Home > Untagged ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਦੀ ਬਲਾਕ ਪੱਧਰੀ ਚੋਣ ਹੋਈ। ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਦੀ ਬਲਾਕ ਪੱਧਰੀ ਚੋਣ ਹੋਈ। ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਦੀ ਬਲਾਕ ਪੱਧਰੀ ਚੋਣ ਹੋਈ। ਬਰਨਾਲਾ 20 ਫਰਵਰੀ (ਸੁਖਵਿੰਦਰ ਸਿੰਘ ਭੰਡਾਰੀ) ਮੈਡੀਕਲ ਪੈ੍ਕਟੀਸਨਰਜ਼ ਐਸੋਸੀਏਸ਼ਨ ਪੰਜਾਬ ਦੇ ਬਲਾਕ ਧਨੌਲਾ ਦੀ ਬਲਾਕ ਪ੍ਧਾਨ ਦੀ ਅਗਵਾਈ ਹੇਠ ਚੋਣ ਸਮਾਗਮ ਕਰਵਾਇਆ ਗਿਆ ਇਸ ਮੌਕੇ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਚੇਅਰਮੈਨ ਲਾਭ ਸਿੰਘ ਮੰਡੇਰ,ਬਲਾਕ ਪ੍ਧਾਨ ਰਣਜੀਤ ਸਿੰਘ ਕਾਹਨੇਕੇ ਨੇ ਸਮੂਹ ਸਾਥੀਆਂ ਦਾ ਧੰਨਵਾਦ ਕਰਦਿਆਂ ਪਿਛਲੇ ਸਮੇਂ ਦੀਆਂ ਸਰਗਰਮੀਆਂ ਬਾਰੇ ਜਾਣਕਾਰੀ ਦਿੱਤੀ। ਸਾਲਾਨਾ ਰਿਪੋਰਟ ਸਕੱਤਰ ਗੁਰਪ੍ਰੀਤ ਸਿੰਘ ਅਸਪਾਲ ਕਲਾ ਵਲੋਂ ਪੇਸ਼ ਕੀਤੀ ਗਈ। ਵਿੱਤੀ ਰਿਪੋਰਟ ਬੇਅੰਤ ਸਿੰਘ ਉੱਪਲੀ ਵੱਲੋਂ ਪੇਸ਼ ਕੀਤੀ ਗਈ ਜੋ ਸਰਬਸੰਮਤੀ ਨਾਲ ਪਾਸ ਕੀਤੀ ਗਈ। ਇਸ ਮੀਟਿੰਗ ਵਿੱਚ ਸਾਰਿਆਂ ਨੇ ਆਪੋ ਆਪਣੇ ਵਿਚਾਰ ਰੱਖੇ ਗਏ। ਇਸ ਮੀਟਿੰਗ ਵਿੱਚ ਬਲਾਕ ਪੱਧਰ ਦੀ ਚੋਣ ਕੀਤੀ ਗਈ। ਇਸ ਮੀਟਿੰਗ ਵਿੱਚ ਸਾਰੇ ਅਹੁਦੇ ਭੰਗ ਕੀਤੇ ਗਏ। ਮੈਡੀਕਲ ਪੈ੍ਕਟੀਸਨਰਜ਼ ਐਸੋਸੀਏਸ਼ਨ ਪੰਜਾਬ ਦੇ ਬਲਾਕ ਧਨੌਲਾ ਦੀ ਮੀਟਿੰਗ ਜ਼ਿਲ੍ਹਾ ਐਕਟਿੰਗ ਪ੍ਧਾਨ ਡਾ ਲਾਭ ਸਿੰਘ ਮੰਡੇਰ ਦੀ ਪ੍ਰਧਾਨਗੀ ਹੇਠ ਪੱਕਾ ਬਾਗ ਧਨੌਲਾ ਵਿਖੇ ਹੋਈ ਜਿਸ ਦੌਰਾਨ ਬਲਾਕ ਦੀ ਦੋ ਸਾਲਾ ਕਮੇਟੀ ਦੀ ਚੋਣ ਕੀਤੀ ਗਈ। ਚੋਣ ਚ ਸਰਬਸੰਮਤੀ ਨਾਲ ਡਾ ਰਣਜੀਤ ਸਿੰਘ ਕਾਹਨੇਕੇ ਪ੍ਧਾਨ, ਡਾ ਚਰਨਜੀਤ ਸਿੰਘ ਪੰਧੇਰ ਖ਼ਜ਼ਾਨਚੀ, ਚੇਅਰਮੈਨ ਡਾ ਲਾਭ ਸਿੰਘ ਮੰਡੇਰ, ਸਕੱਤਰ ਡਾ ਗੁਰਪ੍ਰੀਤ ਸਿੰਘ ਧਨੌਲਾ, ਮੀਤ ਪ੍ਰਧਾਨ ਡਾ ਲਖਵਿੰਦਰ ਸਿੰਘ ਪੱਖੋਂ ਕਲਾਂ, ਪੈ੍ਸ ਸਕੱਤਰ ਡਾ ਰਮੇਸ ਕੁਮਾਰ ਧਨੌਲਾ,ਡਾ ਸੋਨੀ ਸਿੰਘ ਪੰਧੇਰ ਸਲਾਹਕਾਰ, ਸਹਿ ਸਕੱਤਰ ਡਾ ਗੁਰਮੇਲ ਸਿੰਘ ਅਸਪਾਲ ਕਲਾ, ਸਹਿ ਖ਼ਜ਼ਾਨਚੀ ਡਾ ਬੇਅੰਤ ਸਿੰਘ ਉੱਪਲੀ ਨੂੰ ਚੁਣਿਆ ਗਿਆ। ਬਲਾਕ ਦੇ 20 ਪਿੰਡਾਂ ਦੇ ਇਕੱਠ ਚੋ ਐਗਜੈਕਟਿਵ ਕਮੇਟੀ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ। ਇਸ ਸਮੇਂ ਮੈਡੀਕਲ ਪ੍ਰੈਕਟੀਸ਼ਨਰਜ਼ ਨੂੰ ਆ ਰਹੀਆਂ ਮੁਸ਼ਕਿਲਾਂ ਸਬੰਧੀ ਡਾ ਬੇਅੰਤ ਸਿੰਘ ਉੱਪਲੀ ਜ਼ਿਲ੍ਹਾ ਖ਼ਜ਼ਾਨਚੀ ਨੇ ਵਿਚਾਰ ਚਰਚਾ ਕੀਤੀ। Title : ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਦੀ ਬਲਾਕ ਪੱਧਰੀ ਚੋਣ ਹੋਈ। Posted by : BBC INDIA Date : फ़रवरी 20, 2023 Labels :
0 comments:
एक टिप्पणी भेजें