Contact for Advertising

Contact for Advertising

Latest News

शुक्रवार, 27 फ़रवरी 2026

ਟੰਡਨ ਇੰਟਰਨੈਸ਼ਨਲ ਸਕੂਲ ਵਿਦਿਆਰਥੀਆਂ ਨੇ ਅੰਤਰਰਾਸ਼ਟਰੀ ਕਰਾਟੇ ਚੈਂਪੀਅਨਸ਼ਿਪ 'ਚ ਗੱਡੇ ਝੰਡੇ*

 *ਟੰਡਨ ਇੰਟਰਨੈਸ਼ਨਲ ਸਕੂਲ ਵਿਦਿਆਰਥੀਆਂ ਨੇ ਅੰਤਰਰਾਸ਼ਟਰੀ ਕਰਾਟੇ ਚੈਂਪੀਅਨਸ਼ਿਪ 'ਚ ਗੱਡੇ ਝੰਡੇ*


*ਥਾਈਲੈਂਡ ਦੀ ਧਰਤੀ 'ਤੇ ਹੋਈ ਕਰਾਟੇ ਚੈਂਪੀਅਨਸ਼ਿਪ ਸੋਨੇ ਅਤੇ ਚਾਂਦੀ ਦੇ 8 ਤਮਗ਼ੇ ਜਿੱਤੇ*


*ਟੰਡਨ ਸਕੂਲ ਬੱਚਿਆਂ ਨੇ ਸੱਤ ਸਮੁੰਦਰੋਂ ਪਾਰ ਚਮਕਾਇਆ ਬਰਨਾਲਾ ਦਾ ਨਾਮ ਅਤੇ ਵਧਾਈ ਤਿਰੰਗੇ ਦੀ ਸ਼ਾਨ : ਐੱਮਡੀ ਸ਼ਿਵ ਸਿੰਗਲਾ*



