Contact for Advertising

Contact for Advertising

Latest News

रविवार, 24 अक्तूबर 2021

ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਵਲੋਂ ਸਬਜ਼ੀ ਮੰਡੀ ਵਿਖੇ ਚਾਰਦੀਵਾਰੀ ਦੀ ਉਸਾਰੀ ਤੇ ਸੜਕਾਂ ਦੇ ਨਵੀਨੀਕਰਨ ਦਾ ਨੀਂਹ ਪੱਥਰ ਇਕ ਕਰੋੜ ਰੁਪੈ ਤੋਂ ਜਿਆਦਾ ਦੀ ਆਵੇਗੀ ਲਾਗਤ



ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਵਲੋਂ ਸਬਜ਼ੀ ਮੰਡੀ ਵਿਖੇ ਚਾਰਦੀਵਾਰੀ ਦੀ ਉਸਾਰੀ ਤੇ ਸੜਕਾਂ ਦੇ ਨਵੀਨੀਕਰਨ ਦਾ ਨੀਂਹ ਪੱਥਰ

ਇਕ ਕਰੋੜ ਰੁਪੈ ਤੋਂ ਜਿਆਦਾ ਦੀ ਆਵੇਗੀ ਲਾਗਤ

ਕਪੂਰਥਲਾ, 24 ਅਕਤੂਬਰ( ਵਿਕਰਾਂਤ ਪ੍ਰਭਾਕਰ )
ਪੰਜਾਬ ਦੇ ਤਕਨੀਕੀ ਸਿੱਖਿਆ, ਬਾਗਬਾਨੀ, ਭੂਮੀ ਰੱਖਿਆ ਤੇ ਜਲ ਸੰਭਾਲ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵਲੋਂ ਬੁਨਿਆਦੀ ਢਾਂਚੇ ਦੇ ਵਿਕਾਸ ਵੱਲ ਵਿਸ਼ੇਸ਼ ਤਵੱਜ਼ੋਂ ਦਿੱਤੀ ਜਾ ਰਹੀ ਹੈ ਅਤੇ ਇਸ ਸਾਲ ਦੇ ਅੰਤ ਤੱਕ ਸ਼ਹਿਰੀ ਖੇਤਰਾਂ ਅੰਦਰ ਪੀਣ ਵਾਲੇ ਪਾਣੀ, ਸੀਵਰੇਜ਼, ਸਟਰੀਟ ਲਾਇਟਾਂ, ਪੱਕੀਆਂ ਗਲੀਆਂ ਤੇ ਸੜਕਾਂ ਦੇ ਨਿਰਮਾਣ ਦਾ ਕੰਮ ਮੁਕੰਮਲ ਕਰ ਲਿਆ ਜਾਵੇਗਾ। 

ਅੱਜ ਇੱਥੇ ਸਥਾਨਕ ਸਬਜ਼ੀ ਮੰਡੀ ਵਿਖੇ ਸਾਬਕਾ ਵਿਧਾਇਕਾ ਸ੍ਰੀਮਤੀ ਰਾਜਬੰਸ ਕੌਰ ਰਾਣਾ ਸਮੇਤ ਨਵੀਂ ਚਾਰ ਦੀਵਾਰੀ ਤੇ ਸੜਕਾਂ ਦੇ ਨਵੀਨੀਕਰਨ ਦੇ ਕੰਮ ਦਾ ਨੀਂਹ ਪੱਥਰ ਰੱਖਣ ਮੌਕੇ ਉਨ੍ਹਾਂ ਕਿਹਾ ਕਿ ਸਬਜ਼ੀ ਮੰਡੀ ਅੰਦਰ ਸਾਰੀਆਂ ਸੜਕਾਂ ਦੇ ਨਵੀਨੀਕਰਨ ਤੇ ਚਾਰ ਦੀਵਾਰੀ  ਉੱਪਰ 1 ਕਰੋੜ 18 ਹਜ਼ਾਰ ਰੁਪੈ ਖਰਚ ਕੀਤੇ ਜਾਣਗੇ, ਜਿਸ ਨਾਲ ਕਿਸਾਨਾਂ, ਆੜਤੀਆਂ ਦੇ ਵਪਾਰੀਆਂ ਨੂੰ ਵੱਡੀ ਸਹੂਲਤ ਮਿਲੇਗੀ। 

