ਸੋਨੇ ਚਾਂਦੀ ਦਾ ਭਰਿਆ ਬੈਗ ਮਾਲਿਕ ਨੂੰ ਵਾਪਿਸ ਕਰਕੇ ਜਿਤਿਆ ਦਿਲ
ਕਮਲੇਸ਼ ਗੋਇਲ ਖਨੌਰੀ
ਖਨੌਰੀ 12 ਨਵੰਬਰ - ਅੱਜ ਕੱਲ ਸਾਰੇ ਪਾਸੇ ਲੁੱਟ ਘਸੁੱਟ ਬੇਈਮਾਨੀਆਂ ਦਾ ਦੌਰ ਚੱਲ ਰਿਹਾ ਹੈ , ਉਥੇ ਕਿਤੇ ਕਿਤੇ ਇਮਾਨਦਾਰੀ ਵੀ ਦੇਖਣ ਨੂੰ ਮਿਲ ਜਾਂਦੀ ਹੈ l ਖਨੌਰੀ ਦੇ ਨੇੜਲੇ ਪਿੰਡ ਬੋਪੁਰ ਦਾ ਵਸਨੀਕ ਸੋਨੂੰ ਜੋ ਕਿ ਚੰਡੀਗੜ੍ਹ ਪੰਜਾਬ ਰੋਡਵੇਜ਼ ਵਿੱਚ ਕੰਡਕਟਰੀ ਕਰਦਾ ਹੈ l ਉਹ ਰੋਜ਼ਾਨਾ ਚੰਡੀਗੜ੍ਹ ਤੋਂ ਹਰਦੁਆਰ ਦਾ ਰੂਟ ਅਟੈੱਡ ਕਰਦਾ ਹੈ l ਜਦੋਂ ਉਹ ਹਰਦੁਆਰ ਤੋਂ ਵਾਪਿਸ ਆਇਆ ਤਾਂ ਬਸ ਵਿੱਚ ਦੇਖਿਆ ਕੋਈ ਸਵਾਰੀ ਨਹੀਂ ਸੀ l ਸਿਰਫ਼ ਇੱਕ ਬੈਗ ਪਿਆ ਸੀ l ਜਦ ਬੈਗ ਖੋਲਿਆ ਤਾਂਂ ਉਸ ਨੇ ਦੇਖਿਆ ਬੈਗ ਵਿੱਚ ਨੌ ਦਸ ਤੋਲੇ ਸੋਨਾ ਪਿਆ ਸੀ ਤੇ 39 ਹਜ਼ਾਰ ਰੁਪਏ ਸਨ l ਉਸ ਨੇ ਪੂਲੀਸ ਨੂੰ ਸੂਚਨਾ ਦਿੱਤੀ l ਪੁਲੀਸ ਦੇ ਆਉਣ ਤੇ ਸੋਨੂੰ ਨੇ ਕਿਹਾ ਕਿ ਇਹ ਮੇਰੇ ਹੁੰਦੇ ਅਸਲੀ ਮਾਲਕ ਬੁਲਾਕੇ ਇਹ ਸਮਾਨ ਉਸ ਦੇ ਹਵਾਲੇ ਕੀਤਾ ਜਾਵੇ l ਜਦ ਉਹ ਸਮਾਨ ਫਰੋਲਿਆ ਸਮਾਨ ਵਿਚੋਂ ਇੱਕ ਡਾਇਰੀ ਮਿਲੀ , ਜਿਸ ਤੇ ਮਾਲਿਕ ਦਾ ਫੋਨ ਨੰਬਰ ਲਿਖਿਆ ਸੀ l ਮਾਲਿਕ ਨੂੰ ਬੁਲਾਇਆ ਗਿਆ l ਮਾਲਿਕ ਯਮੁਨਾਨਗਰ ਦਾ ਰਹਿਣ ਵਾਲਾ ਸੀ l ਉਸ ਦੇ ਆਉਣ ਤੇ ਉਸ ਨੂੰ ਬੈਗ ਵਾਪਿਸ ਕਰ ਦਿੱਤਾ l ਮਾਲਿਕ ਗੁਆਚੀ ਹੋਈ ਪੁੰਜੀ ਲੱਭ ਕੇ ਖੂਸ਼ੀ ਨਹੀਂ ਸੰਭਾਲ ਰਿਹਾ ਸੀ l ਸੋਨੂੰ ਦੀ ਇਮਾਨਦਾਰੀ ਦੀ ਬੋਪਰ ਪਿੰਡ ਅਤੇ ਚੰਡੀਗੜ੍ਹ ਚਰਚਾ ਦੇਖੀ ਜਾ ਰਹੀ ਹੈ l ਸੋਨੂੰ ਪੰਜਾਬ ਰੋਡਵੇਜ਼ ਬਸ ਨੰਬਰ ਪੀ ਬੀ 65 ਬੀ ਬੀ 3373 ਵਿੱਚ ਨੌਕਰੀ ਕਰਦਾ ਹੈ l ਇਸ ਤੋਂ ਪਹਿਲਾਂ ਵੀ ਸੋਨੂੰ ਕਿਸੇ ਸਵਾਰੀ ਦਾ ਭੁਲਿਆ ਪੰਜਾਹ ਹਜ਼ਾਰ ਰੁਪਏ ਤੇ ਇੱਕ ਮੁਬਾਇਲ ਵਾਪਸ ਕਰਕੇ ਸਵਾਰੀ ਦਾ ਦਿਲ ਜਿਤਿਆ ਸੀ l
0 comments:
एक टिप्पणी भेजें