ਬਰਨਾਲਾ, 25 ਫਰਵਰੀ ( ਕੇਸ਼ਵ ਵਰਦਾਨ ਪੁੰਜ   ) : ਇਲਾਕੇ ਦੇ ਨਾਮਵਰ ਵਿਦਿਅਕ ਅਦਾਰੇ ਟੰਡਨ ਇੰਟਰਨੈਸ਼ਨਲ ਸਕੂਲ ਬਰਨਾਲਾ ਦੇ ਹੋਣਹਾਰ ਵਿਦਿਆਰਥੀਆਂ ਨੇ ਸਮੁੰਦਰੋਂ ਪਾਰ ਥਾਈਲੈਂਡ ਦੀ ਧਰਤੀ 'ਤੇ  ਬੈਂਕਾਕ ਵਿਖੇ ਹੋਈ "ਥਾਈਲੈਂਡ ਕਰਾਟੇ ਕੱਪ ਇੰਟਰਨੈਸ਼ਨਲ ਕਰਾਟੇ ਚੈਂਪੀਅਨਸ਼ਿਪ-2026" ਵਿੱਚ 1 ਸੋਨੇ, 4 ਚਾਂਦੀ ਤੇ 3 ਕਾਂਸੀ ਦੇ ਤਗਮੇ ਜਿੱਤ ਕੇ ਸਾਬਤ ਕਰ ਦਿੱਤਾ ਹੈ ਕਿ ਜੇਕਰ ਜਜ਼ਬਾ ਹੋਵੇ ਤਾਂ ਕੋਈ ਵੀ ਮੰਜ਼ਿਲ ਦੂਰ ਨਹੀਂ ਤੇ ਅਸਮਾਨ ਖੁਦ ਗੋਡੇ ਟੇਕਦਾ ਹੈ। ਇਹ ਜਾਣਕਾਰੀ ਸਕੂਲ ਕੈਂਪਸ ’ਚ ਬੁੱਧਵਾਰ ਨੂੰ ਇੱਕ ਵਿਸ਼ੇਸ਼ ਪ੍ਰੈਸ ਕਾਨਫਰੰਸ ਦੌਰਾਨ ਐੱਮ.ਡੀ ਸ਼ਿਵ ਸਿੰਗਲਾ ਅਤੇ ਪ੍ਰਿੰਸੀਪਲ ਸ਼ਾਲਨੀ ਕੌਸ਼ਲ ਨੇ ਸਾਂਝੀ ਕੀਤੀ। ਸ੍ਰੀ ਸ਼ਿਵ ਸਿੰਗਲਾ ਨੇ ਬੜੇ ਮਾਣ ਨਾਲ ਦੱਸਿਆ ਕਿ ਬੈਂਕਾਂਕ ਵਿਖੇ ਹੋਏ "ਥਾਈਲੈਂਡ ਕਰਾਟੇ ਕੱਪ ਇੰਟਰਨੈਸ਼ਨਲ ਕਰਾਟੇ ਚੈਂਪੀਅਨਸ਼ਿਪ-2026" ਦੌਰਾਨ ਜੂਨੀਅਰ ਵਰਗ ਦੇ ਹੋਏ ਗਹਿਗੱਚ ਮੁਕਾਬਲਿਆਂ ਵਿੱਚ ਟੰਡਨ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਦੀਦਾਰਜੋਤ ਸਿੰਘ ਭੁੱਲਰ ਨੇ  1 ਸੋਨੇ ਅਤੇ ਇੱਕ ਚਾਂਦੀ ਤਮਗਾ ਜਿੱਤਿਆ, ਅਮਨਜੋਤ ਕੌਰ ਨੇ ਇੱਕ ਚਾਂਦੀ ਅਤੇ ਇੱਕ ਕਾਂਸ਼ੀ ਦਾ ਤਮਗਾ ਜਿੱਤਿਆ ਹੈ। ਇਸੇ ਤਰ੍ਹਾਂ ਦਿਲਰਾਜ ਸਿੰਘ ਨੇ ਇੱਕ ਚਾਂਦੀ ਦਾ ਤਮਗ਼ਾ ਅਤੇ ਇੱਕ ਕਾਂਸ਼ੀ ਦਾ ਤਮਗਾ ਜਿੱਤਿਆ ਹੈ ਅਤੇ ਜਸਕਰਨ ਸਿੰਘ ਨੇ ਵੀ ਇੱਕ ਚਾਂਦੀ ਦਾ ਤਮਗ਼ਾ ਅਤੇ ਇੱਕ ਕਾਂਸ਼ੀ ਦਾ ਤਮਗ਼ਾ ਜਿੱਤ ਕੇ ਆਪਣੇ ਸਕੂਲ, ਆਪਣੇ ਪੰਜਾਬ ਅਤੇ ਆਪਣੇ ਦੇਸ਼ ਭਾਰਤ ਦਾ ਨਾਮ ਰੌਸ਼ਨ ਕੀਤਾ ਹੈ। ਉਹਨਾਂ ਦੱਸਿਆ ਕਿ ਇਸ ਕਰਾਟੇ ਚੈਂਪੀਅਨਸ਼ਿਪ 11 ਮੁਲਕਾਂ ਦੇ 578 ਖਿਡਾਰੀਆਂ ਨੇ ਭਾਗ ਲਿਆ, ਜਿਸ ਵਿੱਚੋ 8 ਮੈਡਲ ਟੰਡਨ ਇੰਟਰਨੈਸ਼ਨਲ ਸਕੂਲ ਦੇ ਖਿਡਾਰੀਆਂ ਨੇ ਜਿੱਤੇ ਹਨ। ਉਹਨਾਂ ਦੱਸਿਆ ਕਿ ਤਮਗ਼ੇ ਜਿੱਤ ਕੇ ਲਿਆਉਣ ਵਾਲੇ ਇਹ ਸਾਰੇ ਖਿਡਾਰੀ ਟੰਡਨ ਇੰਟਰਨੈਸ਼ਨਲ ਸਕੂਲ ਦੇ ਸੱਤਵੀਂ ਕਲਾਸ ਦੇ ਵਿਦਿਆਰਥੀ ਹਨ। ਉਹਨਾਂ ਕਿਹਾ ਕਿ ਇਸ ਪ੍ਰਾਪਤੀ ਲਈ ਜਿਥੇ ਇਹਨਾਂ ਖਿਡਾਰੀਆਂ ਦੀ ਲਗਨ ਅਤੇ ਸਖ਼ਤ ਮਿਹਨਤ ਅਤੇ ਕੋਚ ਜਗਸੀਰ ਕੁਮਾਰ ਵਰਮਾ ਅਤੇ ਟੰਡਨ ਸਕੂਲ ਦੇ ਸਪੋਰਟਸ ਇੰਚਾਰਜ ਹਰਜੀਤ ਸਿੰਘ ਵੱਲੋਂ ਕਰਵਾਈ ਜੋਰਦਾਰ ਪ੍ਰੈਕਟਿਸ ਰਹੀ ਹੈ, ਉਥੇ ਹੀ ਵਿਦਿਆਰਥੀਆਂ ਦੇ ਮਾਪਿਆਂ ਵੱਲੋਂ ਦਿੱਤਾ ਭਰਪੂਰ ਸਹਿਯੋਗ ਅਤੇ ਸਕੂਲ ਤੇ ਕੋਚ ਉਪਰ ਕੀਤਾ ਭਰੋਸਾ ਰਿਹਾ ਹੈ। ਉਹਨਾਂ ਕਿਹਾ ਕਿ ਇਹ ਜਿੱਤ ਸਿਰਫ਼ ਸਕੂਲ ਲਈ ਹੀ ਨਹੀਂ, ਸਗੋਂ ਪੂਰੇ ਦੇਸ਼ ਲਈ ਮਾਣ ਵਾਲੀ ਗੱਲ ਹੈ। ਇਹ ਸਿਰਫ਼ ਤਗਮੇ ਨਹੀਂ। ਸਗੋਂ ਸਾਡੇ ਬੱਚਿਆਂ ਦੇ ਅਟੁੱਟ ਇਰਾਦਿਆਂ ਤੇ ਅਣਥੱਕ ਮੁਸ਼ੱਕਤ ਦੀ ਉਹ ਚਮਕ ਹੈ। ਜਿਸ ਨੇ ਅੰਤਰਰਾਸ਼ਟਰੀ ਮੰਚ `ਤੇ ਭਾਰਤੀ ਤਿਰੰਗੇ ਦੀ ਸ਼ਾਨ ਨੂੰ ਹੋਰ ਵਧਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਦੋਂ ਬੈਂਕਾਕ ਦੀ ਧਰਤੀ `ਤੇ ਬਰਨਾਲਾ ਦੇ ਬੱਚਿਆਂ ਨੇ ਤਗਮਿਆਂ ਦੀ ਝੜੀ ਲਗਾਈ ਤਾਂ ਉੱਥੇ ਮੌਜੂਦ ਅੰਤਰਰਾਸ਼ਟਰੀ ਮਾਹਿਰਾਂ ਨੇ ਵੀ ਇਨ੍ਹਾਂ ਦੀ ਤਕਨੀਕ ਅਤੇ ਅਨੁਸ਼ਾਸਨ ਦੀ ਤਾਰੀਫ਼ ਕੀਤੀ। ਐੱਮਡੀ ਸਿੰਗਲਾ ਨੇ ਕਿਹਾ ਸਾਡਾ ਮਕਸਦ ਸਿਰਫ਼ ਕਿਤਾਬੀ ਗਿਆਨ ਦੇਣਾ ਨਹੀਂ। ਸਗੋਂ ਅਜਿਹੇ ਹੀਰੇ ਤਰਾਸ਼ਣਾ ਹੈ ਜੋ ਵਿਸ਼ਵ ਪੱਧਰ `ਤੇ ਆਪਣੀ ਪਛਾਣ ਬਣਾ ਸਕਣ। ਅੰਤਰਰਾਸ਼ਟਰੀ ਖੇਡ ਮੈਦਾਨ ’ਚ ਆਪਣਾ ਲੋਹਾ ਮਨਵਾਉਣ ਤੋਂ ਬਾਅਦ ਜਦੋਂ ਇਹ ਖਿਡਾਰੀ ਬਰਨਾਲਾ ਪਹੁੰਚੇ ਤਾਂ ਸਕੂਲ ਮੈਨੇਜਮੈਂਟ ਤੇ ਸ਼ਹਿਰ ਵਾਸੀਆਂ ਵਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਐੱਮਡੀ ਸ਼ਿਵ ਸਿੰਗਲਾ ਤੇ ਪ੍ਰਿੰਸੀਪਲ ਸ਼ਾਲਿਨੀ ਕੌਸ਼ਲ ਨੇ ਸਾਂਝੇ ਤੌਰ `ਤੇ ਕਿਹਾ ਕਿ ਇਹ ਬੱਚੇ ਹੋਰਨਾਂ ਵਿਦਿਆਰਥੀਆਂ ਲਈ ਵੀ ਪ੍ਰੇਰਨਾ ਸਰੋਤ ਬਣਨਗੇ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਸ਼ਾਲਿਨੀ ਕੌਸ਼ਲ ਨੇ ਬੱਚਿਆਂ ਦੀ ਅਣਥੱਕ ਮਿਹਨਤ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਇਹ ਸਫਲਤਾ ਮਹੀਨਿਆਂ ਦੀ ਸਖ਼ਤ ਟ੍ਰੇਨਿੰਗ ਤੇ ਅਨੁਸ਼ਾਸਨ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਪੱਧਰ `ਤੇ 8 ਤਗਮੇ ਜਿੱਤਣਾ ਇਕ ਬਹੁਤ ਵੱਡੀ ਉਪਲਬਧੀ ਹੈ। ਜਿਸ ਨੇ ਸਾਬਤ ਕਰ ਦਿੱਤਾ ਹੈ ਕਿ ਟੰਡਨ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀ ਵਿਸ਼ਵ ਪੱਧਰ ਦੇ ਕਿਸੇ ਵੀ ਮੁਕਾਬਲੇ ਲਈ ਪੂਰੀ ਤਰ੍ਹਾਂ ਸਮਰੱਥ ਹਨ। ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਪੱਧਰ `ਤੇ ਜਾ ਕੇ ਖੇਡਣਾ ਤੇ ਜਿੱਤ ਕੇ ਪਰਤਣਾ ਕੋਈ ਸਧਾਰਨ ਗੱਲ ਨਹੀਂ। ਪਰ ਸਾਡੇ ਹੀਰਿਆਂ ਨੇ ਆਪਣੀ ਤਕਨੀਕੀ ਮੁਹਾਰਤ ਨਾਲ ਇਹ ਦਰਸਾ ਦਿੱਤਾ ਹੈ ਕਿ ਉਹ ਵਿਸ਼ਵ ਪੱਧਰ ਦੇ ਕਿਸੇ ਵੀ ਮੁਕਾਬਲੇ ਲਈ ਪੂਰੀ ਤਰ੍ਹਾਂ ਤਿਆਰ ਹਨ। ਪ੍ਰਿੰਸੀਪਲ ਕੌਸ਼ਲ ਨੇ ਖਿਡਾਰੀਆਂ ਦੇ ਮਾਪਿਆਂ ਤੇ ਕੋਚਾਂ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ। ਜਿਨ੍ਹਾਂ ਦੇ ਸਹਿਯੋਗ ਸਦਕਾ ਅੱਜ ਬਰਨਾਲਾ ਦੇ ਇਹ ਬੱਚੇ ਅੰਤਰਰਾਸ਼ਟਰੀ ਸਟਾਰ ਬਣ ਕੇ ਉੱਭਰੇ ਹਨ। ਸਕੂਲ ਦੇ ਐੱਮਡੀ ਸ਼ਿਵ ਸਿੰਗਲਾ ਨੇ ਜੇਤੂ ਖਿਡਾਰੀਆਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਨ੍ਹਾਂ ਹੋਣਹਾਰਾਂ ਨੇ ਬੈਂਕਾਕ ਦੀ ਧਰਤੀ `ਤੇ ਬਰਨਾਲਾ ਦਾ ਨਾਮ ਚਮਕਾ ਕੇ ਇਹ ਸਿੱਧ ਕਰ ਦਿੱਤਾ ਹੈ ਕਿ ਉਡਾਣਾਂ ਲਈ ਸਿਰਫ਼ ਵੱਡੇ ਸ਼ਹਿਰਾਂ ਦੀ ਲੋੜ ਨਹੀਂ ਹੁੰਦੀ। ਸਗੋਂ ਜੇਕਰ ਜਜ਼ਬਾ ਹੋਵੇ ਤਾਂ ਪੰਜਾਬ ਦੀ ਜਵਾਨੀ ਦੁਨੀਆ ਦਾ ਕੋਈ ਵੀ ਕੋਨਾ ਫਤਿਹ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਅਸੀਂ ਸਿਰਫ਼ ਵਿਦਿਆਰਥੀ ਨਹੀਂ। ਸਗੋਂ ਭਵਿੱਖ ਦੇ ਉਹ ਅੰਬੈਸਡਰ ਪੈਦਾ ਕਰ ਰਹੇ ਹਾਂ। ਜੋ ਦੁਨੀਆ ਦੇ ਨਕਸ਼ੇ `ਤੇ ਸਾਡੇ ਇਲਾਕੇ ਦਾ ਨਾਮ ਰੌਸ਼ਨ ਕਰਨਗੇ। ਉਨ੍ਹਾਂ ਭਰੋਸਾ ਦਿੱਤਾ ਕਿ ਖੇਡਾਂ ਦੇ ਖੇਤਰ ’ਚ ਮੱਲਾਂ ਮਾਰਨ ਵਾਲੇ ਹਰ ਬੱਚੇ ਨੂੰ ਸਕੂਲ ਵੱਲੋਂ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ।

