Contact for Advertising

Contact for Advertising

Latest News

मंगलवार, 10 फ़रवरी 2026

ਪੁਲਿਸ ਵੱਲੋ ਸਾਬਕਾ ਫੋਜੀ ਗੁਰਭੇਜ ਸਿੰਘ ਦੇ ਕਾਤਲ ਸਰਪੰਚ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੋਸੀਆ ਨੂੰ ਤੁਰੰਤ ਗ੍ਰਿਫਤਾਰ ਕਰੇ ਪੁਲਿਸ - ਸਿੱਧੂ

 ਪੁਲਿਸ ਵੱਲੋ ਸਾਬਕਾ ਫੋਜੀ ਗੁਰਭੇਜ ਸਿੰਘ ਦੇ ਕਾਤਲ ਸਰਪੰਚ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੋਸੀਆ ਨੂੰ ਤੁਰੰਤ ਗ੍ਰਿਫਤਾਰ ਕਰੇ ਪੁਲਿਸ - ਸਿੱਧੂ

 


ਬਰਨਾਲਾ  6 ਫਰਵਰੀ  ਸਥਾਨਕ ਰੈਸਟ ਹਾਊਸ ਵਿਖੇ ਪੰਜਾਬ ਸੈਨਿਕ ਵਿੰਗ ਦੀ ਮੀਟਿੰਗ ਕੈਪਟਨ ਗੁਰਜਿੰਦਰ ਸਿੰਘ  ਸਿੱਧੂ ਸੂਬਾ ਪ੍ਰਧਾਨ ਦੀ ਅਗਵਾਈ ਹੇਠ ਕੀਤੀ ਗਈ ਅਤੇ ਤਰਨਤਾਰਨ ਵਿਖੇ ਨਿਹੱਥੇ ਸਾਬਕਾ ਫੋਜੀ ਗੁਰਭੇਜ ਸਿੰਘ ਦੀ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਬਿਨਾਂ ਵਜਾਹ ਕਿਰਚਾ ਮਾਰ ਕੇ ਕਤਲ ਕਰ ਦਿੱਤਾ ਜਿਸ ਦੀ ਸਮੂਹ ਸਾਬਕਾ ਸੈਨਿਕਾ ਵੱਲੋ ਪੁਰਜੋਰ ਨਿਦਾ ਕੀਤੀ ਗਈ ਮੀਟਿੰਗ ਉਪਰੰਤ ਕੈਪਟਨ ਸਿੱਧੂ ਨੇ ਐਸ ਐਸ ਪੀ ਤਰਨਤਾਰਨ ਨਾਲ ਫੋਨ ਤੇ ਗੱਲ ਕੀਤੀ ਤੇ ਉਹਨਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਕੇ ਸੂਬੇ ਦੇ ਸਾਢੇ ਚਾਰ ਲੱਖ ਸਾਬਕਾ ਫੌਜੀਆ ਵਿੱਚ ਇਸ ਬਿਨਾਂ ਵਜਾਹ ਕਤਲ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਐਸ ਐਸ ਪੀ ਨੇ ਭਰੋਸਾ ਦਵਾਇਆ ਕਿ ਅਸੀਂ ਬਹੁਤ ਜਲਦੀ ਸਾਰੇ ਕਾਤਲਾਂ ਨੂੰ ਫੜ ਲਵਾਗੇ ਉਹਨਾਂ ਦਸਿਆ ਕਿ ਦੋ ਕਾਤਲਾਂ ਨੂੰ ਫੜ ਲਿਆ ਹੈ ਅਤੇ ਤੀਸਰਾ ਅਸੀਂ ਜਲਦੀ ਫੜ ਲਵਾਗੇ ਸਿੱਧੂ ਨੇ ਉਹਨਾਂ ਦੇ ਧਿਆਨ ਵਿੱਚ ਲਿਆਂਦਾ ਕੇ ਕੁੱਝ ਲੋਕ ਸਰਪੰਚ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ ਐਸ ਐਸ ਪੀ ਨੇ ਭਰੋਸਾ ਦਵਾਇਆ ਕਿ ਬਹੁਤ ਜਲਦੀ ਸਰਪੰਚ ਕਾਤਲ ਭੀ ਸਲਖਾ ਪਿੱਛੇ ਹੋਵੇਗਾ।ਇਸ ਮੌਕੇ ਸੂਬੇਦਾਰ ਸਵਰਨਜੀਤ ਸਿੰਘ ਭੰਗੂ ਜਿਲ੍ਹਾ ਪ੍ਰਧਾਨ ਕੈਪਟਨ ਬਿੱਕਰ ਸਿੰਘ ਕੈਪਟਨ ਵਿਕਰਮ ਸਿੰਘ ਕੈਪਟਨ ਹਰਜਿੰਦਰ ਸਿੰਘ ਕੈਪਟਨ ਵਿਕਰਮ ਸਿੰਘ ਮਾਂਗੇਵਾਲ ਲੈਫ,ਭੋਲਾ ਸਿੰਘ ਸਿੱਧੂ ਸੂਬੇਦਾਰ ਕਮਲਜੀਤ ਸ਼ਰਮਾ ਸੂਬੇਦਾਰ ਇੰਦਰਜੀਤ ਸਿੰਘ ਸੂਬੇਦਾਰ ਧੰਨਾ ਸਿੰਘ ਧੌਲਾ ਸੂਬੇਦਾਰ ਹਰਜਿੰਦਰ ਸਿੰਘ ਸੂਬੇਦਾਰ ਸੌਦਾਗਰ ਸਿੰਘ ਹਮੀਦੀ ਵਾਰੰਟ ਅਫ਼ਸਰ ਸਮਸ਼ੇਰ ਸਿੰਘ ਸੇਖੋਂ ਵਾਰੰਟ ਅਫ਼ਸਰ ਅਵਤਾਰ ਸਿੰਘ ਸਿੱਧੂ ਵਾਰੰਟ ਅਫ਼ਸਰ ਜਗਦੀਪ ਸਿੰਘ ਉੱਗੋਕੇ ਸੂਬੇਦਾਰ ਮੇਜਰ ਅਮਰਜੀਤ ਸਿੰਘ ਸੂਬੇਦਾਰ ਹਰਪ੍ਰੀਤ ਸਿੰਘ ਹੌਲਦਾਰ ਰੂਪ ਸਿੰਘ ਮਹਿਤਾ ਹੌਲਦਾਰ ਬਲਦੇਵ ਸਿੰਘ ਹਮੀਦੀ ਹੌਲਦਾਰ ਬਸੰਤ ਸਿੰਘ ਉੱਗੋਕੇ ਹੌਲਦਾਰ ਜਗੀਰ ਸਿੰਘ ਹੌਲਦਾਰ ਜਸਵੰਤ ਸਿੰਘ ਹਾਜਰ ਸਨ।


