Contact for Advertising

Contact for Advertising

Latest News

मंगलवार, 14 दिसंबर 2021

ਯੂਨੀਵਰਸਿਟੀ ਕਪੂਰਥਲਾ ਵਿਖੇ ਆਪਣੀ ਕਿਸਮ ਦੇ ਨਿਵੇਕਲੇ ਰਾਜ ਪੱਧਰੀ ਬਾਗਬਾਨੀ ਸਮਾਗਮ ਦੇ ‘ਕਿਸਾਨੀ ਅਤੇ ਤਕਨੀਕੀ’ ਸੈਸ਼ਨ ਜਿਸ ਵਿੱਚ 900 ਵੱਧ ਬਾਗਬਾਨਾਂ ਅਤੇ ਪ੍ਰਮੁੱਖ ਵਿਗਿਆਨੀਆਂ ਵਲੋਂ ਹਿੱਸਾ ਲਿਆ ਗਿਆ। ਇਸਦੀ ਪ੍ਰਧਾਨਗੀ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਕੀਤੀ।

कपूरथला -(रोहित संग्र )ਯੂਨੀਵਰਸਿਟੀ ਕਪੂਰਥਲਾ ਵਿਖੇ ਆਪਣੀ ਕਿਸਮ ਦੇ ਨਿਵੇਕਲੇ ਰਾਜ ਪੱਧਰੀ ਬਾਗਬਾਨੀ ਸਮਾਗਮ ਦੇ 'ਕਿਸਾਨੀ ਅਤੇ ਤਕਨੀਕੀ' ਸੈਸ਼ਨ ਜਿਸ ਵਿੱਚ 900 ਵੱਧ ਬਾਗਬਾਨਾਂ ਅਤੇ ਪ੍ਰਮੁੱਖ ਵਿਗਿਆਨੀਆਂ ਵਲੋਂ ਹਿੱਸਾ ਲਿਆ ਗਿਆ। ਇਸਦੀ ਪ੍ਰਧਾਨਗੀ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਕੀਤੀ। 
ਇਸ ਮੌਕੇ ਬੋਲਦਿਆਂ ਬਾਗਬਾਨੀ ਡਾਇਰੈਕਟਰ ਸ਼ੈਲਿੰਦਰ ਕੌਰ ਆਈ.ਐਫ.ਐਸ. ਨੇ ਕਿਹਾ ਕਿ ਸੂਬੇ ਵਿੱਚ ਬਾਗਬਾਨੀ ਦੀ ਬਹੁਤ ਵੱਡੀ ਸੰਭਾਵਨਾ ਹੈ। ਉਨਾਂ ਕਿਹਾ ਕਿ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੋਵੇਗਾ ਜਿਥੇ ਤਿੰਨ ਤਰਾਂ ਦੇ ਰੇਸ਼ਮ ਦਾ ਉਤਪਾਦਨ ਕੀਤਾ ਜਾ ਸਕੇਗਾ।
ਉਨਾਂ ਬਾਗਬਾਨੀ ਨੂੰ ਪੰਜਾਬ ਦਾ ਭਵਿੱਖ ਦਸਦਿਆਂ ਕਿਹਾ ਕਿ ਪੰਜਾਬ ਉਚ ਸੰਭਾਵਨਾਵਾਂ ਵਾਲਾ ਸੂਬਾ ਹੈ ਜਿਥੇ ਰਵਾਇਤੀ ਫ਼ਸਲੀ ਚੱਕਰ ਨੂੰ ਛੱਡ ਕੇ ਨਗਦੀ ਫਸਲਾਂ ਲਈ ਬਹੁ ਫਸਲੀ ਪ੍ਰਣਾਲੀ ਨੂੰ ਅਪਣਾਇਆ ਜਾ ਸਕਦਾ ਹੈ। 

ਸਮਾਗਮ ਵਿੱਚ ਹਿੱਸਾ ਲੈਂਦਿਆਂ ਅਤੇ ਉਤਪਾਦ ਦਿਖਾਉਂਦਿਆਂ ਉਨਾਂ ਵਲੋਂ ਰਵਾਇਤੀ ਫ਼ਸਲਾਂ ਜਿਵੇਂ ਕਣਕ ਅਤੇ ਝੋਨੇ ਦੇ ਫਸ਼ਲੀ ਚੱਕਰ ਨੂੰ ਛੱਡ ਕੇ ਨਗਦੀ ਫਸਲਾਂ ਅਪਣਾਉਣ ਦਾ ਸੱਦਾ ਦਿੱਤਾ ਗਿਆ ਜਿਸ ਨਾਲ ਉਨਾਂ ਦੀ ਆਮਦਨ ਸਹੀ ਅਰਥਾਂ ਵਿੱਚ ਦੁੱਗਣੀ ਹੋ ਜਾਵੇਗੀ। 

ਉਘੇ ਬਾਗਬਾਨਾਂ ਨੇ ਆਪਣੇ ਤਜਰਬੇ ਸਾਂਝੇ ਕਰਦਿਆਂ ਕਿਹਾ ਕਿ ਸਮੇਂ ਦੀ ਲੋੜ ਹੈ ਕਿ ਉਤਪਾਦਨ ਪ੍ਰਕਿਰਿਆ ਲਈ ਬਹੁ ਫਸਲੀ ਪ੍ਰਣਾਲੀ ਅਤੇ ਵਧੀਆ ਪ੍ਰਬੰਧਾਂ ਨੂੰ ਅਪਣਾਇਆ ਜਾਵੇ।

