ਸਰਬੱਤ ਦਾ ਭਲਾ ਟਰੱਸਟ ਵੱਲੋਂ ਲੋੜਵੰਦ ਵਿਧਵਾਵਾਂ ਅਤੇ ਅਪਾਹਜਾਂ ਨੂੰ ਮਹੀਨਾਵਾਰ ਪੈਨਸ਼ਨ ਚੈੱਕ ਵੰਡੇ - ਇੰਜ ਸਿੱਧੂ
ਬਰਨਾਲਾ 16 ਫਰਵਰੀ (ਸੁਖਵਿੰਦਰ ਸਿੰਘ ਭੰਡਾਰੀ) ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਪਟਿਆਲਾ ਦੇ ਜਿਲ੍ਹਾ ਬਰਨਾਲਾ ਦੇ ਪ੍ਰਧਾਨ ਇੰਜ ਗੁਰਜਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਸਥਾਨਕ ਗੁਰੂ ਘਰ ਬਾਬਾ ਗਾਂਧਾ ਸਿੰਘ ਵਿੱਖੇ 200 ਦੇ ਕਰੀਬ ਲੋੜਵੰਦ ਵਿਧਵਾਵਾਂ ਅਤੇ ਅਪਾਹਜਾਂ ਨੂੰ ਮਹੀਨਾਵਾਰ ਪੈਨਸ਼ਨ ਚੈੱਕ ਵੰਡੇ। 20 ਦੇ ਕਰੀਬ ਲੋੜਵੰਦਾਂ ਨੂੰ ਬਿਮਾਰੀ ਦੀ ਹਾਲਤ ਕਰਕੇ ਸਹਾਇਤਾ ਚੈੱਕ ਵੀ ਵੰਡੇ। ਸਿੱਧੂ ਨੇ ਦੱਸਿਆ ਕਿ ਤੁਰਕੀ ਵਿੱਚ ਵੀ ਟਰੱਸਟ ਵੱਲੋ ਰਾਹਤ ਕਾਰਜ ਲਈ ਟੀਮ ਭੇਜੀ ਗਈ ਹੈ। 50 ਲੋੜਵੰਦਾਂ ਦੀਆਂ ਨਵੀਆਂ ਅਰਜੀਆਂ ਭਰੀਆ ਗਈਆ ਹਨ ਤੇ ਬਹੁਤ ਜਲਦੀ ਸਾਡੇ ਵਲੰਟੀਅਰਜ ਦੀ ਟੀਮ ਪਿੰਡ ਪਿੰਡ ਜਾ ਕੇ ਲੋੜਵੰਦਾਂ ਦੀਆ ਸੂਚੀਆਂ ਬਣਾ ਕੇ ਮੱਦਦ ਮੁੱਹਈਆ ਕਰਵਾਈ ਜਾਵੇਗੀ। ਬਹੁਤ ਜਲਦੀ ਅੱਖਾਂ ਦਾ ਮੁਫ਼ਤ ਕੈਪ ਵੀ ਲਗਾਇਆ ਜਾਵੇਗਾ ਅਤੇ ਲੋੜਵੰਦਾਂ ਨੂੰ ਐਨਕਾਂ ਵੀ ਦਿੱਤੀਆਂ ਜਾਣਗੀਆਂ। ਇਸ ਮੌਕੇ ਸਿੱਧੂ ਤੋ ਇਲਾਵਾ ਸੰਸਥਾ ਦੇ ਮੈਂਬਰ ਬਲਵਿੰਦਰ ਸਿੰਘ ਢੀਂਡਸਾ, ਗੁਰਮੀਤ ਸਿੰਘ ਧੌਲਾ, ਸੁਖਬੀਰ ਸਿੰਘ ਗਿੱਲ, ਸਰਬਜੀਤ ਸਿੰਘ, ਕੁਲਵਿੰਦਰ ਸਿੰਘ ਕਾਲਾ, ਗੁਰਜੰਟ ਸਿੰਘ ਸੋਨਾ, ਗੁਰਦੇਵ ਸਿੰਘ ਮੱਕੜ, ਬਲਵੀਰ ਸਿੰਘ ਧੌਲਾ, ਹੌਲਦਾਰ ਬਸੰਤ ਸਿੰਘ, ਕੁਲਦੀਪ ਸਿੰਘ ਆਦਿ ਮੈਬਰ ਹਾਜ਼ਰ ਸਨ।
ਫੋਟੋ - ਸਰਬੱਤ ਦਾ ਭਲਾ ਟਰੱਸਟ ਬ੍ਰਾਂਚ ਬਰਨਾਲਾ ਦੇ ਪ੍ਰਧਾਨ ਇੰਜ, ਗੁਰਜਿੰਦਰ ਸਿੰਘ ਸਿੱਧੂ ਅਤੇ ਸੰਸਥਾ ਦੇ ਹੋਰ ਮੈਂਬਰ ਲੋੜਵੰਦਾਂ ਨੂੰ ਚੈੱਕ ਵਿਤਰਣ ਕਰਦੇ ਹੋਏ।
0 comments:
एक टिप्पणी भेजें