ਫੋਟੋ - ਸਾਬਕਾ ਸੈਨਿਕਾਂ ਦੀ ਮੀਟਿੰਗ ਕਰਦੇ ਹੋਏ ਕੈਪਟਨ ਸਿੱਧੂ ਅਤੇ ਸਾਬਕਾ ਸੈਨਿਕ।

ਪੁਲਿਸ ਵੱਲੋ ਸਾਬਕਾ ਫੋਜੀ ਗੁਰਭੇਜ ਸਿੰਘ ਦੇ ਕਾਤਲ ਸਰਪੰਚ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੋਸੀਆ ਨੂੰ ਤੁਰੰਤ ਗ੍ਰਿਫਤਾਰ ਕਰੇ ਪੁਲਿਸ - ਸਿੱਧੂ
  • Title : ਪੁਲਿਸ ਵੱਲੋ ਸਾਬਕਾ ਫੋਜੀ ਗੁਰਭੇਜ ਸਿੰਘ ਦੇ ਕਾਤਲ ਸਰਪੰਚ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੋਸੀਆ ਨੂੰ ਤੁਰੰਤ ਗ੍ਰਿਫਤਾਰ ਕਰੇ ਪੁਲਿਸ - ਸਿੱਧੂ
  • Posted by :
  • Date : फ़रवरी 10, 2026
  • Labels :
  • Blogger Comments
  • Facebook Comments

0 comments:

एक टिप्पणी भेजें

Top