*ਮਾਂ ਬੋਲੀ*
ਵੰਨ ਸੁਵੰਨੀ ਰੰਗ ਬਿਰੰਗੀ
ਮੇਰੀ ਪਿਆਰੀ ਮਾਂ ਬੋਲੀ
ਬਿਨ ਸਿਖਾਇਆਂ ਹਰ ਕੋਈ ਸਿੱਖਜੇ
ਅਜਿਹੀ ਸਾਡੀ ਮਾਂ ਬੋਲੀ
ਜੇਕਰ ਕਰਾਂ ਗੱਲ ਮੈਂ
ਪੰਜਾਬੀ ਸਾਡੀ ਮਾਂ ਬੋਲੀ ਦੀ
ਸੁਣ ਕੇ ਇਸ ਨੂੰ ਸਭ ਦੇ ਮੂੰਹੋਂ
ਰੂਹ ਮੇਰੀ ਖਿੜ ਜਾਂਦੀ ਜੀ
ਵੱਡੇ ਵੱਡੇ ਸੂਫ਼ੀ ਸ਼ਾਇਰ
ਆਪਣੇ ਜਜ਼ਬਾਤਾਂ ਨੂੰ ਦੇ ਗਏ ਆਕਾਰ ਜੀ
ਇਸ ਦੁਨੀਆਂ ਤੇ ਨਾਮ ਕਮਾ ਗਏ
ਮਾਂ ਬੋਲੀ ਦੇ ਨਾਲ ਜੀ
ਨਵੀਂ ਪਨੀਰੀ ਨਹੀਂ ਜਾਣਦੀ
69--79--89 ਨੂੰ
ਸਭ ਕੁੱਝ ਸਿੱਖਣਾ ਬਹੁਤ ਜਰੂਰੀ
ਦੱਸੋ ਨਵੀਂ ਪਨੀਰੀ ਨੂੰ
ਰਮਨ ਦੀ ਇੱਕ ਨਿੱਕੀ ਜਿਹੀ ਪੁਕਾਰ
ਚਾਹੇ ਪਹੁੰਚੇ ਚੰਨ ਤੱਕ ਵੀ
ਚਾਹੇ ਮਾਰੋ ਦੂਰ ਦੂਰ ਤੱਕ ਮੱਲਾਂ ਜੀ
ਆਪਣੀਆਂ ਜੜਾਂ ਨੂੰ ਕਦੇ ਨਾ ਭੁੱਲੋ
ਸਿਖਾਉਣ ਸਿਆਣੇ ਇਹੋ ਗੱਲਾਂ ਜੀ।
ਵੰਨ ਸੁਵੰਨੀ ਰੰਗ ਬਿਰੰਗੀ
ਮੇਰੀ ਪਿਆਰੀ ਮਾਂ ਬੋਲੀ ਬਿਨ ਸਿਖਾਇਆ ਹਰ ਕੋਈ ਸਿੱਖਜੇ
ਅਜਿਹੀ ਸਾਡੀ ਮਾਂ ਬੋਲੀ।
ਰਮਨਦੀਪ ਭੁਟਾਨੀ
(ਪੀ ਐਚ ਡੀ ਰਿਸਰਚ ਸਕਾਲਰ)
ਪੀ ਏ ਯੂ ਲੁਧਿਆਣਾ।
9478355355
0 comments:
एक टिप्पणी भेजें