ ਗੋਇਲ ਨੇ ਵੀ ਖ਼ੂਨ ਦਾਨ ਕੀਤਾ। ਇਸ ਮੌਕੇ ਦਿਨੇਸ਼ ਬਾਂਸਲ, ਸਵਿੰਦਰ ਬਾਂਸਲ, ਭਾਰਤ ਭੂਸ਼ਨ, ਰਾਜੀਵ ਕੁਮਾਰ, ਵਿਜੇ ਗਰਗ, ਉਮੰਗ ਮਿੱਤਲ,ਦਿਸਾਂਂਤ ਸਿੰਗਲਾ, ਰਾਜੀਵ ਕੁਮਾਰ,ਗਗਨ ਜਿੰਦਲ,ਗਗਨ ਗਰਗ, ਵਿੱਕੀ ਮੰਗਲਾ, ਪੰਕਜ ਬਾਂਸਲ,ਰਾਹੁਲ ਚੱਕੀ ਵਾਲੇ, ਭਾਰਤ ਮਿੱਤਲ ਛੋਟੂ,ਵਿਜੇ ਗਰਗ, ਵਿਕਾਸ ਮੰਗਲਾ ਅਤੇ ਸੁਨੀਲ ਸ਼ਾਸਤਰੀ ਆਦਿ ਨੇ ਕੈਂਪ ਦੀ ਸਫਲਤਾ ਲਈ ਤਨਦੇਹੀ ਨਾਲ ਯੋਗਦਾਨ ਪਾਇਆ।
0 comments:
एक टिप्पणी भेजें