ਬੀਬੀ ਪ੍ਰਧਾਨ ਕੌਰ ਗੁਰੂ ਘਰ ਵਿਖੇ ਸਰਬੱਤ ਦਾ ਭਲਾ ਟਰੱਸਟ ਦੇ ਸਹਿਯੋਗ ਨਾਲ ਪਾਰਕ ਹਸਪਤਾਲ ਬਠਿੰਡਾ ਵੱਲੋ ਮੁਫ਼ਤ ਮੈਡੀਕਲ ਚੈੱਕਅਪ ਕੈਂਪ 15 ਨੂੰ।
ਬਰਨਾਲਾ 11 ਜਨਵਰੀ ਦਿਨ ਵੀਰਵਾਰ 15 ਜਨਵਰੀ ਨੂੰ ਸਵੇਰੇ 9 ਵਜੇ ਤੋ ਦੁਪਹਿਰ 2 ਵਜੇ ਤਕ ਸਰਬੱਤ ਦਾ ਭਲਾ ਟਰੱਸਟ ਅਤੇ ਸੈਨਿਕ ਵਿੰਗ ਦੇ ਸਹਿਯੋਗ ਨਾਲ ਪਾਰਕ ਹਸਪਤਾਲ ਬਠਿੰਡਾ ਵੱਲੋ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਤਪ ਅਸਥਾਨ ਬੀਬੀ ਪ੍ਰਧਾਨ ਕੌਰ ਗੁਰੂਦਵਾਰਾ ਵਿੱਖੇ ਲਗਾਇਆ ਜਾ ਰਿਹਾ ਹੈ ਇਹ ਜਾਣਕਾਰੀ ਇਕ ਪ੍ਰੈਸ ਨੋਟ ਜਾਰੀ ਕਰਕੇ ਸੰਸਥਾ ਦੇ ਜਿਲ੍ਹਾ ਪ੍ਰਧਾਨ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਨੇ ਜਾਰੀ ਕਰਦਿਆ ਦੱਸਿਆ ਕਿ ਇਸ ਵਿੱਚ ਮੈਡੀਕਲ ਸਪੈਸ਼ਲਿਸਟ, ਔਰਤ ਰੋਗਾ ਦੇ ਮਾਹਰ ਅਤੇ ਹੱਡੀਆਂ ਦੇ ਮਾਹਰ ਡਾਕਟਰ ਮਰੀਜਾ ਨੂੰ ਚੈੱਕ ਕਰਨਗੇ ਕੈਂਪ ਦੌਰਾਨ ਬਲੱਡ ਪ੍ਰੇਸਰ ਸ਼ੂਗਰ ਅਤੇ ਈ ਸੀ ਜੀ ਮੁਫ਼ਤ ਕੀਤੀਆਂ ਜਾਣਗੀਆਂ ਉਹਨਾਂ ਬਰਨਾਲਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਕੈਂਪ ਦਾ ਵੱਧ ਤੋਂ ਵੱਧ ਲਾਭ ਲੈਣ ਇਸ ਮੌਕੇ ਉਹਨਾਂ ਨਾਲ ਸੂਬੇਦਾਰ ਸਵਰਨਜੀਤ ਸਿੰਘ ਭੰਗੂ ਕੁਲਵਿੰਦਰ ਸਿੰਘ ਕਾਲਾ ਗੁਰਜੰਟ ਸਿੰਘ ਸੋਨਾ ਅਤੇ ਹੌਲਦਾਰ ਬਸੰਤ ਸਿੰਘ ਉੱਗੋਕੇ ਹਾਜਰ ਸਨ।
ਫੋਟੋ - ਸੰਸਥਾ ਦੇ ਜਿਲ੍ਹਾ ਪ੍ਰਧਾਨ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਪ੍ਰੈਸ ਨੋਟ ਜਾਰੀ ਕਰਦੇ ਹੋਏ।

0 comments:
एक टिप्पणी भेजें