ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਗੁਰਪੁਰਬ 26, 27, ਅਤੇ 28 ਨਵੰਬਰ ਨੂੰ
ਬਰਨਾਲਾ, 23 ਨਵੰਬਰ (ਸੁਖਵਿੰਦਰ ਸਿੰਘ ਭੰਡਾਰੀ) ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਗੁਰਪੁਰਬ ਗੁਰਦੁਆਰਾ ਸ਼੍ਰੀ ਕਲਗੀਧਰ ਸਾਹਿਬ ਬਰਨਾਲਾ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 26, 27 ਅਤੇ 28 ਨਵੰਬਰ 2022 ਦਿਨ ਸ਼ਨੀਵਾਰ ਐਤਵਾਰ ਅਤੇ ਸੋਮਵਾਰ ਨੂੰ ਬੜੀ ਸ਼ਰਧਾ ਤੇ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਹਿੰਦੂ ਧਰਮ ਵਾਸਤੇ ਆਪਣਾ ਸ਼ੀਸ਼ ਬਲੀਦਾਨ ਕਰਕੇ ਹਿੰਦ ਦੀ ਚਾਦਰ ਬਣ ਕੇ ਹਿੰਦੂ ਧਰਮ ਦੀ ਰਾਖੀ ਕੀਤੀ । ਐਸੇ ਗੁਰੂ ਸਾਹਿਬ ਦੀ ਲਾਸਾਨੀ ਕੁਰਬਾਨੀ ਦਾ ਦਿਹਾੜਾ ਸੰਗਤਾਂ ਵੱਲੋਂ ਗੁਰਦੁਆਰਾ ਸ਼੍ਰੀ ਕਲਗੀਧਰ ਸਾਹਿਬ ਵਿਖੇ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਬਰਨਾਲਾ ਦੇ ਮੁੱਖ ਸੇਵਾਦਾਰ ਗੁਰਦੀਪ ਸਿੰਘ ਭੋਲਾ ਅਤੇ ਹੈੱਡ ਗ੍ਰੰਥੀ ਗਿਆਨੀ ਡਿੰਪਲ ਸਿੰਘ ਨੇ ਸਮੂਹ ਸੰਗਤ ਨੂੰ ਨਗਰ ਕੀਰਤਨ ਅਤੇ ਭੋਗ ਵਾਲੇ ਦਿਨ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਕੇ ਆਪਣਾ ਜੀਵਨ ਸਫਲ ਬਣਾਉਣ ਅਤੇ ਗੁਰੂ-ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਲਈ ਬੇਨਤੀ ਕੀਤੀ ਹੈ। ਨਗਰ ਕੀਰਤਨ ਚ ਫ਼ੌਜੀ ਬੈਂਡ ਵੀਨਾਂ ਵਾਲੇ, ਗਤਕਾ ਗਰੁੱਪ ਬਰਨਾਲਾ, ਕਲਗੀਧਰ ਇਸਤਰੀ ਸਤਿਸੰਗ ਸਭਾ ਬਰਨਾਲਾ, ਸਮੂਹ ਗੁਰਦੁਆਰਾ ਸਾਹਿਬਾਨ ਦੀਆਂ ਪ੍ਰਬੰਧਕ ਕਮੇਟੀਆਂ ਅਤੇ ਧਾਰਮਿਕ ਸੰਸਥਾਵਾਂ ਭਾਗ ਲੈ ਰਹੀਆਂ ਹਨ। ਨਗਰ ਕੀਰਤਨ ਗੁਰਦੁਆਰਾ ਸ਼੍ਰੀ ਕਲਗੀਧਰ ਸਾਹਿਬ ਤੋਂ ਆਰੰਭ ਹੋ ਕੇ ਗੁਰਦੁਆਰਾ ਚੁੱਲਾ ਸਾਹਿਬ, ਗੁਰਦੁਆਰਾ ਲੋਕ ਸਭਾ ਸੁਪਰਡੈਂਟੀ ਮਹੱਲਾ, ਫੁਆਰਾ ਚੌਕ, ਵਾਲਮੀਕ ਚੌਕ, ਗੁਰਦੁਆਰਾ ਗੁਰੂ ਨਾਨਕਪੁਰਾ ਗੱਡਾ ਖਾਨਾ ਚੌਕ, ਗੁਰਦੁਆਰਾ ਬਾਬਾ ਨਾਮਦੇਵ ਜੀ, ਗ਼ਜ਼ਲ ਹੋਟਲ ਵਾਲ਼ੀ ਗਲੀ, ਕਾਲਜ ਰੋਡ, ਰੇਲਵੇ ਸਟੇਸ਼ਨ, ਸਦਰ ਬਜ਼ਾਰ, ਗੁਰਦੁਆਰਾ ਸਿੰਘ ਸਭਾ, ਖੱਦਰ ਭੰਡਾਰ ਵਾਲੀ ਗਲੀ, ਗੁਰਦੁਆਰਾ ਰਵਿਦਾਸੀਆਂ ਸਿੰਘ ਸਭਾ, ਗੁਰਦੁਆਰਾ ਬਾਜਵਾ ਪੱਤੀ, ਡੇਰਾ ਬਾਬਾ ਗੁਲਾਬ ਦਾਸ ਜੀ, ਅਗਵਾੜ ਸੰਧੂ, ਸੰਘੇੜਾ ਚੌਕ, ਡੇਰਾ ਬਾਬਾ ਗਾਂਧਾ ਸਿੰਘ, ਗੁਰਦੁਆਰਾ ਬਾਬਾ ਗਾਂਧਾ ਸਿੰਘ ਜੀ ਤੋਂ ਗੁਰਦੁਆਰਾ ਕਲਗੀਧਰ ਸਾਹਿਬ ਆ ਕੇ ਸਮਾਪਤ ਹੋਵੇਗੀ। ਸੰਗਤਾਂ ਨੂੰ ਨਿਹਾਲ ਕਰਨ ਵਾਸਤੇ ਨਗਰ ਕੀਰਤਨ ਵਿੱਚ ਆਉਣ ਵਾਲੇ ਰਾਗੀ ਜਥੇ ਭਾਈ ਅਮਰਜੀਤ ਸਿੰਘ, ਭਾਈ ਇੰਦਰਜੀਤ ਸਿੰਘ ਗੁਰਦੁਆਰਾ ਬਾਬਾ ਗਾਂਧਾ ਸਿੰਘ, ਭਾਈ ਜਰਨੈਲ ਸਿੰਘ ਜੀ ਹਜੂਰੀ ਰਾਗੀ ਗੁਰਦੁਆਰਾ ਸਿੰਘ ਸਭਾ, ਭਾਈ ਹਰਪਾਲ ਸਿੰਘ ਜੀ ਗੁਰਦੁਆਰਾ ਗੁਰੂ ਨਾਨਕਪੁਰਾ ਗੱਡਾ ਖਾਨਾ ਚੌਕ, ਕਲਗੀਧਰ ਇਸਤਰੀ ਸਤਿਸੰਗ ਸਭਾ ਬਰਨਾਲਾ , ਨੌਜਵਾਨ ਸੇਵਾ ਸੁਸਾਇਟੀ ਛੀਨੀਵਾਲ ਕਲਾਂ ਅਤੇ ਸ਼੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ ਅਤੇ ਸਮੂਹ ਸੰਗਤਾਂ ਵੱਲੋਂ ਪੂਰਨ ਸਹਿਯੋਗ ਦਿੱਤਾ ਜਾਵੇਗਾ। ਮਿਤੀ 26 ਨਵੰਬਰ 2022 ਦਿਨ ਸ਼ਨੀਵਾਰ ਨੂੰ ਸਵੇਰੇ 10 ਵਜੇ ਸ਼੍ਰੀ ਆਖੰਡ ਪਾਠ ਪ੍ਰਾਰੰਭ ਹੋਵੇਗਾ ਅਤੇ ਉਸੇ ਦਿਨ ਮਿਤੀ 26 ਨਵੰਬਰ ਨੂੰ ਨਗਰ ਕੀਰਤਨ ਸਵੇਰੇ 10:30 ਵਜੇ ਸ਼ੂਰੂ ਹੋਵੇਗਾ। ਮਿਤੀ 28 ਨਵੰਬਰ ਦਿਨ ਸੋਮਵਾਰ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਇਸ ਉਪਰੰਤ ਦੀਵਾਨ ਸਜੇਗਾ ਅਤੇ ਗੁਰੂ ਕਾ ਲੰਗਰ ਅਤੁੱਟ ਵਰਤੇਗਾ।
0 comments:
एक टिप्पणी भेजें