ਸਰਕਾਰੀ ਸਕੂਲ ਰਾਏਸਰ ਪੰਜਾਬ ਵਿਖੇ ਮਨਾਇਆ ਵਿਗਿਆਨ ਦਿਵਸ
ਬਰਨਾਲਾ, 02 ਮਾਰਚ (ਸੁਖਵਿੰਦਰ ਸਿੰਘ ਭੰਡਾਰੀ): ਲੋਕ ਕਵੀ ਸੰਤ ਰਾਮ ਉਦਾਸੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਏਸਰ ਪੰਜਾਬ ਵਿਖੇ ਕੌਮੀ ਵਿਗਿਆਨ ਦਿਵਸ 2023 ਮਨਾਇਆ ਗਿਆ।ਸਕੂਲ ਦੇ ਸਮੂਹ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸਵੇਰ ਦੀ ਸਭਾ ਵਿੱਚ ਡਾਕਟਰ ਸੀ.ਵੀ. ਰਮਨ ਜੀ ਦੇ ਜੀਵਨ ਬਾਰੇ,ਵਿਗਿਆਨਿਕ ਦ੍ਰਿਸ਼ਟੀਕੋਣ ,ਵਿਗਿਆਨ ਦੀਆ ਕਾਢਾ ਵਿਗਿਆਨ ਵਿਸ਼ਾ, ਵਿਗਿਆਨ ਦੇ ਪ੍ਰਚਾਰ ਅਤੇ ਪਰਸਾਰ ਬਾਰੇ ਦੱਸਿਆ ਗਿਆ । ਇਸਦੀ ਜਾਣਕਾਰੀ ਦਿੰਦਿਆ ਪੋਗਰਾਮ ਸੰਚਾਲਕ ਬਰਜਿੰਦਰ ਪਾਲ ਸਿੰਘ ਪ੍ਰਿੰਸੀਪਲ ਅਤੇ ਹਰਬੰਸ ਸਿੰਘ ਸਾਇੰਸ ਮਾਸਟਰ ਨੇ ਦੱਸਿਆ ਕਿ ਨੌਵੀ ਜਮਾਤ ਦੇ ਵਿਗਿਆਨ ਕੁਇਜ ਮੁਕਾਬਲਿਆ ਦੋਰਾਨ ਮਨਪ੍ਰੀਤ ਕੌਰ ਖੁਸੀ ਕੌਰ ਦੀ ਟੀਮ ਨੇ ਪਹਿਲਾ,ਇੰਦਰਜੀਤ ਸਿੰਘ ਹਰਮਨਦੀਪ ਸਿੰਘ ਦੀ ਟੀਮ ਨੇ ਦੂਸਰਾ ਅਤੇ ਰਮਨਦੀਪ ਸਿੰਘ ਬਲਵਿੰਦਰ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।ਦਸਵੀ ਜਮਾਤ ਦੇ ਵਿਗਿਆਨ ਕੁਇਜ ਮੁਕਾਬਲਿਆ ਦੋਰਾਨ ਪ੍ਰੇਮ ਸਿੰਘ ਗੁਰਪ੍ਰੀਤ ਸਿੰਘ ਦੀ ਟੀਮ ਨੇ ਪਹਿਲਾ, ਹੁਸਨਪ੍ਰੀਤ ਕੌਰ ਪੂਜਾ ਰਾਣੀ ਦੀ ਟੀਮ ਨੇ ਦੂਸਰਾ ਅਤੇ ਅਮਨਦੀਪ ਕੌਰ ਅਰਸ਼ਦੀਪ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।ਕੁਇਜ ਮੁਕਾਬਲਿਆ ਦੀ ਸਕੋਰਿੰਗ ਦਸਵੀ ਜਮਾਤ ਦੀ ਵਿਦਿਆਰਥਣ ਪ੍ਰਭਜੋਤ ਕੌਰ ਵੱਲੋ ਕੀਤੀ ਗਈ।ਗਿਆਰਵੀ ਜਮਾਤ ਦੇ ਵਿਗਿਆਨ ਲੇਖ ਮੁਕਾਬਲਿਆ ਦੋਰਾਨ ਰਾਜਪਾਲ ਸਿੰਘ ਨੇ ਪਹਿਲਾ, ਰਾਜਵੀਰ ਕੌਰ ਨੇ ਦੂਸਰਾ ਅਤੇ ਅਕਵੀਰ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।ਇਸ ਤਰ੍ਹਾਂ ਇਹ ਦਿਵਸ ਲੈਕਚਰ,ਕੁਇਜ ਅਤੇ ਲੇਖ ਮੁਕਾਬਲਿਆ ਦਾ ਆਯੋਜਨ ਕਰਦਾ ਸਕੂਲੀ ਵਿਦਿਆਰਥੀਆਂ ਨੂੰ ਵਿਗਿਆਨ ਨਾਲ ਜੋੜ੍ਦਾ ਸਫ਼ਲਤਾ ਪੂਰਵਕ ਸਮਾਪਤ ਹੋਇਆ।
0 comments:
एक टिप्पणी भेजें