*ਪੈਰਾਸ਼ੂਟਰ ਸ਼ਹੀਦ ਹਰਦੀਪ ਸਿੰਘ ਦੇ ਪਰਿਵਾਰ ਵਲੋਂ ਸਰਕਾਰੀ ਐਲੀਮੈਂਟਰੀ ਸਕੂਲ ਤਲਵੰਡੀ ਮਲਿਕ ਵਿਖੇ ਵਿ
ਦਿਆਰਥੀਆਂ ਨੂੰ ਵਰਦੀਆਂ ਵੰਡੀਆਂ।*
ਕਮਲੇਸ਼ ਗੋਇਲ ਖਨੌਰੀ
ਖਨੌਰੀ 11 ਨਵੰਬਰ - ਪੈਰਾਸ਼ੂਟਰ ਸ਼ਹੀਦ ਹਰਦੀਪ ਸਿੰਘ ਸਿਆਣ ਜੀ ਦੀ ਯਾਦ ਵਿੱਚ ਸ਼ਹੀਦ ਦੇ ਪਰਿਵਾਰ ਵਲੋਂ ਹਰ ਸਾਲ ਸਰਕਾਰੀ ਐਲੀਮੈਂਟਰੀ ਸਕੂਲ ਤਲਵੰਡੀ ਮਲਿਕ ਦੇ ਵਿਦਿਆਰਥੀਆਂ ਨੂੰ ਵਰਦੀਆਂ ਦਾਨ ਵਜੋਂ ਦਿੱਤੀਆਂ ਜਾਂਦੀਆਂ ਹਨ । ਇਸ ਸਾਲ ਵੀ ਪਰਿਵਾਰ ਵਲੋਂ ਪਹਿਲ ਕਰਦਿਆਂ ਸ਼ਹੀਦ ਹਰਦੀਪ ਸਿੰਘ ਦੀ ਬਰਸੀ ਦੇ ਮੌਕੇ ਸਰਕਾਰੀ ਐਲੀਮੈਂਟਰੀ ਸਕੂਲ ਤਲਵੰਡੀ ਮਲਿਕ ਦੇ ਪ੍ਰੀ-ਪ੍ਰਾਇਮਰੀ ਦੇ ਵਿਦਿਆਰਥੀਆਂ ਨੂੰ ਵਰਦੀਆਂ ਵੰਡੀਆਂ ਗਈਆਂ। ਇਸ ਮੌਕੇ ਸਮੂਹ ਪਰਿਵਾਰ ਵੱਲੋਂ ਵਰਦੀਆਂ ਵੰਡਣ ਤੋਂ ਇਲਾਵਾ ਸਮੂਹ ਪਰਿਵਾਰ ਵਲੋਂ ਸਕੂਲ ਦੇ ਮੇਨ ਗੇਟ ਦੀ ਉਸਾਰੀ ਅਤੇ ਸੁੰਦਰੀਕਰਨ ਦੀ ਸੇਵਾ ਵੀ ਆਪਣੇ ਹਿੱਸੇ ਲਈ। ਜਿਸ ਤੇ ਸਮੂਹ ਸਕੂਲ ਸਟਾਫ ਅਤੇ ਸਮੂਹ ਐਸ.ਐਮ.ਸੀ ਕਮੇਟੀ ਵਲੋਂ ਧੰਨਵਾਦ ਕੀਤਾ ਗਿਆ।ਇਸ ਮੌਕੇ ਸ਼ਹੀਦ ਹਰਦੀਪ ਸਿੰਘ ਜੀ ਦੇ ਪਿਤਾ ਭੁਪਿੰਦਰ ਸਿੰਘ , ਮਾਤਾ ਅਕਵਿੰਦਰ ਕੌਰ , ਰਮਨਦੀਪ ਕੌਰ , ਸਨਦੀਪ ਸਿੰਘ , ਮੁਖਵਿੰਦਰ ਸਿੰਘ, ਗੁਰਨਾਮ ਸਿੰਘ, ਰਣਜੀਤ ਕੌਰ, ਗੁਰਵਿੰਦਰ ਕੌਰ, ਰਜਵੰਤ ਕੌਰ , ਸਕੂਲ ਇੰਚਾਰਜ ਪਰਮਜੀਤ ਸਿੰਘ , ਅਧਿਆਪਕ ਕਰਮਿੰਦਰ ਸਿੰਘ , ਮੈਡਮ ਬਲਵਿੰਦਰ ਕੌਰ , ਮੈਡਮ ਅਕਵੀਨ ਕੌਰ ਅਤੇ ਸਮੂਹ ਐਸ.ਐਮ.ਸੀ ਕਮੇਟੀ ਆਦਿ ਹਾਜ਼ਰ ਸਨ।*
0 comments:
एक टिप्पणी भेजें