Contact for Advertising

Contact for Advertising

Latest News

सोमवार, 16 फ़रवरी 2026

ਇੱਕ ਲੱਖ 68 ਹਜਾਰ ਰੁਪਏ ਦੇ ਲੋੜਵੰਦ ਵਿਧਵਾਵਾਂ ਅਤੇ ਅਪਹਾਜਾ ਨੂੰ ਮਹੀਨਾਵਾਰ ਪੈਨਸ਼ਨ ਦੇ ਚੈੱਕ ਸਰਬੱਤ ਦਾ ਭਲਾ ਟਰੱਸਟ ਵੱਲੋ ਵੰਡੇ - ਸਿੱਧੂ

 ਇੱਕ ਲੱਖ 68 ਹਜਾਰ ਰੁਪਏ ਦੇ ਲੋੜਵੰਦ ਵਿਧਵਾਵਾਂ ਅਤੇ ਅਪਹਾਜਾ ਨੂੰ ਮਹੀਨਾਵਾਰ ਪੈਨਸ਼ਨ ਦੇ ਚੈੱਕ ਸਰਬੱਤ ਦਾ ਭਲਾ ਟਰੱਸਟ ਵੱਲੋ ਵੰਡੇ - ਸਿੱਧੂ

 



ਬਰਨਾਲਾ  16 ਫਰਵਰੀ ਅੱਜ ਸਥਾਨਕ ਗੁਰੂ ਘਰ ਤਪ ਅਸਥਾਨ ਬੀਬੀ ਪ੍ਰਧਾਨ ਕੌਰ ਵਿੱਖੇ 168 ਲੋੜਵੰਦ ਵਿਧਵਾਵਾਂ ਅਤੇ ਅਪਹਾਜਾ ਨੂੰ ਮਹੀਨਾਵਾਰ ਪੈਨਸ਼ਨ ਚੈੱਕ ਵਿਤਰਨ ਕੀਤੇ ਗਏ ਅਤੇ ਦਸ ਗਰੀਬ ਮਰੀਜਾ ਨੂੰ ਇਲਾਜ ਕਰਵਾਉਣ ਲਈ ਚੈੱਕ ਰਾਹੀਂ ਰਾਸ਼ੀ ਪ੍ਰਦਾਨ ਕੀਤੀ ਗਈ ਇਹ ਜਾਣਕਾਰੀ ਸੰਸਥਾ ਦੇ ਬਰਨਾਲਾ ਜਿਲ੍ਹਾ ਦੇ ਪ੍ਰਧਾਨ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਨੇ ਇਕ ਪ੍ਰੈਸ ਨੋਟ ਜਾਰੀ ਕਰਕੇ ਦੱਸਿਆ ਕਿ ਹਰ ਮਹੀਨੇ ਸਾਡੀ ਸੰਸਥਾ ਜਿਸ ਦੇ ਬਾਨੀ ਡਾਕਟਰ ਐੱਸ ਪੀ ਸਿੰਘ ਉਬਰਾਏ ਹਨ ਵੱਲੋ ਇਹ ਮੱਦਦ ਸਰਕਾਰੀ ਪੈਨਸ਼ਨ ਤੋ ਇਲਾਵਾ ਕੀਤੀ ਜਾਂਦੀ ਹੈ ਅਤੇ ਵੱਡੀ ਤਦਾਦ ਵਿੱਚ ਸਰਕਾਰੀ ਸਕੂਲਾਂ ਕਾਲਜਾਂ ਵਿੱਚ ਸਾਫ ਪਾਣੀ ਬੱਚਿਆਂ ਨੂੰ ਮੁਹਾਇਆ ਕਰਵਾਉਣ ਲਈ ਵਾਟਰ ਫਿਲਟਰ ਲਾਏ ਜਾਂਦੇ ਹਨ ਦੋ ਨਵੇਂ ਗਰੀਬ ਕੁੜੀਆ ਨੂੰ ਸਿਲਾਈ ਸਿਖਾਉਣ ਲਈ ਸੈਂਟਰ ਖੋਲ੍ਹੇ ਗਏ ਹਨ ਅਤੇ ਉਹਨਾਂ ਨੂੰ ਸਿਖਲਾਈ ਸਿਖਾਉਣ ਉਪਰੰਤ ਸਰਟੀਫਿਕੇਟ ਭੀ ਦਿੱਤੇ ਜਾਂਦੇ ਹਨ।ਸਿੱਧੂ ਨੇ ਦੱਸਿਆ ਕਿ ਸਾਡੀ ਸੰਸਥਾ ਗਰੀਬ ਲੋੜਵੰਦਾ ਦੀ ਬਾਂਹ ਫੜਨ ਲਈ ਹਮੇਸ਼ਾ ਤਤਪਰ ਰਹਿੰਦੀ ਹੈ ਇਸ ਮੌਕੇ ਗੁਰਜੰਟ ਸਿੰਘ ਸੋਨਾ ਜਥੇਦਾਰ ਗੁਰਮੀਤ ਸਿੰਘ ਧੌਲਾ ਸੂਬੇਦਾਰ ਗੁਰਜੰਟ ਸਿੰਘ ਸੂਬੇਦਾਰ ਸਵਰਨਜੀਤ ਸਿੰਘ ਭੰਗੂ ਹੌਲਦਾਰ ਬਸੰਤ ਸਿੰਘ ਉੱਗੋਕੇ ਕੁਲਵਿੰਦਰ ਸਿੰਘ ਕਾਲਾ ਗੁਰਦੇਵ ਸਿੰਘ ਮੱਕੜ ਆਦਿ ਸੰਸਥਾ ਦੇ ਮੈਬਰ ਹਾਜਰ ਸਨ।

ਇੱਕ ਲੱਖ 68 ਹਜਾਰ ਰੁਪਏ ਦੇ ਲੋੜਵੰਦ ਵਿਧਵਾਵਾਂ ਅਤੇ ਅਪਹਾਜਾ ਨੂੰ ਮਹੀਨਾਵਾਰ ਪੈਨਸ਼ਨ ਦੇ ਚੈੱਕ ਸਰਬੱਤ ਦਾ ਭਲਾ ਟਰੱਸਟ ਵੱਲੋ ਵੰਡੇ - ਸਿੱਧੂ
  • Title : ਇੱਕ ਲੱਖ 68 ਹਜਾਰ ਰੁਪਏ ਦੇ ਲੋੜਵੰਦ ਵਿਧਵਾਵਾਂ ਅਤੇ ਅਪਹਾਜਾ ਨੂੰ ਮਹੀਨਾਵਾਰ ਪੈਨਸ਼ਨ ਦੇ ਚੈੱਕ ਸਰਬੱਤ ਦਾ ਭਲਾ ਟਰੱਸਟ ਵੱਲੋ ਵੰਡੇ - ਸਿੱਧੂ
  • Posted by :
  • Date : फ़रवरी 16, 2026
  • Labels :
Next
This is the most recent post.
पुरानी पोस्ट
  • Blogger Comments
  • Facebook Comments

0 comments:

एक टिप्पणी भेजें

Top