Contact for Advertising

Contact for Advertising

Latest News

गुरुवार, 12 फ़रवरी 2026

ਟੰਡਨ ਇੰਟਰਨੈਸ਼ਨਲ ਸਕੂਲ ਬਰਨਾਲਾ ’ਚ ਖੁਸ਼ੀ ਦੀ ਲਹਿਰ: ਨੋਇਡਾ ਵਿਖੇ ਹੋਈ 2ਵੀਂ ਗਨ ਫੀਲਡ ਓਪਨ ਸ਼ੂਟਿੰਗ ਚੈਂਪਿਅਨਸ਼ਿਪ-2026 ’ਚ ਬਰਨਾਲਾ ਦੀ ਸੁਖਜੀਤ ਕੌਰ ਨੇ ਜਿੱਤਿਆ ਗੋਲਡ ਮੈਡਲ

 ਟੰਡਨ ਇੰਟਰਨੈਸ਼ਨਲ ਸਕੂਲ ਬਰਨਾਲਾ ’ਚ ਖੁਸ਼ੀ ਦੀ ਲਹਿਰ: ਨੋਇਡਾ ਵਿਖੇ ਹੋਈ 2ਵੀਂ ਗਨ ਫੀਲਡ ਓਪਨ ਸ਼ੂਟਿੰਗ ਚੈਂਪਿਅਨਸ਼ਿਪ-2026 ’ਚ ਬਰਨਾਲਾ ਦੀ ਸੁਖਜੀਤ ਕੌਰ ਨੇ ਜਿੱਤਿਆ ਗੋਲਡ ਮੈਡਲ
 


 

---ਡੀ.ਸੀ. ਹਰਪ੍ਰੀਤ ਸਿੰਘ ਨੇ ਸੁਖਜੀਤ ਕੌਰ ਨੂੰ ਮੈਡਲ ਪਾ ਕੇ ਕੀਤਾ ਸਨਮਾਨਿਤ: ਦੇਸ਼ ਭਰ ਦੇ 1200 ਖਿਡਾਰੀਆਂ ’ਚੋਂ ਹਾਸਲ ਕੀਤਾ ਪਹਿਲਾ ਸਥਾਨ

Keshav Vardaan Punj 

ਬਰਨਾਲਾ

ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਟੰਡਨ ਇੰਟਰਨੈਸ਼ਨਲ ਸਕੂਲ ਬਰਨਾਲਾ ਦੀ ਹੋਣਹਾਰ ਵਿਦਿਆਰਥਣ ਸੁਖਜੀਤ ਕੌਰ ਨੇ ਖੇਡਾਂ ਦੇ ਖੇਤਰ ’ਚ ਵੱਡੀ ਮੱਲ ਮਾਰਦਿਆਂ ਰਾਸ਼ਟਰੀ ਪੱਧਰ `ਤੇ ਸਕੂਲ ਤੇ ਬਰਨਾਲਾ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ। ਨੋਇਡਾ ਵਿਖੇ ਆਯੋਜਿਤ ਦੂਸਰੀ ਗਨ ਫੀਲਡ ਓਪਨ ਸ਼ੂਟਿੰਗ ਚੈਂਪਿਅਨਸ਼ਿਪ-2026 ’ਚ ਸੁਖਜੀਤ ਕੌਰ ਨੇ ਆਪਣੀ ਨਿਸ਼ਾਨੇਬਾਜ਼ੀ ਦਾ ਲੋਹਾ ਮੰਨਵਾਉਂਦਿਆਂ ਸ਼ਾਨਦਾਰ ਗੋਲਡ ਮੈਡਲ ਹਾਸਲ ਕੀਤਾ। ਇਸ ਵੱਕਾਰੀ ਚੈਂਪਿਅਨਸ਼ਿਪ ’ਚ ਦੇਸ਼ ਭਰ ਤੋਂ ਲਗਭਗ 1200 ਨਿਸ਼ਾਨੇਬਾਜ਼ਾਂ ਨੇ ਹਿੱਸਾ ਲਿਆ। ਜਿਨ੍ਹਾਂ ’ਚ ਉੱਤਰ ਪ੍ਰਦੇਸ਼, ਹਰਿਆਣਾ, ਦਿੱਲੀ, ਰਾਜਸਥਾਨ, ਪੰਜਾਬ ਤੇ ਮੱਧ ਪ੍ਰਦੇਸ਼ ਵਰਗੇ ਰਾਜਾਂ ਦੇ ਚੋਟੀ ਦੇ ਖਿਡਾਰੀ ਸ਼ਾਮਲ ਸਨ। ਇਸ ਸਖ਼ਤ ਮੁਕਾਬਲੇ ’ਚ ਸੁਖਜੀਤ ਕੌਰ ਨੇ ਸਬ ਯੂਥ ਤੇ ਯੂਥ ਕੈਟਾਗਰੀ ’ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 400 ’ਚੋਂ 388 ਅੰਕ ਪ੍ਰਾਪਤ ਕੀਤੇ ਤੇ ਪਹਿਲਾ ਸਥਾਨ ਪ੍ਰਾਪਤ ਕਰਕੇ ਸੋਨੇ ਦਾ ਤਮਗਾ ਆਪਣੀ ਝੋਲੀ ਪਾਇਆ। ਸੁਖਜੀਤ ਕੌਰ ਦੀ ਇਸ ਵੱਡੀ ਪ੍ਰਾਪਤੀ `ਤੇ ਬਰਨਾਲਾ ਦੇ ਡੀ.ਸੀ. ਹਰਪ੍ਰੀਤ ਸਿੰਘ ਨੇ ਖ਼ੁਦ ਵਿਦਿਆਰਥਣ ਨੂੰ ਮੈਡਲ ਪਾ ਕੇ ਸਨਮਾਨਿਤ ਕੀਤਾ। ਉਨ੍ਹਾਂ ਸੁਖਜੀਤ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਹੋਣਹਾਰ ਬੱਚੇ ਜ਼ਿਲ੍ਹੇ ਦਾ ਅਸਲੀ ਸਰਮਾਇਆ ਤੇ ਮਾਣ ਹਨ। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਮਨ ’ਚ ਦ੍ਰਿੜ ਇਰਾਦਾ ਤੇ ਮਿਹਨਤ ਦੀ ਲਗਨ ਹੋਵੇ ਤਾਂ ਕੋਈ ਵੀ ਮੰਜ਼ਿਲ ਹਾਸਲ ਕਰਨੀ ਅਸੰਭਵ ਨਹੀਂ ਹੈ। ਸਕੂਲ ਦੇ ਐੱਮ.ਡੀ. ਸ਼ਿਵ ਸਿੰਗਲਾ ਨੇ ਸੁਖਜੀਤ ਕੌਰ ਦੀ ਸਫਲਤਾ `ਤੇ ਮਾਣ ਮਹਿਸੂਸ ਕਰਦਿਆਂ ਕਿਹਾ ਸੁਪਨੇ ਉਹੀ ਸੱਚ ਹੁੰਦੇ ਹਨ। ਜਿਨ੍ਹਾਂ ਲਈ ਦਿਲੋਂ ਮਿਹਨਤ ਕੀਤੀ ਜਾਵੇ। ਸੁਖਜੀਤ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਅਨੁਸ਼ਾਸਨ ਤੇ ਹੌਸਲੇ ਨਾਲ ਹਰ ਮੁਕਾਮ ਪਾਇਆ ਜਾ ਸਕਦਾ ਹੈ। ਸਾਡਾ ਸਕੂਲ ਹਮੇਸ਼ਾਂ ਬੱਚਿਆਂ ਦੇ ਸੁਪਨਿਆਂ ਨੂੰ ਉਡਾਣ ਦੇਣ ਲਈ ਵਚਨਬੱਧ ਰਹੇਗਾ। ਸਕੂਲ ਦੀ ਪ੍ਰਿੰਸੀਪਲ ਸ਼ਾਲਿਨੀ ਕੌਸ਼ਲ ਨੇ ਇਸ ਜਿੱਤ ਦਾ ਸਿਹਰਾ ਸੁਖਜੀਤ ਦੀ ਸਖ਼ਤ ਮਿਹਨਤ ਤੇ ਕੋਚ ਰਾਹੁਲ ਗਰਗ ਦੇ ਸਹੀ ਮਾਰਗ ਦਰਸ਼ਨ ਸਿਰ ਬੰਨ੍ਹਿਆ। ਉਨ੍ਹਾਂ ਕਿਹਾ ਕਿ ਟੰਡਨ ਇੰਟਰਨੈਸ਼ਨਲ ਸਕੂਲ ਵਿੱਦਿਆ ਦੇ ਨਾਲ-ਨਾਲ ਖੇਡਾਂ ’ਚ ਵੀ ਵਿਦਿਆਰਥੀਆਂ ਨੂੰ ਵਿਸ਼ਵ ਪੱਧਰੀ ਸਹੂਲਤਾਂ ਪ੍ਰਦਾਨ ਕਰ ਰਿਹਾ ਹੈ। ਇਸ ਜਿੱਤ ਦੀ ਖ਼ਬਰ ਸੁਣਦਿਆਂ ਹੀ ਸਕੂਲ ਦੇ ਸਮੂਹ ਸਟਾਫ਼ ਤੇ ਵਿਦਿਆਰਥੀਆਂ ’ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਸਕੂਲ ਪ੍ਰਬੰਧਕ ਕਮੇਟੀ ਨੇ ਜੇਤੂ ਵਿਦਿਆਰਥਣ ਤੇ ਕੋਚ ਰਾਹੁਲ ਗਰਗ ਨੂੰ ਹਾਰਦਿਕ ਵਧਾਈ ਦਿੱਤੀ। ਅਖੀਰ ’ਚ ਐੱਮਡੀ ਸ਼ਿਵ ਸਿੰਗਲਾ ਨੇ ਦੁਹਰਾਇਆ ਕਿ ਸੰਸਥਾ ਭਵਿੱਖ ’ਚ ਵੀ ਖੇਡਾਂ ਤੇ ਸਿੱਖਿਆ ਦੇ ਖੇਤਰ ’ਚ ਵਿਦਿਆਰਥੀਆਂ ਨੂੰ ਉੱਚੇ ਮੰਚ ਪ੍ਰਦਾਨ ਕਰਦੀ ਰਹੇਗੀ।

