ਸਰਕਾਰੀ ਐਲੀਮੈਂਟਰੀ ਸਕੂਲ ਕੋਟਲੀ ਦੇ ਬੱਚਿਆਂ ਨੇ ਘੁੰਮਿਆ ਸੱਤਬੀੜ ਵੱਖ-ਵੱਖ ਜਾਨਵਰਾਂ ਬਾਰੇ ਲਈ ਜਾਣਕਾਰੀ
ਕਮਲੇਸ਼ ਗੋਇਲ ਖਨੌਰੀ ਖਨੌਰੀ 12 ਨਵੰਬਰ - ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਬੱਚਿਆਂ ਨੂੰ ਗੁਣਵਤਾ ਪੂਰਨ ਸਿਖਿਆ ਦੇਣ ਵਚਨਬੱਧ ਹੈ l ਮਾਨਯੋਗ ਬਲਾਕ ਸਿੱਖਿਆ ਅਫ਼ਸਰ ਬਲਾਕ ਬਾਬਰਪੁਰ ਐਟ ਨਾਭਾ ਜੀ ਦੀ ਯੋਗ ਰਹਿਨੁਮਾਈ ਅਧੀਨ ਅੱਜ ਦਿਨ ਸ਼ਨੀਵਾਰ ਨੂੰ ਸਰਕਾਰੀ ਐਲੀਮੈਂਟਰੀ ਸਕੂਲ ਕੋਟਲੀ ਦੇ ਬੱਚਿਆਂ ਨੂੰ ਇੱਕ ਦਿਨ ਦਾ ਐਜੂਕੇਸ਼ਨ ਟ੍ਰਿਪ ਸੱਤਬੀੜ ਲੈ ਕੇ ਗਏ , ਜਿਸ ਵਿੱਚ ਪਿੰਡ ਦੇ ਸਰਪੰਚ ਅਤੇ ਕਮੇਟੀ ਮੈਂਬਰ ਅਤੇ ਕਈ ਬੱਚਿਆਂ ਦੇ ਮਾਪੇ ਵੀ ਨਾਲ ਗਏ ਬੱਚਿਆਂ ਨੇ ਚਿੜੀਆ ਘਰ ਵਿੱਚ ਅਸਲੀ ਵੈਲਡ ਐਨੀਮਲਜ ਦੇਖ ਕੇ ਬਹੁਤ ਖੁਸ਼ ਹੋਏ l ਪੜਾਈ ਦੇ ਨਾਲ ਨਾਲ ਬੱਚਿਆਂ ਲਈ ਅਜਿਹੇ ਐਜੂਕੇਸ਼ਨ ਟ੍ਰਿਪ ਭਵਿੱਖ ਵਿੱਚ ਜਾਣਕਾਰੀ ਦੇ ਨਾਲ ਨਾਲ ਬਚਪਨ ਦੀ ਅਭੁੱਲ ਯਾਦਾਂ ਸ਼ਾਮਲ ਹੋ ਜਾਂਦਾ ਹੈ l ਸਮਾਜ ਸੇਵੀ ਅਤੇ ਬੱਚਿਆਂ ਦੇ ਮਾਪਿਆਂ ਦਾ ਕਹਿਣਾ ਸੀ ਕਿ ਸਰਕਾਰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਐਜੂਕੇਸ਼ਨ ਟ੍ਰਿਪ ਵੱਲ ਵੀ ਧਿਆਨ ਦੇਣ ਦੀ ਲੋੜ ਹੈ , ਜਿਸ ਨਾਲ ਸਮਾਜ ਦੇਸ਼ ਵਿੱਚ ਚੰਗਾ ਸੰਦੇਸ਼ ਜਾਵੇਗਾ l ਇਸ ਮੌਕੇ ਸਰਪੰਚ ਗਗਨਦੀਪ ਕੌਰ ਬੱਚਿਆਂ ਦੇ ਮਾਪੇ ਸੰਜੀਵ ਕੁਮਾਰ ਆਂਗਨਵਾੜੀ ਵਰਕਰ ਨਰਿੰਦਰ ਕੌਰ , ਨਿਰਮਲਾ ਰਾਣੀ ਕੁੱਕ ਜਸਪਾਲ ਕੌਰ ਅਨਾਮਿਕਾ ਰਾਏ ਸੀਮਾ ਸਰਕਾਰੀ ਐਲੀਮੈਂਟਰੀ ਸਕੂਲ ਕੋਟਲੀ ਦੇ ਇੰਚਾਰਜ ਸ੍ਰ ਪ੍ਰਗਟ ਸਿੰਘ ਹਾਜ਼ਰ ਸਨ l
0 comments:
एक टिप्पणी भेजें