ਸੰਯੁਕਤ ਕਿਸਾਨ ਮੋਰਚੇ ਦੀ ਜਿਲ੍ਹਾ ਯੂਨਿਟ ਵੱਲੋ ਪ੍ਰੈਸ ਕਲੱਬ ਬਰਨਾਲਾ ਦੇ ਸਮੂਹ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ ਬਰਨਾਲਾ 14ਦਸੰਬਰ (ਬਲਜਿੰਦਰ ਸਿੰਘ ਚੋਹਾਨ )ਸੰਯੁਕਤ ਕਿਸਾਨ ਮੋਰਚੇ ਦੀ ਬਰਨਾਲਾ ਯੂਨਿਟ ਵੱਲੋਂ ਅੱਜ ਬਰਨਾਲਾ ਦੇ ਰੇਲਵੇ ਸਟੇਸ਼ਨ ਤੇ ਲਗੇ ਮੋਰਚੇ ਦੀ ਸਮਾਪਤੀ ਸ਼੍ਰੀ ਸੁੱਖਮਨੀ ਸਾਹਿਬ ਦੇ ਪਾਠ ਕਰਵਾ ਕੇ ਕੀਤੀ ਗਈ ਜਿਸ ਤੋ ਬਾਅਦ ਸੰਯੁਕਤ ਮੋਰਚੇ ਦੀ ਜਿਲ੍ਹਾ ਯੂਨਿਟ ਵੱਲੋ ਪ੍ਰੈਸ ਕਲੱਬ ਰਜਿ ਬਰਨਾਲਾ ਦੇ ਸਰਪ੍ਰਸਤ ਕੁਲਵੰਤ ਰਾਏ ਗੋਇਲ,ਪ੍ਰਧਾਨ ਜਗਸੀਰ ਸਿੰਘ ਸੰਧੂ, ਬੀ,ਬੀ,ਸੀ ਇੰਡੀਆ ਦੇ ਡਾਇਰੈਕਟਰ ਡਾ ਰਾਕੇਸ਼ ਪੁੰਜ, ਜਰਨਲ ਸੈਕਟਰੀ ਬਲਜਿੰਦਰ ਸਿੰਘ ਚੋਹਾਨ, ਸੀਨੀਅਰ ਮੀਤ ਪ੍ਰਧਾਨ ਅਕੇਸ਼ ਕੁਮਾਰ, ਪ੍ਰਦੀਪ ਧਾਲੀਵਾਲ, ਹੇਮੰਤ ਮਿੱਤਲ, ਗੋਪਾਲ ਮਿੱਤਲ,ਹਰਵਿੰਦਰ ਕਾਲਾ, ਬਲਵਿੰਦਰ ਅਜਾਦ,ਰਣਜੀਤ ਸਿੰਘ ਸੰਧੂ, ਜਗਤਾਰ ਸਿੰਘ ਸੰਧੂ, ਬਲਵਿੰਦਰ ਸ਼ਰਮਾ ਤੋ ਇਲਾਵਾ ਸਮੂਹ ਮੈਂਬਰਾਂ ਨੂੰ ਮੋਰਚੇ ਦਾ ਕਲਮ ਜਰੀਏ ਸਹਿਯੋਗ ਦੇਣ ਬਦਲੇ ਰੇਲਵੇ ਸਟੇਸ਼ਨ ਬਰਨਾਲਾ ਦੇ ਮੰਚ ਤੋਂ ਸਨਮਾਨ ਕੀਤਾ ਗਿਆ। ਇਥੇ ਇਹ ਵੀ ਜਿਕਰਯੋਗ ਹੈ ਕੇ ਮੋਰਚੇ ਵੱਲੋਂ ਸ਼ੁਰੂ ਕੀਤੀ ਲੜੀਵਾਰ ਭੁੱਖ ਹੜਤਾਲ ਵਿੱਚ ਵੀ ਪ੍ਰੈਸ ਕਲੱਬ ਬਰਨਾਲਾ ਦੇ 11ਮੈਂਬਰ ਇੱਕ ਦਿਨ ਦੀ ਭੁੱਖ ਹੜਤਾਲ ਤੇ ਬੈਠੇ ਸਨ
ਸੰਯੁਕਤ ਕਿਸਾਨ ਮੋਰਚੇ ਦੀ ਜਿਲ੍ਹਾ ਯੂਨਿਟ ਵੱਲੋ ਪ੍ਰੈਸ ਕਲੱਬ ਬਰਨਾਲਾ ਦੇ ਸਮੂਹ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ

- Title : ਸੰਯੁਕਤ ਕਿਸਾਨ ਮੋਰਚੇ ਦੀ ਜਿਲ੍ਹਾ ਯੂਨਿਟ ਵੱਲੋ ਪ੍ਰੈਸ ਕਲੱਬ ਬਰਨਾਲਾ ਦੇ ਸਮੂਹ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ
- Posted by :
- Date : दिसंबर 14, 2021
- Labels :
0 comments:
एक टिप्पणी भेजें