ਲੈਂਟਰ ਡਿੱਗਣ ਨਾਲ ਵਾਪਰਿਆ ਵੱਡਾ ਹਾਦਸਾ ਛੇ ਜ਼ਖਮੀ ਇੱਕ ਦੀ
ਮੌਤ
ਕਮਲੇਸ਼ ਗੋਇਲ ਖਨੌਰੀ
ਖਨੌਰੀ 12 ਨਵੰਬਰ - ਮੂਨਕ ਦੇ ਨਜ਼ਦੀਕ ਪੈਂਦੇ ਪਿੰਡ ਸਲੇਮਗੜ੍ਹ ਦੇ ਕੋਲ ਇੱਕ ਸ਼ੋਅਰੂਮ ਦਾ ਲੈਂਟਰ ਪਾਉਣ ਵੇਲੇ ਸਪੋਰਟਾਂ ਨਾ ਹੋਣ ਕਾਰਨ ਲੈਂਟਰ ਡਿੱਗ ਗਿਆ ਜਿਸ ਦੇ ਥੱਲੇ ਦਬਣ ਕਾਰਨ 5 ਬੰਦੇ ਜ਼ਖ਼ਮੀ ਅਤੇ ਇਕ ਦੀ ਮੌਤ ਹੋ ਗਈ l ਜਿਸ ਦੀ ਜਾਣਕਾਰੀ ਮੌਕੇ ਤੇ ਪਿੰਡ ਵਾਸੀਆਂ ਤੋਂ ਪਤਾ ਲੱਗੀ l ਇਹ ਸਾਰੇ ਲੋਕਾਂ ਨੂੰ ਲੈਂਟਰ ਥੱਲੋਂ ਬੜੀ ਮੁਸਤੈਦ ਦੇ ਤਹਿਤ ਕੱਢ ਕੇ ਹਾਸਪਤਾਲ ਵਿਚ ਮੂਨਕ ਲਿਆਂਦਾ ਗਿਆ।ਮੌਕੇ ਤੇ ਮੌਜੂਦ ਵਿਅਕਤੀ ਨੇ ਦੱਸਿਆ ਕਿ ਲੈਂਟਰ ਡਿੱਗਣ ਕਾਰਨ ਵੱਡਾ ਹਾਦਸਾ ਵਾਪਰਿਆ ਹੈ ਜਿਸ ਦੇ ਵਿਚ ਛੇ ਦੇ ਕਰੀਬ ਲੋਕ ਦੱਬ ਗਏ ਸਨ ਅਤੇ ਗੁਰਦੁਆਰੇ ਵਿੱਚ ਅਨਾਊਂਸਮੈਂਟ ਕਰਵਾ ਕੇ ਲੋਕਾਂ ਵੱਲੋਂ ਇਨ੍ਹਾਂ ਵਿਅਕਤੀਆਂ ਨੂੰ ਲੈਟਰ ਥੱਲਿਓਂ ਕੱਢਿਆ ਗਿਆ l ਜ਼ਖ਼ਮੀ ਹਾਲਤ ਵਿੱਚ ਹਸਪਤਾਲ ਵਿਚ ਲਿਆਂਦਾ ਗਿਆ l ਡਾਕਟਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਨ੍ਹਾਂ ਵਿਚੋਂ ਕਰੀਬ ਪੰਜ ਛੇ ਜ਼ਖ਼ਮੀ ਹਨ ਅਤੇ ਇਕ ਵਿਅਕਤੀ ਦੀ ਮੌਤ ਹੋ ਚੁੱਕੀ ਹੈ l ਇਹ ਸਾਰੇ ਲੋਕ ਮਜ਼ਦੂਰੀ ਨਾਲ ਸਬੰਧਤ ਸਨ। ਨੇੜੇ ਤੋਂ ਮਿਲੀ ਜਾਣਕਾਰੀ ਤੋਂ ਪਤਾ ਲੱਗਿਆ ਹੈ ਕੇਸ ਲੈਂਟਰ ਪਾਉਣ ਵੇਲੇ ਸ਼ਟਰਿੰਗ ਦੀ ਸਪੋਟਾਂ ਨਾ ਹੋਣ ਕਾਰਨ ਇਹ ਹਾਦਸਾ ਵਾਪਰ ਗਿਆ ।
0 comments:
एक टिप्पणी भेजें