ਟੰਡਨ ਇੰਟਰਨੈਸ਼ਨਲ ਸਕੂਲ ਬਰਨਾਲਾ ’ਚ ਖੁਸ਼ੀ ਦੀ ਲਹਿਰ: ਨੋਇਡਾ ਵਿਖੇ ਹੋਈ 2ਵੀਂ ਗਨ ਫੀਲਡ ਓਪਨ ਸ਼ੂਟਿੰਗ ਚੈਂਪਿਅਨਸ਼ਿਪ-2026 ’ਚ ਬਰਨਾਲਾ ਦੀ ਸੁਖਜੀਤ ਕੌਰ ਨੇ ਜਿੱਤਿਆ ਗੋਲਡ ਮੈਡਲ
  • Title : ਟੰਡਨ ਇੰਟਰਨੈਸ਼ਨਲ ਸਕੂਲ ਬਰਨਾਲਾ ’ਚ ਖੁਸ਼ੀ ਦੀ ਲਹਿਰ: ਨੋਇਡਾ ਵਿਖੇ ਹੋਈ 2ਵੀਂ ਗਨ ਫੀਲਡ ਓਪਨ ਸ਼ੂਟਿੰਗ ਚੈਂਪਿਅਨਸ਼ਿਪ-2026 ’ਚ ਬਰਨਾਲਾ ਦੀ ਸੁਖਜੀਤ ਕੌਰ ਨੇ ਜਿੱਤਿਆ ਗੋਲਡ ਮੈਡਲ
  • Posted by :
  • Date : फ़रवरी 12, 2026
  • Labels :
Next
This is the most recent post.
पुरानी पोस्ट
  • Blogger Comments
  • Facebook Comments

0 comments:

एक टिप्पणी भेजें

Top