ਉਨ੍ਹਾਂ ਇਹ ਵੀ ਕਿਹਾ ਕਿ ਖਰਬੂਜ਼ੇ ਲਈ ਏਸ਼ੀਆ ਭਰ ਵਿਚ ਪ੍ਰਸਿੱਧ ਕਪੂਰਥਲਾ ਮੰਡੀ ਦੇ ਵਿਕਾਸ ਲਈ ਭਵਿੱਖ ਵਿਚ ਵੀ ਜੋ ਪ੍ਰਾਜੈਕਟ ਹੋਵੇਗਾ ਉਸਨੂੰ ਪਹਿਲ ਦੇ ਆਧਾਰ 'ਤੇ ਮੁਕੰਮਲ ਕੀਤਾ ਜਾਵੇਗਾ। 

ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਅਵਤਾਰ ਸਿੰਘ ਔਜਲਾ, ਵਾਇਸ ਚੇਅਰਮੈਨ ਰਾਜਿੰਦਰ ਕੌੜਾ, ਸੀਨੀਅਰ ਡਿਪਟੀ ਮੇਅਰ ਰਾਹੁਲ ਕੁਮਾਰ, ਜਿਲ੍ਹਾ ਮੰਡੀ ਅਫਸਰ ਅਰਵਿੰਦਰ ਸਿੰਘ, ਐਕਸੀਅਨ ਰਮਨ ਕੁਮਾਰ, ਕੌਂਸਲਰ ਨਰਿੰਦਰ ਮਨਸੂ, ਸਕੱਤਰ ਮਾਰਕੀਟ ਕਮੇਟੀ ਕਪੂਰਥਲਾ ਸੰਜੀਵ ਕੁਮਾਰ, ਮੰਡੀ ਸੁਪਰਵਾਈਜ਼ਰ ਪਿ੍ਥੀਪਾਲ ਸਿੰਘ , ਬਲਾਕ ਸੰਮਤੀ ਮੈਂਬਰ ਗੁਰਦੀਪ ਸਿੰਘ ਤੇ ਹੋਰ ਹਾਜ਼ਰ ਸਨ।

ਕੈਪਸ਼ਨ-ਕਪੂਰਥਲਾ ਸਬਜ਼ੀ ਮੰਡੀ ਵਿਖੇ ਚਾਰਦੀਵਾਰੀ ਦੀ ਉਸਾਰੀ ਤੇ ਸੜਕਾਂ ਦੇ ਨਵੀਨੀਕਰਨ ਦੇ ਕੰਮ ਦਾ ਨੀਂਹ ਪੱਥਰ ਰੱਖਣ ਮੌਕੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ। ਨਾਲ ਸਾਬਕਾ ਵਿਧਾਇਕ ਸ੍ਰੀਮਤੀ ਰਾਜਬੰਸ ਕੌਰ ਰਾਣਾ ਵੀ ਦਿਖਾਈ ਦੇ ਰਹੇ ਹਨ। 
ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਵਲੋਂ ਸਬਜ਼ੀ ਮੰਡੀ ਵਿਖੇ ਚਾਰਦੀਵਾਰੀ ਦੀ ਉਸਾਰੀ ਤੇ ਸੜਕਾਂ ਦੇ ਨਵੀਨੀਕਰਨ ਦਾ ਨੀਂਹ ਪੱਥਰ ਇਕ ਕਰੋੜ ਰੁਪੈ ਤੋਂ ਜਿਆਦਾ ਦੀ ਆਵੇਗੀ ਲਾਗਤ
  • Title : ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਵਲੋਂ ਸਬਜ਼ੀ ਮੰਡੀ ਵਿਖੇ ਚਾਰਦੀਵਾਰੀ ਦੀ ਉਸਾਰੀ ਤੇ ਸੜਕਾਂ ਦੇ ਨਵੀਨੀਕਰਨ ਦਾ ਨੀਂਹ ਪੱਥਰ ਇਕ ਕਰੋੜ ਰੁਪੈ ਤੋਂ ਜਿਆਦਾ ਦੀ ਆਵੇਗੀ ਲਾਗਤ
  • Posted by :
  • Date : अक्तूबर 24, 2021
  • Labels :
  • Blogger Comments
  • Facebook Comments

0 comments:

एक टिप्पणी भेजें

Top