Contact for Advertising

Contact for Advertising

Latest News

रविवार, 24 अक्टूबर 2021

ਤਿੰਨੇ ਫੋਰਸਾਂ ਦੇ ਸਾਬਕਾ ਸੈਨਿਕ ਜਾ ਸੈਨਿਕਾ ਦੀਆ ਵਿਧਵਾਵਾ ਆਪਣੇ ਆਪਣੇ ਰਿਕਾਰਡ ਦਰੁਸਤ ਕਰਵਾਉਣ - ਇੰਜ ਸਿੱਧੂ

ਤਿੰਨੇ ਫੋਰਸਾਂ ਦੇ ਸਾਬਕਾ ਸੈਨਿਕ ਜਾ ਸੈਨਿਕਾ ਦੀਆ ਵਿਧਵਾਵਾ ਆਪਣੇ ਆਪਣੇ ਰਿਕਾਰਡ ਦਰੁਸਤ ਕਰਵਾਉਣ - ਇੰਜ ਸਿੱਧੂ

ਬਰਨਾਲਾ 23 ਅਕਤੂਬਰ ਭਾਰਤ ਦੇ ਰੱਖਿਆ ਮੰਤਰਾਲੇ ਵੱਲੋਂ ਚਲਾਏ ਜਾ ਰਹੇ ਸਪੈਸ਼ਲ ਅਭਿਆਨ ਦੁਆਰਾ ਤਿੰਨਾਂ ਫੋਰਸਾਂ ਆਰਮੀ ਨੇਵੀ ਅਤੇ ਏਅਰ ਫੋਰਸ ਦੇ ਸਾਬਕਾ ਸੈਨਿਕ ਵੀਰ ਨੋਟ ਕਰਨ ਜਿੰਨਾ ਨੇ ਆਪਣੇ ਬੱਚਿਆਂ ਦੇ ਨਾ ਜਾ ਆਪਣੀ ਜੀਵਨ ਸਾਥਣ ਦਾ ਨਾਂ ਅਜੇ ਤੱਕ ਆਪਣੇ ਆਪਣੇ ਸਰਵਿਸ ਰਿਕਾਰਡ ਵਿਚ ਦਰਜ ਨਹੀਂ ਕਰਵਾਇਆ ਓਹ ਤੁਰੰਤ ਇਸ ਸਬੰਧੀ ਕਾਰਵਾਈ ਕਰਨ ਇਹ ਜਾਣਕਾਰੀ ਪ੍ਰੈਸ ਦੇ ਨਾ ਜਾਰੀ ਕਰਦਿਆ ਸੈਨਿਕ ਵਿੰਗ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਇੰਜ ਗੁਰਜਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਬਹੁਤ ਸਾਰੇ ਵੀਰਾ ਦੇ ਸਵਰਗ ਸੁਧਾਰਨ ਤੋਂ ਬਾਦ ਓਹਨਾ ਦੀ ਪਤਨੀ ਜਾ ਬੱਚੇ ਅਕਸਰ ਦੇਖਿਆ ਗਿਆ ਹੈ ਕੇ ਆਪਣੇ ਬਣਦੇ ਅਧਿਕਾਰਾਂ ਲਈ ਕਈ ਕਈ ਸਾਲ ਪ੍ਰੇਸਾਨ ਹੁੰਦੇ ਰਹਿੰਦੇ ਹਨ ਜਾ ਫਿਰ ਓਹ ਸਾਬਕਾ ਸੈਨਿਕ ਜਿਹੜੇ ਮੈਡੀਕਲ ਬੋਰਡ ਆਊਟ ਹਨ ਜਾ ਓਹ ਵੀਰ ਜਿਹੜੇ ਫੌਜ ਛੱਡ ਕੇ ਬਾਹਰ ਆਕੇ ਸਾਦੀ ਕਰਦੇ ਹਨ ਓਹਨਾ ਲਈ ਅਤਿ ਜਰੂਰੀ ਹੈ ਕੇ ਓਹ ਆਪਣੇ ਆਪਣੇ ਪ੍ਰਵਾਰ ਦੇ ਸਾਰੇ ਮੈਂਬਰਾਂ ਦਾ ਨਾ ਰਿਕਾਰਡ ਦਫ਼ਤਰਾਂ ਵਿਚ ਆਪਣੇ ਆਪਣੇ ਜਿਲ੍ਹਾ ਸੈਨਿਕ ਭਲਾਈ ਦਫ਼ਤਰਾਂ ਰਾਹੀਂ ਭੇਜਣ ਤਾਕਿ ਓਹਨਾ ਦੀਆਂ ਪਤਨੀਆ ਅਤੇ ਬੱਚੇ ਓਹਨਾ ਤੋ ਬਾਦ ਆਪਣੀਆਂ ਸਾਰੀਆਂ ਸੁਭਦਾਵਾ l ਸਕਣ। ਸਮੂਹ ਸਾਬਕਾ ਫੋਜੀ ਵੀਰ ਇਸ ਚੀਜ ਵੱਲ ਵਿਸੇਸ ਧਿਆਨ ਦੇਣ ਅਤੇ ਜਿਹੜੇ ਪੁਰਾਣੇ ਬਜੁਰਗ ਅਨਪੜ ਹਨ ਜਾ ਘੱਟ ਪੜ੍ਹੇ ਲਿਖੇ ਹਨ ਓਹਨਾ ਦੀ ਮਦਦ ਓਹ ਵੀਰ ਕਰਨ ਜਿੰਨਾ ਨੂੰ ਇਸ ਬਾਬਤ ਪਤਾ ਹੈ ਅਤੇ ਪੜ੍ਹੇ ਲਿਖੇ ਹਨ ਇਸ ਮੌਕੇ ਇੰਜ ਸਿੱਧੂ ਤੋ ਇਲਾਵਾ ਕੈਪਟਨ ਗੁਰਦੇਵ ਸਿੰਘ ਵਾਰੰਟ ਅਫ਼ਸਰ ਬਲਵਿੰਦਰ ਸਿੰਘ ਢੀਂਡਸਾ ਸੂਬੇਦਾਰ ਸਰਬਜੀਤ ਸਿੰਘ ਸੂਬੇਦਾਰ ਦਰਸ਼ਨ ਸਿੰਘ ਉਗੋ ਸੂਬੇਦਾਰ ਸੁਖਦੇਵ ਸਿੰਘ  ਮਾਤਾ ਸਹੀਦ ਧਰਮਵੀਰ ਬੀਬੀ ਸ਼ਿਮਲਾ ਦੇਵੀ ਬੀਬੀ ਮਨਦੀਪ ਕੌਰ ਹੌਲਦਾਰ ਰੂਪ ਸਿੰਘ ਮਹਿਤਾ ਹੌਲਦਾਰ ਨਛੱਤਰ ਸਿੰਘ ਹੌਲਦਾਰ ਬਸੰਤ ਸਿੰਘ ਉਗੋ ਹੌਲਦਾਰ ਦੀਵਾਨ ਸਿੰਘ ਸਿਪਾਹੀ ਬਸੰਤ ਸਿੰਘ ਗੁਰਮੀਤ ਸਿੰਘ ਦੂਲੋ ਗੁਰਦੇਵ ਸਿੰਘ ਮੱਕੜ ਅਤੇ ਹੋਰ ਆਗੂ ਮੌਜ਼ੂਦ ਸਨ।

ਫੋਟੋ  ਇੰਜ ਗੁਰਜਿੰਦਰ ਸਿੰਘ ਸਿੱਧੂ ਕੌਮੀ ਪ੍ਰਧਾਨ ਸੈਨਿਕ ਵਿੰਗ ਸ਼੍ਰੋਮਣੀ ਅਕਾਲੀ ਦਲ ਅਤੇ ਵਿੰਗ ਦੇ ਹੋਰ ਅਹੁਦੇਦਾਰ।
ਤਿੰਨੇ ਫੋਰਸਾਂ ਦੇ ਸਾਬਕਾ ਸੈਨਿਕ ਜਾ ਸੈਨਿਕਾ ਦੀਆ ਵਿਧਵਾਵਾ ਆਪਣੇ ਆਪਣੇ ਰਿਕਾਰਡ ਦਰੁਸਤ ਕਰਵਾਉਣ - ਇੰਜ ਸਿੱਧੂ
  • Title : ਤਿੰਨੇ ਫੋਰਸਾਂ ਦੇ ਸਾਬਕਾ ਸੈਨਿਕ ਜਾ ਸੈਨਿਕਾ ਦੀਆ ਵਿਧਵਾਵਾ ਆਪਣੇ ਆਪਣੇ ਰਿਕਾਰਡ ਦਰੁਸਤ ਕਰਵਾਉਣ - ਇੰਜ ਸਿੱਧੂ
  • Posted by :
  • Date : अक्टूबर 24, 2021
  • Labels :
  • Blogger Comments
  • Facebook Comments

0 comments:

एक टिप्पणी भेजें

Top