ਜ਼ਿਲਾ ਮੋਗਾ ਦੇ ਪਿੰਡ ਘੋਲੀਆਂ ਦੇ ਕਿਸਾਨ ਚਮਕੌਰ ਸਿੰਘ ਜਿਨਾਂ ਨੇ ਜੈਵਿਕ ਸਬਜ਼ੀਆਂ ਦੇ ਉਤਪਾਦਨ ਵਿੱਚ ਪੰਡਿਤ ਦੀਨ ਦਿਆਲ ਉਪਾਧਿਆਏ 
ਕ੍ਰਿਸ਼ੀ ਐਵਾਰਡ ਜਿੱਤਿਆ ਹੈ ਵਲੋਂ ਵੀ ਕਿਸਾਨਾ ਨਾਲ ਆਪਣੇ ਤਜਰਬੇ ਸਾਂਝੇ ਕੀਤੇ ਗਏ। 
ਰਾਣਾ ਇੰਦਰ ਪ੍ਰਤਾਪ ਸਿੰਘ ਜਿਨਾਂ ਨੂੰ ਉਘੇ ਗੰਨਾ ਕਾਸ਼ਤਕਾਰ ਵਜੋਂ ਜਾਣਿਆਂ ਜਾਂਦਾ ਹੈ ਵਲੋਂ ਆਪਣੇ ਤਜਰਬੇ ਸਾਂਝੇ ਕਰਦਿਆਂ ਦੱਸਿਆ ਕਿ ਕਿਸਾਨਾਂ ਨੂੰ ਪੰਜਾਬ ਸਰਕਾਰ ਦੁਆਰਾ ਮੁਹੱਈਆ ਕਰਵਾਈ ਜਾ ਰਹੀ ਸਬਸਿਡੀ ਨਾਲ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਵੱਲ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ। 
ਗੰਨਾ ਉਤਪਾਦਕ ਕਿਸਾਨ ਹਰਦੀਪ ਸਿੰਘ ਘੱਗਾ, ਗੁਰਰਾਜ ਸਿੰਘ ਨਿੱਝਰ ਪ੍ਰਧਾਨ ਆਲੂ ਉਤਪਾਦਨ ਐਸੋਸੀਏਸ਼ਨ ਪੰਜਾਬ, ਕੁਲਵੰਤ ਸਿੰਘ ਆਹਲੂਵਾਲੀਆ ਚੇਅਰਮੈਨ ਪੰਜਾਬ ਐਗਰੋ ਜੂਸ, ਡਾ.ਅਵਤਾਰ ਸਿੰਘ ਢੀਂਡਸਾ ਫੁੱਲਾਂ ਦੇ ਉਤਪਾਦਕ, ਰਣਬੀਰ ਸਿੰਘ ਜੀ.ਐਮ. ਪੀਏਜੀਆਰਈਐਕਸਸੀਓ, ਡਾ.ਰਕੇਸ਼ ਸ਼ਾਰਦਾ ਮੁੱਖ ਵਿਗਿਆਨੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਡਾ.ਪਰਮਜੀਤ ਸਿੰਘ ਨੋਡਲ ਅਫ਼ਸਰ ਆਲੂ ਉਤਪਾਦਨ, ਡਾ.ਵੀ.ਸੀ. ਮਹਾਜਨ ਡਾਇਰੈਕਟਰ ਪੀਐਸਪੀਸੀਟੀ ਵਲੋਂ ਇਸ ਸੈਸ਼ਨ ਵਿੱਚ ਸ਼ਿਰਕਤ ਕੀਤੀ ਗਈ।
ਯੂਨੀਵਰਸਿਟੀ ਕਪੂਰਥਲਾ ਵਿਖੇ ਆਪਣੀ ਕਿਸਮ ਦੇ ਨਿਵੇਕਲੇ ਰਾਜ ਪੱਧਰੀ ਬਾਗਬਾਨੀ ਸਮਾਗਮ ਦੇ ‘ਕਿਸਾਨੀ ਅਤੇ ਤਕਨੀਕੀ’ ਸੈਸ਼ਨ ਜਿਸ ਵਿੱਚ 900 ਵੱਧ ਬਾਗਬਾਨਾਂ ਅਤੇ ਪ੍ਰਮੁੱਖ ਵਿਗਿਆਨੀਆਂ ਵਲੋਂ ਹਿੱਸਾ ਲਿਆ ਗਿਆ। ਇਸਦੀ ਪ੍ਰਧਾਨਗੀ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਕੀਤੀ।
  • Title : ਯੂਨੀਵਰਸਿਟੀ ਕਪੂਰਥਲਾ ਵਿਖੇ ਆਪਣੀ ਕਿਸਮ ਦੇ ਨਿਵੇਕਲੇ ਰਾਜ ਪੱਧਰੀ ਬਾਗਬਾਨੀ ਸਮਾਗਮ ਦੇ ‘ਕਿਸਾਨੀ ਅਤੇ ਤਕਨੀਕੀ’ ਸੈਸ਼ਨ ਜਿਸ ਵਿੱਚ 900 ਵੱਧ ਬਾਗਬਾਨਾਂ ਅਤੇ ਪ੍ਰਮੁੱਖ ਵਿਗਿਆਨੀਆਂ ਵਲੋਂ ਹਿੱਸਾ ਲਿਆ ਗਿਆ। ਇਸਦੀ ਪ੍ਰਧਾਨਗੀ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਕੀਤੀ।
  • Posted by :
  • Date : दिसंबर 14, 2021
  • Labels :
  • Blogger Comments
  • Facebook Comments

0 comments:

एक टिप्पणी भेजें

Top