ਇਹਨਾਂ ਵਿਦਿਆਰਥੀਆਂ ਦੇ ਮਾਪਿਆਂ ਨੇ ਵੀ ਟੰਡਨ ਇੰਟਰਨੈਸ਼ਨਲ ਸਕੂਲ ਦੇ ਸਟਾਫ ਅਤੇ ਕੋਚ ਸਾਹਿਬਾਨ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਸਕੂਲ ਵੱਲੋਂ ਵਧੀਆ ਕੋਚ ਅਤੇ ਹਰ ਤਰ੍ਹਾਂ ਸਹੂਲਤ ਮੁਹੱਈਆ ਕਰਵਾਉਣ ਸਦਕਾ ਹੀ ਉਹਨਾਂ ਦੇ ਬੱਚੇ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਭਾਗ ਲੈਣ ਅਤੇ ਮੁਕਾਬਲੇ ਜਿੱਤਣ ਦੇ ਸਮਰੱਥ ਹੋਏ ਹਨ।

ਟੰਡਨ ਇੰਟਰਨੈਸ਼ਨਲ ਸਕੂਲ ਵਿਦਿਆਰਥੀਆਂ ਨੇ ਅੰਤਰਰਾਸ਼ਟਰੀ ਕਰਾਟੇ ਚੈਂਪੀਅਨਸ਼ਿਪ 'ਚ ਗੱਡੇ ਝੰਡੇ*
  • Title : ਟੰਡਨ ਇੰਟਰਨੈਸ਼ਨਲ ਸਕੂਲ ਵਿਦਿਆਰਥੀਆਂ ਨੇ ਅੰਤਰਰਾਸ਼ਟਰੀ ਕਰਾਟੇ ਚੈਂਪੀਅਨਸ਼ਿਪ 'ਚ ਗੱਡੇ ਝੰਡੇ*
  • Posted by :
  • Date : फ़रवरी 27, 2026
  • Labels :
  • Blogger Comments
  • Facebook Comments

0 comments:

एक टिप्पणी भेजें

Top