Contact for Advertising

Contact for Advertising

Latest News

बुधवार, 25 फ़रवरी 2026

ਲਾਜਪਤ ਰਾਏ ਚੋਪੜਾ ਨੂੰ ਸਰਬ ਸੰਮਤੀ ਨਾਲ ਭਗਤ ਮੋਹਨ ਲਾਲ ਸੇਵਾ ਸੰਮਤੀ ਅਤੇ ਰਾਮਬਾਗ ਕਮੇਟੀ ਦਾ ਪ੍ਰਧਾਨ ਚੁਣਿਆ*

 *ਲਾਜਪਤ ਰਾਏ ਚੋਪੜਾ ਨੂੰ ਸਰਬ ਸੰਮਤੀ ਨਾਲ ਭਗਤ ਮੋਹਨ ਲਾਲ ਸੇਵਾ ਸੰਮਤੀ ਅਤੇ ਰਾਮਬਾਗ ਕਮੇਟੀ ਦਾ ਪ੍ਰਧਾਨ ਚੁਣਿਆ* 


ਬਰਨਾਲਾ, 25 ਫਰਵਰੀ ( ਕੇਸ਼ਵ ਵਰਦਾਨ ਪੁੰਜ   ) : ਭਗਤ ਮੋਹਨ ਲਾਲ ਸੇਵਾ ਸੰਮਤੀ ਬਰਨਾਲਾ ਅਤੇ ਰਾਮਬਾਗ ਕਮੇਟੀ ਬਰਨਾਲਾ ਦੀ ਐਗਜੈਟਿਵ ਕਮੇਟੀ ਇੱਕ ਹੰਗਾਮੀ ਮੀਟਿੰਗ ਹੋਈ। ਰਾਮਬਾਗ ਵਿਖੇ ਸੇਵਾ ਸੰਮਤੀ ਦੇ ਦਫਤਰ ਵਿੱਚ ਹੋਈ ਇਸ ਮੀਟਿੰਗ ਵਿੱਚ ਪ੍ਰਧਾਨ ਭਾਰਤ ਮੋਦੀ ਦੇ ਅਚਾਨਕ ਦੇਹਾਂਤ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਦੋ ਮਿੰਟ ਦਾ ਮੋਨ ਧਾਰ ਕੇ ਸਵਰਗਵਾਸੀ ਭਾਰਤ ਮੋਦੀ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।  ਇਸ ਮੀਟਿੰਗ ਵਿੱਚ ਸਵ: ਪ੍ਰਧਾਨ ਭਾਰਤ ਮੋਦੀ ਵੱਲੋਂ ਸੇਵਾ ਸੰਮਤੀ ਅਤੇ ਰਾਮਬਾਗ ਕਮੇਟੀ ਲਈ ਕੀਤੇ ਗਏ ਅਣਥੱਕ ਕੰਮਾਂ ਦੀ ਭਰਪੂਰ ਸਲਾਘਾ ਕੀਤੀ ਗਈ।ਇਸ ਦੌਰਾਨ ਸੇਵਾ ਸੰਮਤੀ ਦੇ ਜਨਰਲ ਸਕੱਤਰ ਕਮਲ ਜਿੰਦਲ ਵਲੋਂ ਭਗਤ ਮੋਹਨ ਲਾਲ ਸੇਵਾ ਸੰਮਤੀ ਅਤੇ ਰਾਮਬਾਗ ਕਮੇਟੀ ਦਾ ਕੰਮ ਕਾਰ ਸੁਚਾਰੂ ਢੰਗ ਨਾਲ ਚੱਲਦਾ ਰੱਖਣ ਲਈ ਲਾਜਪਤ ਰਾਏ ਚੋਪੜਾ ਦਾ ਨਾਮ ਪ੍ਰਧਾਨਗੀ ਲਈ ਪੇਸ਼ ਕੀਤਾ, ਜਿਸ ਦੀ ਮੀਟਿੰਗ ਵਿੱਚ ਹਾਜ਼ਰ ਮੈਂਬਰਾਂ ਨੇ ਸਰਬਸੰਮਤੀ ਨਾਲ ਤਾਈਦ ਕੀਤੀ ਗਈ। ਇਸ ਤਰ੍ਹਾਂ ਸਰਬਸੰਮਤੀ ਨਾਲ ਲਾਜਪਤ ਰਾਏ ਨੂੰ ਭਗਤ ਮੋਹਨ ਲਾਲ ਸੇਵਾ ਸੰਮਤੀ ਤੇ ਰਾਮਬਾਗ ਕਮੇਟੀ ਬਰਨਾਲਾ ਦਾ ਪ੍ਰਧਾਨ ਚੁਣ ਲਿਆ। ਇਸ ਮੀਟਿੰਗ ਵਿੱਚ ਭਗਤ ਮੋਹਨ ਲਾਲ ਸੇਵਾ ਸੰਮਤੀ ਦੇ ਜਨਰਲ ਸਕੱਤਰ : ਕਮਲ ਕੁਮਾਰ, ਮੀਤ ਪ੍ਰਧਾਨ ਬੀਰਬਲ ਦਾਸ, ਮੀਤ ਪ੍ਰਧਾਨ ਵਿਨੋਦ ਕੁਮਾਰ ਕਾਂਸਲ, ਕੈਸੀਅਰ ਸੇਵਾ ਸੰਮਤੀ ਮੰਗਤ ਰਾਏ, ਕੈਸੀਅਰ ਰਾਮਬਾਗ ਕਮੇਟੀ ਵੇਦ ਪ੍ਰਕਾਸ਼, ਜੁਆਇੰਟ ਸਕੱਤਰ ਨਰਿੰਦਰ ਚੋਪੜਾ, ਪ੍ਰਚਾਰ ਸਕੱਤਰ ਜਗਸੀਰ ਸਿੰਘ ਸੰਧੂ, ਕਾਰਜਕਾਰਨੀ ਮੈਂਬਰ ਦੀਪਕ ਸੋਨੀ, ਰਜਿੰਦਰ ਗਾਰਗੀ ਅਤੇ ਗੋਪਾਲ ਸ਼ਰਮਾ ਹਾਜ਼ਰ ਸਨ, ਜਦੋਂਕਿ ਕਾਰਜਕਾਰਨੀ ਦੇ ਮੈਂਬਰ ਵਿਪਨ ਧਰਨੀ ਨੇ ਵਿਦੇਸ਼ ਤੋਂ ਫੋਨ ਰਾਹੀਂ ਇਸ ਫੈਸਲੇ ਨਾਲ ਸਹਿਮਤੀ ਪ੍ਰਗਟਾਈ ਹੈ।

ਲਾਜਪਤ ਰਾਏ ਚੋਪੜਾ ਨੂੰ ਸਰਬ ਸੰਮਤੀ ਨਾਲ ਭਗਤ ਮੋਹਨ ਲਾਲ ਸੇਵਾ ਸੰਮਤੀ ਅਤੇ ਰਾਮਬਾਗ ਕਮੇਟੀ ਦਾ ਪ੍ਰਧਾਨ ਚੁਣਿਆ*
  • Title : ਲਾਜਪਤ ਰਾਏ ਚੋਪੜਾ ਨੂੰ ਸਰਬ ਸੰਮਤੀ ਨਾਲ ਭਗਤ ਮੋਹਨ ਲਾਲ ਸੇਵਾ ਸੰਮਤੀ ਅਤੇ ਰਾਮਬਾਗ ਕਮੇਟੀ ਦਾ ਪ੍ਰਧਾਨ ਚੁਣਿਆ*
  • Posted by :
  • Date : फ़रवरी 25, 2026
  • Labels :
Next
This is the most recent post.
पुरानी पोस्ट
  • Blogger Comments
  • Facebook Comments

0 comments:

एक टिप्पणी भेजें

Top