ਕਿਸਾਨ ਜਥੇਬੰਦੀਆਂ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਕੀਤਾ ਰੋਸ ਮੁਜਾਹਰਾ :-
ਕਮਲੇਸ਼ ਗੋਇਲ ਖਨੌਰੀ
ਪਾਤੜਾਂ 5 ਮਾਰਚ - ਬੰਦੀ ਸਿੰਘਾਂ ਦੇ ਹੱਕ ਵਿੱਚ ਕ੍ਰਾਂਤੀਕਾਰੀ ਕਿਸਾਨ ਯੂਨੀਅਨ , ਭਾਰਤੀ ਕਿਸਾਨ ਯੂਨੀਅਨ , ਭਾਰਤੀ ਕਿਸਾਨ ਯੂਨੀਅਨ ਅਜ਼ਾਦ ਵੱਲੋਂ ਸਾਂਝੇ ਤੋਰ ਤੇ ਰੋਸ ਪ੍ਰਦਰਸ਼ਨ ਕੀਤਾ ਗਿਆ। ਵੱਡੀ ਗਿਣਤੀ ਵਿੱਚ ਲੋਕਾਂ ਨੇ ਰੋਸ ਮੁਜ਼ਾਹਰੇ ਵਿੱਚ ਸ਼ਿਰਕਤ ਕੀਤੀ।
ਕਿਸਾਨ ਆਗੂਆਂ ਪ੍ਰਧਾਨ ਹਰਭਜਨ ਸਿੰਘ ਧੂਹੜ, ਬੀਬੀ ਚਰਨਜੀਤ ਕੌਰ ਕੰਗ, ਬਿਕਰਮ ਸਿੰਘ ਅਰਨੋ, ਮਨਜੀਤ ਸਿੰਘ ਨਿਆਲ ਨੇ ਸਾਂਝੇ ਤੋਰ ਤੇ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਬੰਦੀ ਸਿੰਘਾਂ ਨੂੰ ਨਾਜਾਇਜ਼ ਹੀ ਜੇਲਾਂ ਵਿੱਚ ਬੰਦ ਕੀਤਾ ਹੋਇਆ ਹੈ। ਜੋਕਿ ਮਨੁੱਖੀ ਅਧਿਕਾਰਾਂ ਦੀ ਘੋਰ ਉਲ਼ੰਘਣਾ ਹੈ। ਜਿਹੜੇ ਕੈਦੀ ਕਾਨੂੰਨ ਵੱਲੋਂ ਦਿੱਤੀਆਂ ਸਜ਼ਾਵਾਂ ਹੀ ਪੂਰੀਆਂ ਕਰ ਚੁੱਕੇ ਹਨ। ਉਹਨਾਂ ਨੂੰ ਬੰਦ ਕਰਕੇ ਕਿਵੇਂ ਰੱਖਿਆ ਜਾ ਸਕਦਾ ਹੈ। ਕਿਸਾਨ ਆਗੂਆਂ ਨੇ ਪੰਜਾਬ ਦੇ ਵਿਧਾਨ ਸਭਾ ਦੇ ਮੈਂਬਰਾਂ ਨੂੰ ਬੰਦੀ ਸਿੰਘਾਂ ਦੇ ਹੱਕ ਵਿੱਚ ਅਵਾਜ਼ ਉਠਾਉਣ ਲਈ ਕਿਹਾ। ਇਸ ਸੰਬੰਧੀ ਕਿਸਾਨ ਆਗੂ ਐਮ ਐਲ ਏ ਕੁਲਵੰਤ ਸਿੰਘ ਨੂੰ ਮੰਗ ਪੱਤਰ ਦੇਣ ਦਫ਼ਤਰ ਪਹੁੰਚੇ ਤਾਂ ਉਹ ਮੋਕੇ ਤੇ ਖੁਦ ਮੰਗ ਪੱਤਰ ਲੈਣ ਨਹੀਂ ਆਏ। ਜਿਸ ਤੇ ਕਿਸਾਨ ਆਗੂਆਂ ਨੇ ਰੋਸ ਜਾਹਿਰ ਕਰਦੇ ਹੋਏ ਕਿਹਾ ਕਿ ਇਸ ਬਾਬਤ ਵਿਧਾਇਕ ਨੂੰ ਅਗਾਊ ਸੂਚਿਤ ਕੀਤਾ ਸੀ । ਪਰ ਵਿਧਾਇਕ ਵੱਲੋਂ ਅਜਿਹਾ ਕੀਤਾ ਜਾਣਾ ਠੀਕ ਨਹੀਂ ਹੈ। ਜਿਸ ਤੇ ਵਿਧਾਇਕ ਵੱਲੋਂ ਬਲਾਕ ਪ੍ਰਧਾਨ ਮਹਿੰਗਾ ਸਿੰਘ ਬਰਾੜ ਨੇ ਮੰਗ ਪੱਤਰ ਪ੍ਰਾਪਤ ਕੀਤਾ। ਕਿਸਾਨ ਆਗੂਆਂ ਨੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਅਜਿਹੀ ਬੇਇਨਸਾਫੀ ਵਿਰੁੱਧ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ l ਵਿਧਾਨ ਸਭਾ ਦੇ ਮੈਂਬਰਾਂ ਵੱਲੋਂ ਵਿਧਾਨ ਸਭਾ ਦੇ ਵਿਚ ਬੰਦੀ ਸਿੰਘਾਂ ਦੇ ਦਾ ਮੁੱਦਾ ਰੱਖਣਾ ਚਾਹੀਦਾ ਹੈ। ਇਸ ਮੋਕੇ ਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਬਲਾਕ ਪ੍ਰਧਾਨ ਹਰਭਜਨ ਸਿੰਘ ਧੂਹੜ , ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਬਲਾਕ ਪ੍ਰਧਾਨ ਵਿਕਰਮ ਸਿੰਘ ਅਰਨੋ, ਭਾਰਤੀ ਕਿਸਾਨ ਯੂਨੀਅਨ ਆਜ਼ਾਦ ਦੇ ਪ੍ਰਧਾਨ ਮਨਜੀਤ ਸਿੰਘ ਨਿਆਲ, ਬੀਬੀ ਚਰਨਜੀਤ ਕੌਰ ਕੰਗ, ਰਘਬੀਰ ਸਿੰਘ ਨਿਆਲ , ਸੁਖਦੇਵ ਸਿੰਘ ਹਰਿਆਊ , ਸਾਹਿਬ ਸਿੰਘ ਦੁਤਾਲ , ਕੁਲਵੰਤ ਸਿੰਘ ਸੇਰਗੜ , ਯਾਦਵਿੰਦਰ ਬੂਰੜ ,ਮਨਦੀਪ ਭੂਤਗੜ ,ਕੁਲਦੀਪ ਸਿੰਘ ਦੁਤਾਲ, ਸਰਪੰਚ ਬੁੱਢਾ ਸਿੰਘ, ਜਰਨੈਲ ਸਿੰਘ ਦੁਗਾਲ , ਲਾਭ ਸਿੰਘ ਦੁਗਾਲ,ਜੁਗਿੰਦਰ ਸਿੰਘ ਪੈਂਦ, ਜਾਨਪਾਲ ਸਿੰਘ ਕਾਂਗਥਲਾ, ਗੁਰਦੇਵ ਸਿੰਘ , ਜਲੰਧਰ ਸਿੰਘ, ਸੁਬੇਗ ਸਿੰਘ, ਮਨਜੀਤ ਸਿੰਘ ਤੇਈਪੁਰ , ਬੇਅੰਤ ਸਿੰਘ ਨਾਈਵਾਲਾ, ਵਰਿਆਮ ਸਿੰਘ ਸਾਗਰਾ ,ਗੁਰਜੰਟ ਸਿੰਘ ਧੂਹੜ, ਅਮਰੀਕ ਸਿੰਘ ਦਿਓਗੜ, ਫ਼ਤਿਹ ਸਿੰਘ ਜੋਗੇਵਾਲਾ , ਸਤਨਾਮ ਸਿੰਘ ਪਲਾਸੋਰ , ਜੋਰਾ ਸਿੰਘ ਭੂਤਗੜ, ਬਲਵਿੰਦਰ ਸਿੰਘ ਹਰਿਆਊ ਕਲਾਂ , ਨਿਸ਼ਾਨ ਸਿੰਘ ਹਰਿਆਊ ਖੁਰਦ, ਮੇਜਰ ਸਿੰਘ ਗੁਲਾੜ, ਸੁਖਵਿੰਦਰ ਸਿੰਘ ਠਰੂਆ, ਨਿਰਭੈ ਸਿੰਘ ਭੋਲਾ ,ਲਖਵਿੰਦਰ ਸਿੰਘ ਪਲਾਸੋਰ, ਹਰਮੇਲ ਸਿੰਘ ਦਿੱਉਗੜ , ਰਾਜਾ ਸਿੰਘ ਸੇਰਗੜ, ਜਰਨੈਲ ਸਿੰਘ ਬਕਰਾਹਾ , ਹਰਦੇਵ ਸਿੰਘ , ਪਰਵਿੰਦਰ ਸਿੰਘ, ਗੁਰਜੀਤ ਸਿੰਘ ਕੰਗ,ਹਰਵੀਰ ਸਿੰਘ ਬਕਰਾਹਾ,ਰਣਜੀਤ ਸਿੰਘ, ਬਚਿੱਤਰ ਸਿੰਘ ਸਿਉਨਾ, ਰਣਜੀਤ ਸਿੰਘ ਖਾਸਪੁਰ,ਹਰਜੀਤ ਸਿੰਘ ਝੀਲ,ਅਜਮੇਰ ਸਿੰਘ ਚਿੱਚੜਵਾਲਾ, ਸੁਖਵੰਤ ਸਿੰਘ ਸਾਗਰਾ, ਵਿੱਕੀ ਬਣਵਾਲਾ , ਮਹਿਦ ਸਿੰਘ ਨਿਆਲ, ਲਾਭ ਸਿੰਘ ਨਿਆਲ ਅਤੇ ਹੋਰ ਵੀ ਕਿਸਾਨ ਆਗੂ ਹਾਜ਼ਰ ਸਨ।
0 comments:
एक टिप्पणी भेजें